ਮਨਸੀਰਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ

Spread the love

ਸ੍ਰੀ ਮੁਕਤਸਰ ਸਾਹਿਬ ,29 ਮਾਰਚ (  ਪਰਗਟ ਸਿੰਘ ਰਹੂੜਿਆਂਵਾਲੀ )

ਜ਼ਿਲ੍ਹੇ ਅਧੀਨ ਆਉਂਦੇ ਪਿੰਡ ਧੌਲਾ ਕਿੰਗਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।  ਇਸ ਸਕੂਲ ਦੀ ਤੀਜੀ ਕਲਾਸ ਦੀ ਵਿਦਿਆਰਥਣ ਮਨਸੀਰਤ ਕੌਰ ਸਪੁੱਤਰੀ ਜਸਕਰਨ ਸਿੰਘ ਧੌਲਾ ਨੇ ਪੇਪਰਾਂ ਵਿੱਚੋਂ 400 ਚੋਂ 395 ਅੰਕ ਹਾਸਲ ਕਰਕੇ ਕਲਾਸ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ।

ਮਨਸੀਰਤ ਕੌਰ ਦੇ ਪਿਤਾ ਜਸਕਰਨ ਸਿੰਘ ਧੌਲਾ ਜੋ ਕਿ ਭਾਜਪਾ ਦੇ ਆਗੂ ਹਨ ਉਨ੍ਹਾਂ ਆਖਿਆ ਕਿ ਉਸਦੀ ਬੱਚੀ ਦੇ ਪਹਿਲੇ ਸਥਾਨ ਤੇ ਆਉਣ ਦਾ ਕਾਰਨ ਉਸਦੀ ਮਿਹਨਤ ਦੇ ਨਾਲ ਨਾਲ ਸਕੂਲ ਦੇ ਪ੍ਰਿੰੰਸੀਪਲ ਸੰਤਪਾਲ ਸਿੰਘ, ਕਲਾਸ ਇੰਚਾਰਜ ਨਾਹਰ ਸਿੰਘ, ਮੈਡਮ ਸੁਗੰਦਾ, ਮੈਡਮ ਰੁਪਿੰਦਰ ਕੌਰ ਤੇ ਮੈਡਮ ਸਵਿਤਾ ਜੀ ਦੇ ਵਧੀਆ ਮਾਰਗਦਰਸ਼ਨ ਤੇ ਹਰੇਕ ਬੱਚੇ ਵੱਲ ਵਿਸ਼ੇਸ਼ ਧਿਆਨ ਦੇਣ ਦਾ ਨਤੀਜਾ ਹੈ।

ਜਸਕਰਨ ਸਿੰਘ ਧੌਲਾ ਨੇ ਸਕੂਲ ਦੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਧੌਲਾ ਬਹੁਤ ਹੀ ਖੁਸ਼ਕਿਸਮਤ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੂੰ ਬਹੁਤ ਯੋਗ ਅਤੇ ਮਿਹਨਤੀ ਸਟਾਫ਼ ਮਿਲਿਆ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *