ਦੀਵਿਆਂਗਾਂ ਲਈ ਪੰਜਾਬ ਸਰਕਾਰ ਦਾ ਬਜਟ ਨਿਕਲਿਆ ਖਾਲੀ ਲਿਫਾਫਾ: ਸਟੇਟ ਐਵਾਰਡੀ

Spread the love

ਬਠਿੰਡਾ 28 ਮਾਰਚ(ਐੱਸ ਐੱਸ ਰਾਹੀ): ਅਕਾਲੀਆਂ ਤੇ ਕਾਂਗਰਸੀਆਂ ਵਾਂਗ ਹੁਣ ਝਾੜੂ ਵਾਲਿਆਂ ਦੀ ਸਰਕਾਰ ਦਾ ਤੀਜਾ ਬਜਟ ਵੀ ਦਿਵਿਆਂਗਾਂ ਲਈ ਖਾਲੀ ਲਿਫਾਫਾ ਨਿਕਲਿਆ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਵਾਰਡੀ ਨੌਜਵਾਨ ਇਕਬਾਲ ਸਿੰਘ ਨੇਹੀਆਂਵਾਲਾ ਨੇ ਕੀਤਾ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਿਵਿਆਂਗਾਂ ਨਾਲ ਹਰ ਸਰਕਾਰ ਵਿਤਕਰਾ ਕਰ ਰਹੀ ਹੈ ਕਿਉਂਕਿ ਅੰਗਹੀਣਾਂ ਨੂੰ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਪੜੇ ਲਿਖੇ ਦਿਵਿਆਂਗਾਂ ਨੂੰ ਵੀ ਨਾ ਤਾਂ ਸਰਕਾਰ ਨੌਕਰੀਆਂ ਦੇ ਰਹੀ ਹੈ ਤੇ ਨਾ ਹੀ ਉਹਨਾਂ ਨੂੰ ਬਣਦੀਆਂ ਸਹੂਲਤਾਂ ਮਿਲ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਖੁਦ ਅੰਤਰਰਾਸ਼ਟਰੀ ਪੱਧਰ ਤੇ ਕ੍ਰਿਕਟ ਖੇਡ ਚੁੱਕਿਆ ਹਾਂ ਤੇ ਟ੍ਰਿਪਲ ਜੰਪ ਵਿੱਚ ਮੈਡਲ ਮਿਲੇ ਹਨ ਤੇ ਇਸ ਤੋਂ ਬਾਅਦ ਸਟੇਟ ਐਵਾਰਡ ਵੀ ਮਿਲ ਚੁੱਕਿਆ ਹੈ ਪਰ ਅਕਾਲੀਆਂ, ਕਾਂਗਰਸੀਆਂ ਵਾਂਗੂੰ ਹੁਣ ਝਾੜੂ ਵਾਲੇ ਮੇਰੇ ਨਾਲ ਵਿਤਕਰਾ ਕਰ ਰਹੇ ਹਨ। ਇਕਬਾਲ ਸਿੰਘ ਦਾ ਕਹਿਣਾ ਹੈ ਕਿ ਦਿਵਿਆਂਗਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਵੀ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਉਹਨਾਂ ਨੂੰ ਅਜੇ ਤੱਕ ਪੂਰੀਆਂ ਵੀਲ ਚੇਅਰਾਂ ਮਿਲੀਆਂ ਹਨ ਤੇ ਨਾ ਹੀ ਸਰਕਾਰੀ ਦਾਫਤਰਾਂ ਵਿੱਚ ਉਹਨਾਂ ਦੇ ਚੜਨ ਲਈ ਸਪੈਸ਼ਲ ਪੌੜੀਆਂ ਬਣਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਸਾਰੀਆਂ ਸਿਆਸੀ ਜਮਾਤਾਂ ਇੱਕੋ ਤਰ੍ਹਾਂ ਦੀਆਂ ਹੁੰਦੀਆਂ ਹਨ,ਬਸ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਲਈ ਇਹਨਾਂ ਵੱਲੋਂ ਆਪਣੇ ਝੰਡਿਆਂ ਤੇ ਪਹਿਰਾਵਿਆਂ ਦੇ ਰੰਗ ਬਦਲੇ ਜਾਂਦੇ ਹਨ। ਉਨਾਂ ਕਿਹਾ ਕਿ ਹਰ ਸਿਆਸੀ ਪਾਰਟੀ ਦੇ ਨੇਤਾ ਆਪਣੇ ਘਰ ਭਰ ਰਹੇ ਹਨ ਪਰ ਪੰਜਾਬ ਦੇ ਭਵਿੱਖ ਲਈ ਇਹਨਾਂ ਨੇਤਾਵਾਂ ਦੀ ਕੋਈ ਯੋਜਨਾ ਨਹੀਂ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *