ਕਹਾਣੀ – ਰਾਜੂ

Spread the love
ਬਚ ਕਰ ਕਹੀਂ ਔਰ ਸੇ ਨਿਕਲਾ ਹੂੰ,
ਮੈਂ ਅੰਧੇਰੋ ਕੀ ਭੋਰ ਸੇ ਨਿਕਲਾ ਹੂੰ।
ਰਾਸਤੋਂ ਮੇ ਮਿਲੇ ਹੈ, ਮੁਝੇ ਕਿਤਨੇ ਕਾਂਟੇ,
ਮੈਂ ਮੁਸ਼ਕਿਲ ਦੌਰ ਸੇ ਨਿਕਲਾ ਹੂੰ…।
ਅੱਜ ਫੇਰ ਸਵੇਰ ਤੋਂ ਹੀ ਕੋਈ ਕਹਾਣੀ ਲਿਖਣ ਲਈ ਦਿਮਾਗ ਵਿੱਚ ਉਧੇੜਬੁਨ ਚੱਲ ਰਹੀ ਸੀ । ਕੀ ਲਿਖਾਂ, ਸਕੂਲ ਤੋਂ ਘਰ ਆਉਣ ਤੋਂ ਬਾਅਦ ਜਿਵੇਂ ਹੀ ਮੈਂ ਬਰਾਂਡੇ ਦੇ ਵਿੱਚ ਬੈਠ ਕੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ।
ਅਚਾਨਕ ਮੇਰੀ ਕਲਮ ਨੇ ਅਧਿਆਪਕ ਤੇ ਵਿਦਿਆਰਥੀ ਉੱਤੇ ਕਹਾਣੀ ਲਿਖਣ ਲਈ ਹੁੰਗਾਰਾ ਭਰਿਆ। ਕੁਝ ਅਜਿਹਾ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੇਰੀ ਕਹਾਣੀ ਰਾਹੀਂ ਪਾਠਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਕੀਰ ਕੇ ਡਿੱਗ ਪੈਣ । ਇਹ ਕਹਾਣੀ ਕਾਲਪਨਿਕ ਹੈ ਫਿਰ ਵੀ ਸਿੱਖਣ ਨੂੰ ਬਹੁਤ ਕੁੱਝ ਹੈ ਇਸ ਵਿੱਚ …….
ਇਹ ਕਹਾਣੀ ਇੱਕ ਅਧਿਆਪਕਾ (ਅੰਜਲੀ) ਦੀ ਹੈ ਜੋ ਕਿ ਪ੍ਰਾਈਮਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੜਾਉਂਦੀ ਹੈ। ਉਹ ਪੰਜਵੀਂ ਜਮਾਤ ਦੀ ਇੰਚਾਰਜ ਹੈ। ਉਹ ਜਦੋਂ ਵੀ ਆਪਣੀ ਜਮਾਤ ਵਿੱਚ ਜਾਂਦੇ ਤਾਂ ਹਾਜ਼ਰੀ ਲਗਾਉਣ ਤੋਂ ਪਹਿਲਾਂ ਬੋਲਦੇ ….
I Love You All
ਪਰ ਜਦੋਂ ਉਹ ਆਈ ਲਵ ਯੂ ਆਲ ਬੋਲਦੀ ਤਾਂ ਉਹਨੂੰ ਪਤਾ ਸੀ ਕਿ ਮੈਂ ਝੂਠ ਬੋਲ ਰਹੀ ਹਾਂ ਕਿਉਂਕਿ ਉਸਦੀ ਕਲਾਸ ਵਿੱਚ ਇੱਕ ਬੱਚਾ ਸੀ। ਉਸ ਤੋਂ ਉਸਨੂੰ ਬਹੁਤ ਜਿਆਦਾ ਨਫ਼ਰਤ ਸੀ। ਉਹ ਗੰਦੇ ਕੱਪੜੇ ਪਹਿਨਦਾ ਸੀ। ਉਹਦੇ ਬੂਟ ਗੰਦੇ ਹੁੰਦੇ, ਉਸ ਦੀ ਕਾਲਰ ਮੈਲ ਨਾਲ ਭਰੀ ਹੁੰਦੀ, ਉਸ ਨੇ ਕਦੇ ਵੀ ਕਿਸੇ ਵਿਸ਼ੇ ਦਾ ਕੰਮ ਸਮੇਂ ਸਿਰ ਨਹੀਂ ਕੀਤਾ। ਉਸਦਾ ਹਮੇਸ਼ਾ ਹੀ ਧਿਆਨ ਜਮਾਤ ਤੋਂ ਬਾਹਰ ਵੱਲ ਰਹਿੰਦਾ। ਉਸਦਾ ਨਾਂ ਰਾਜੂ ਸੀ। ਅੰਜਲੀ ਮੈਡਮ ਕਲਾਸ ਇੰਚਾਰਜ ਹੋਣ ਦੇ ਨਾਤੇ ਵੀ ਉਸ ਤੋਂ ਮਨ ਹੀ ਮਨ ਘ੍ਰਿਣਾ ਮਹਿਸੂਸ ਕਰਦੀ ਸੀ, ਕੀ ਬੱਚਾ ਹੈ, ਇਹ ਧਿਆਨ ਹੀ ਨਹੀਂ ਦਿੰਦਾ ਬਿਲਕੁਲ ਹੀ ਪੜ੍ਹਾਈ ਵਿੱਚ ਕੀ ਕਰਾਂ ਮੈਂ, ਹੁਣ ਇਸ ਦਾ ? ਪਰ ਜਦੋਂ ਉਹ ਆਈ ਲਵ ਯੂ ਆਲ ਕਹਿੰਦੀ ਤਾਂ ਉਸ ਦਾ ਸੱਚ-ਮੁੱਚ ਇਹ ਕਹਿਣਾ ਬਹੁਤ ਹੀ ਝੂਠਾ ਸੀ ਹੌਲੀ-ਹੌਲੀ ਅੰਜਲੀ ਦੀ ਨਫ਼ਰਤ ਰਾਜੂ ਪ੍ਰਤੀ ਹੋਰ ਵੱਧਣ ਲੱਗੀ। ਛਿਮਾਹੀ ਇਮਤਿਹਾਨ ਹੋਏ। ਰਿਪੋਰਟ ਕਾਰਡ ਨੂੰ ਘਰ ਭੇਜਣ ਦਾ ਸਮਾਂ ਆਇਆ । ਮੈਡਮ ਅੰਜਲੀ ਨੇ ਉਸ ਦੇ ਰਿਪੋਰਟ ਕਾਰਡ ਉੱਤੇ ਉਲਟੇ-ਸਿੱਧੇ ਕਮੈਂਟ ਲਿਖ ਦਿੱਤੇ। ਆਖਰ ਰਿਪੋਰਟ ਕਾਰਡ ਪ੍ਰਿੰਸੀਪਲ ਮੈਡਮ ਦੇ ਦਫਤਰ ਵਿੱਚ ਭੇਜੇ ਗਏ । ਪ੍ਰਿੰਸੀਪਲ ਨੇ ਰਾਜੂ ਦਾ ਰਿਪੋਰਟ ਕਾਰਡ ਦੇਖ ਕੇ ਅੰਜਲੀ ਮੈਡਮ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਉਹਨਾਂ ਨੇ ਤਾਂ ਇੱਕ ਵੀ ਵਧੀਆ ਗੱਲ ਰਾਜੂ ਪ੍ਰਤੀ ਨਹੀਂ ਲਿਖੀ । ਅੱਗੋਂ ਅੰਜਲੀ ਨੇ ਵੀ ਜਵਾਬ ਦੇ ਦਿੱਤਾ ਕਿ ਉਹ ਬਿਲਕੁਲ ਹੀ ਪੜ੍ਹਾਈ ਵਿੱਚ ਨਲਾਇਕ ਹੈ ਕੀ ਲਿਖਾਂ ਉਹਦੇ ਬਾਰੇ….. ਤੁਸੀਂ ਹੀ ਦੱਸ ਦਿਓ ਜੀ ।
ਇਹਨਾਂ ਸਭ ਸੁਣ ਕੇ ਪ੍ਰਿੰਸੀਪਲ ਮੈਡਮ ਨੇ ਅੰਜਲੀ ਨੂੰ ਜਾਣ ਦੀ ਆਗਿਆ ਦਿੱਤੀ । ਪ੍ਰਿੰਸੀਪਲ ਸੋਚ ਰਹੀ ਸੀ, ਕਿ ਹੁਣ ਕਿਸ ਤਰਾਂ ਮੈਡਮ ਅੰਜਲੀ ਨੂੰ ਸਮਝਾਇਆ ਜਾਵੇ । ਪ੍ਰਿੰਸੀਪਲ ਮੈਡਮ ਨੇ ਰਾਜੂ ਦੇ ਪਿਛਲੀਆਂ ਜਮਾਤਾਂ ਦੇ ਸਾਰੇ ਰਿਪੋਰਟ ਕਾਰਡ ਮੰਗਵਾ ਕੇ ਅੰਜਲੀ ਮੈਡਮ ਦੀ ਜਮਾਤ ਵਿੱਚ ਉਹਨਾਂ ਦੇ ਟੇਬਲ ਉੱਤੇ ਰੱਖ ਦਿੱਤੇ । ਅਗਲੀ ਸਵੇਰ ਜਦੋਂ ਮੈਡਮ ਅੰਜਲੀ ਜਮਾਤ ਵਿੱਚ ਗਈ ਤਾਂ ਉਸਨੇ ਰਾਜੂ ਦੇ ਪਿਛਲੀਆਂ ਜਮਾਤਾਂ ਦੇ ਰਿਪੋਰਟ ਕਾਰਡ ਦੇਖਣੇ ਸ਼ੁਰੂ ਕੀਤੇ। ਮੈਡਮ ਅੰਜਲੀ ਮਨ ਵਿੱਚ ਸੋਚ ਰਹੀ ਸੀ ਕਿ ਮੈਂ ਦੇਖਦੀ ਹਾਂ, ਕਿ ਇਸ ਨੇ ਪਿਛਲੀਆਂ ਜਮਾਤਾਂ ਵਿੱਚ ਕੀ-ਕੀ ਝੰਡੇ ਗੱਡੇ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਤੀਜੀ ਜਮਾਤ ਦਾ ਰਿਪੋਰਟ ਕਾਰਡ ਚੁੱਕਿਆ, ਜਿਸ ਵਿੱਚ ਲਿਖਿਆ ਸੀ। ਰਾਜੂ ਬਹੁਤ ਹੀ ਹੁਸ਼ਿਆਰ ਅਤੇ ਸਮਝਦਾਰ ਬੱਚਾ ਹੈ। ਮੈਡਮ ਇਹ ਪੜ੍ਹ ਕੇ ਚੁਕੰਨੇ ਹੋ ਗਏ ਕਿ, ਇਹ ਕਿਵੇਂ ਹੋ ਸਕਦਾ ਹੈ। ਫਿਰ ਉਹਨਾਂ ਨੇ ਚੌਥੀ ਜਮਾਤ ਦਾ ਰਿਪੋਰਟ ਕਾਰਡ ਚੱਕਿਆ। ਜਿਸ ਵਿੱਚ ਲਿਖਿਆ ਸੀ ਕਿ ਰਾਜੂ ਦਾ ਅੱਜ ਕੱਲ ਪੜ੍ਹਾਈ ਵਿੱਚ ਧਿਆਨ ਬਹੁਤ ਘੱਟ ਹੈ, ਕਿਉਂਕਿ ਉਸ ਦੀ ਮਾਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੈ ਅਤੇ ਉਹ ਆਖਰੀ ਸਟੇਜ ਉੱਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ। ਇਸ ਕਰਕੇ ਰਾਜੂ ਪੜ੍ਹਾਈ ਵਿੱਚ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਰਿਹਾ ਕਿਉਂਕਿ ਉਹ ਆਪਣੀ ਮਾਂ ਪ੍ਰਤੀ ਬਹੁਤ ਜਿਆਦਾ ਚਿੰਤਾ ਵਿੱਚ ਹੈ। ਫੇਰ ਅੰਜਲੀ ਮੈਡਮ ਦਾ ਧਿਆਨ ਅਚਾਨਕ ਪ੍ਰਿੰਸੀਪਲ ਦੇ ਕੀਤੇ ਹੋਏ ਕਮੈਂਟ ਉੱਤੇ ਗਿਆ ਜਿਸ ਵਿੱਚ ਲਿਖਿਆ ਸੀ। ਹੁਣ ਰਾਜੂ ਦੀ ਮਾਂ ਇਸ ਦੁਨੀਆਂ ਵਿੱਚ ਨਹੀਂ ਰਹੀ। ਹੁਣ ਅਸੀਂ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਰੇ ਰਾਜੂ ਦੀ ਜ਼ਿੰਦਗੀ ਦੀ ਚਮਕ ਨੂੰ ਬਰਕਰਾਰ ਰੱਖੀਏ ਅਤੇ ਉਸਨੂੰ ਆਪਣੇ ਪੈਰਾਂ ਉੱਤੇ ਖੜੇ ਹੋਣ ਵਿੱਚ ਆਪਾਂ ਮਿਲ ਕੇ ਹੀ ਉਸਦੀ ਸਹਾਇਤਾ ਕਰੀਏ। ਇਹ ਸਭ ਪੜ੍ਹ ਕੇ ਅੰਜਲੀ ਮੈਡਮ ਦੇ ਅੱਖਾਂ ਵਿੱਚ ਅੱਥਰੂ ਵਹਿਣ ਲੱਗੇ ਤੇ ਆਪਣੇ ਆਪ ਨੂੰ ਕੋਸਣ ਲੱਗੀ ਕਿ ਮੈਂ ਕਿਸ ਤਰ੍ਹਾਂ ਇਸ ਬੱਚੇ ਨੂੰ ਪਰਖਣ ਵਿੱਚ ਇੰਨੀ ਵੱਡੀ ਗਲਤੀ ਕੀਤੀ। ਅਗਲੇ ਦਿਨ ਫੇਰ ਅੰਜਲੀ ਜਮਾਤ ਵਿੱਚ ਜਾਂਦੀ ਹੈ ਅਤੇ ਫਿਰ ਉਹ ਬੋਲਦੀ ਹੈ। ਆਈ ਲਵ ਯੂ ਆਲ….. ਅੱਜ ਵੀ ਇਹ ਸਭ ਝੂਠ ਸੀ, ਕਿਉਂਕਿ ਅੱਜ ਉਸਦੇ ਮਨ ਵਿੱਚ ਸਿਰਫ ਰਾਜੂ ਪ੍ਰਤੀ ਹੀ ਪਿਆਰ ਸੀ। ਉਸ ਦਿਨ ਤੋਂ ਬਾਅਦ ਅੰਜਲੀ ਨੇ ਰਾਜੂ ਉੱਤੇ ਬਹੁਤ ਮਿਹਨਤ ਕਰਕੇ ਉਸਨੂੰ ਪੜਾਉਣਾ ਸ਼ੁਰੂ ਕੀਤਾ। ਫਿਰ ਜਦੋਂ ਪੰਜਵੀਂ ਜਮਾਤ ਦਾ ਰਿਜਲਟ ਆਇਆ ਤਾਂ ਰਾਜੂ ਪੂਰੀ ਜਮਾਤ ਵਿੱਚੋਂ ਪਹਿਲੇ ਦਰਜੇ ਉੱਤੇ ਪਾਸ ਸੀ। ਇਹ ਸਕੂਲ ਪੰਜਵੀਂ ਜਮਾਤ ਤੱਕ ਹੋਣ ਕਰਕੇ, ਅੱਜ ਰਾਜੂ ਦਾ ਵੀ ਆਖਰੀ ਦਿਨ ਸੀ, ਸਕੂਲ ਵਿੱਚ ਰਿਜਲਟ ਦੇ ਨਾਲ-ਨਾਲ ਅੱਜ ਸਕੂਲ ਵਿੱਚ ਜਿਹੜੇ ਬੱਚੇ ਜਾ ਰਹੇ ਸਨ, ਉਹਨਾਂ ਨੂੰ ਪਾਰਟੀ ਵੀ ਦਿੱਤੀ ਜਾ ਰਹੀ ਸੀ। ਸਾਰੇ ਬੱਚੇ ਆਪਣੇ ਅਧਿਆਪਕ ਲਈ ਅੱਜ ਕੁੱਝ ਨਾ ਕੁੱਝ ਤੋਹਫ਼ਾ ਜਰੂਰ ਲੈ ਕੇ ਆਏ ਸੀ। ਰਾਜੂ ਵੀ ਅੰਜਲੀ ਮੈਡਮ ਲਈ ਤੋਹਫ਼ਾ ਲੈ ਕੇ ਆਇਆ ਸੀ। ਉਸਦੇ ਤੋਹਫ਼ੇ ਦਾ ਪੇਪਰ ਪੁਰਾਣਾ ਸੀ, ਸਾਰੇ ਬੱਚੇ ਦੇਖ ਰਹੇ ਸੀ, ਕਿ ਰਾਜੂ ਕੀ ਗਿਫਟ ਦੇ ਰਿਹਾ ਹੈ । ਮੈਡਮ ਨੇ ਗਿਫਟ ਨੂੰ ਖੋਲਿਆ ਤਾਂ ਉਸ ਵਿੱਚ ਪੁਰਾਣੀ ਚੂੜੀ ਅਤੇ ਇੱਕ ਪਰਫਿਊਮ ਦੀ ਛੋਟੀ ਸ਼ੀਸ਼ੀ ਜੋ ਕਿ ਅੱਧੀ ਭਰੀ ਸੀ। ਮੈਡਮ ਨੇ ਬਿਨਾਂ ਕੁਝ ਸੋਚੇ ਸਮਝੇ ਚੂੜੀ ਆਪਣੇ ਹੱਥ ਵਿੱਚ ਪਾਈ ਅਤੇ ਪਰਫਿਊਮ ਲਗਾ ਕੇ ਰਾਜੂ ਨੂੰ ਘੁੱਟ ਕੇ ਜੱਫੀ ਪਾ ਲਈ ।
ਰਾਜੂ ਨੇ ਆਪਣੀ ਲੜਖੜਾਉਂਦੀ ਜੁਬਾਨ ਤੋਂ ਬੋਲਿਆ….. ਮੈਮ ਅੱਜ ਤੁਹਾਡੇ ਅੰਦਰੋਂ ਮੇਰੀ ਮਾਂ ਦੀ ਖੁਸ਼ਬੂ ਆ ਰਹੀ ਹੈ।
ਮੈਡਮ ਨੇ ਫੇਰ ਉਸਨੂੰ ਆਪਣੀ ਬਾਹਾਂ ਵਿੱਚ ਲੈ ਕੇ ਪਿਆਰ ਨਾਲ ਕਿਹਾ ਬੇਟਾ ਹੁਣ ਤੁਸੀਂ ਮੈਨੂੰ ਵਾਅਦਾ ਕਰੋ ਕੀ ਤੁਸੀਂ ਅਗਲੀਆਂ ਸਾਰੀਆਂ ਜਮਾਤਾਂ ਵਿੱਚ ਇਸੇ ਤਰ੍ਹਾਂ ਹੀ ਆਪਣੀ ਪੜ੍ਹਾਈ ਨਿਰੰਤਰ ਜਾਰੀ ਰੱਖਦੇ ਹੋਏ ਪਹਿਲੇ ਦਰਜੇ ਤੇ ਆਉਣਾ.. ਰਾਜੂ ਨੇ ਵੀ ਹਾਮੀ ਭਰ ਦਿੱਤੀ ਜੀ …. ਮਾਂ ਜੀ।
ਹੁਣ ਜਦੋਂ ਵੀ ਰਾਜੂ ਅਗਲੀ ਜਮਾਤ ਵਿੱਚ ਹੁੰਦਾ ਤਾਂ ਇੱਕ ਚਿੱਠੀ ਅੰਜਲੀ ਮੈਡਮ ਨੂੰ ਜਰੂਰ ਭੇਜਦਾ ਜਿਸ ਵਿੱਚ ਲਿਖਦਾ ਮੈਨੂੰ ਅੱਜ ਤੱਕ ਕੋਈ ਵੀ ਤੁਹਾਡੇ ਵਰਗੀ ਸਿਖਾਉਣ ਅਤੇ ਸਮਝਾਉਣ ਵਾਲੀ ਟੀਚਰ ਨਹੀਂ ਮਿਲੀ।
ਬਹੁਤ ਸਾਲ ਬੀਤਣ ਤੋਂ ਬਾਅਦ ਜਦੋਂ ਅੰਜਲੀ ਮੈਡਮ ਰਿਟਾਇਰ ਸੀ ਤਾਂ ਉਹਨਾਂ ਦੇ ਘਰ ਇੱਕ ਵਿਆਹ ਦਾ ਕਾਰਡ ਆਉਂਦਾ ਹੈ। ਜੋ ਕਿ ਰਾਜੂ ਦਾ ਸੀ। ਜਿਸ ਦੇ ਮੁੱਖ ਪੰਨੇ ਉੱਤੇ ਲਿਖਿਆ ਸੀ। ਡਾ. ਰਾਜੂ ..
ਮੈਡਮ ਅੰਜਲੀ ਰਾਜੂ ਦੇ ਵਿਆਹ ਵਿੱਚ ਜਦੋਂ ਪਹੁੰਚਦੀ ਹੈ ਤਾਂ ਸਾਰੇ ਹੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ। ਰਾਜੂ ਨੇ ਮਾਈਕ ਚੁੱਕ ਕੇ ਕਿਹਾ ਕਿ ਇਹ ਹੀ ਮੇਰੀ ਉਹ ਮਾਂ ਹੈ, ਜਿਸ ਦੀ ਬਦੌਲਤ ਮੈਂ ਅੱਜ ਇਸ ਮੁਕਾਮ ਉੱਤੇ ਪਹੁੰਚਿਆ ਹਾਂ। ਸਾਰੇ ਹੀ ਮਹਿਮਾਨ ਆਪਣੀਆਂ ਕੁਰਸੀਆਂ ਤੋਂ ਖੜੇ ਹੋ ਕੇ ਤਾੜੀਆਂ ਵਜਾਉਣ ਲੱਗੇ।
ਇਹ ਕਹਾਣੀ ਬਹੁਤ ਛੋਟੀ ਹੈ ਪਰ ਇਸ ਤੋਂ ਸਿੱਖਣ ਨੂੰ ਸਾਨੂੰ ਬਹੁਤ ਕੁੱਝ ਮਿਲਦਾ ਹੈ। ਸਾਨੂੰ ਬੱਚੇ ਨੂੰ ਪਰਖਣਾ ਬੰਦ ਕਰਕੇ ਉਸ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਯਤਨ ਕਰਨਾ ਚਾਹੀਦਾ ਹੈ ਕਿਉਂਕਿ ਅਧਿਆਪਕ ਹੀ ਮਾਤਾ-ਪਿਤਾ ਨਾਲ ਮਿਲ ਕੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਪਰਖਣ ਦੀ ਤਾਕਤ ਰੱਖਦਾ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *