ਸਵ.ਗੁਰਪ੍ਰੀਤ ਸਿੰਘ ਡੋਡ ਐਡਵੋਕੇਟ ਯਦਾਗਰੀ ਵਿਸ਼ਾਲ ਕੈਂਪ 4 ਅਤੇ 5 ਅਪ੍ਰੈਲ ਨੂੰ

Spread the love

ਫ਼ਰੀਦਕੋਟ, 30 ਮਾਰਚ (ਵਿਪਨ ਮਿੱਤਲ)-ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵੱਲੋਂ ਸਵਰਗੀ ਗੁਰਪ੍ਰੀਤ ਸਿੰਘ ਡੋਡ ਐਡਵੋਕੇਟ ਦੀ ਯਾਦ ਨੂੰ ਸਮਰਪਿਤ ਦੰਦਾਂ, ਜੋੜਾਂ ਦੇ ਦਰਦ ਅਤੇ ਸਰੀਰ ਦੀਆਂ ਬਿਮਾਰੀਆਂ ਨਾਲ ਸਬੰਧਤ ਮੁਆਇਨੇ ਅਤੇ ਇਲਾਜ ਦਾ 30 ਵਾਂ ਵਿਸ਼ਾਲ ਪ੍ਰਸਿੱਧ ਦੰਦਾਂ ਦੇ ਮਾਹਿਰ ਡਾ.ਐਸ.ਪੀ.ਐਸ.ਸੋਢੀ ਪਿ੍ਰੰਸੀਪਲ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ 4 ਅਤੇ 5 ਅਪ੍ਰੈਲ ਨੂੰ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਦੰਦਾਂ ਦਾ ਨਿਰੀਖਣ, ਦੰਦਾਂ ਦੀ ਸਫ਼ਾਈ, ਨਕਾਰਾ ਦੰਦ ਕੱਢਣਾ, ਦੰਦਾਂ ਦੀ ਖੋਡਾਂ ਭਰਨ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਸ ਕੈਂਪ ਦੌਰਾਨ ਦੰਦਾਂ ਦੇ ਐਕਸਰੇ, ਦੰਦਾਂ ਦੀ ਨਸਾਂ ਦਾ ਇਲਾਜ, ਨਵੀਂ ਬੀੜ ਲਗਾਉਣਾ, ਬੱਚਿਆਂ ਦੇ ਦੰਦਾਂ ਦੀ ਬਿਮਾਰੀਆਂ ਦਾ ਇਲਾਜ ਅੱਧੇ ਰੇਟਾਂ ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੱਡੀ ’ਚ ਪੱਕੇ ਤੌਰ ਇੱਥ ਦੰਦ ਲਗਾਉਣ ਦਾ  ਖਰਚਾ ਕੇਵਲ 11,000 ਰੁਪਏ ਲਿਆ ਜਾਵੇਗਾ। ਡਾ.ਗੁਰਸੇਵਕ ਸਿੰਘ ਅਤੇ ਸਵਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਦਸਮੇਸ਼ ਹਸਪਤਾਲ ਅੰਦਰ ਮਰੀਜ਼ਾਂ ਵਾਸਤੇ ਡਾਇਲਸੈਸ ਦੀ ਸਹੂਲਤ ਉਪਲਬੱਧ ਹੈ। ਉਨ੍ਹਾਂ ਦੱਸਿਆ ਕੈਂਪ ਦੌਰਾਨ ਸਰਜਰੀ ਦੇ ਮਾਹਿਰ ਡਾ.ਗਾਜ਼ੀ ਉਜੈਰ, ਸਰਜਰੀ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਬਹੁਤ ਹੀ ਵਾਜਬ ਰੇਟਾਂ ਤੇ ਕਰਨਗੇ। ਇਸ ਤਰ੍ਹਾਂ ਡਾ.ਮੋਨਿਕਾ ਅਰੋੜਾ, ਡਾ.ਵਰਿੰਦਰ ਚੋਪੜਾ ਸਰੀਰ ਦੀਆਂ ਬਿਮਾਰੀਆਂ ਦਾ ਚੈੱਕਅੱਪ ਅਤੇ ਇਲਾਜ ਕਰਨਗੇ। ਫ਼ਿਜੀਓਥਰੈੱਪੀ ਦੇ ਡਾ.ਪੁਸ਼ਪਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਫ਼ਿਜੀਓਥਰੈੱਪੀ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਕਰਨਗੇ। ਉਨ੍ਹਾਂ ਦੱਸਿਆ ਦਸਮੇਸ਼ ਡੈਂਟਲ ਕਾਲਜ ਵੱਲੋਂ ਇਲਾਕੇ ਅੰਦਰ ਦੰਦਾਂ ਦੇ ਮੁਫ਼ਤ ਚੈੱਕਅੱਪ ਨਿਰੰਤਰ ਅਤਿ ਆਧੁਨਿਕ ਵੈਨ ਲਿਜਾ ਕੇ ਲਗਾਏ ਜਾ ਰਹੇ ਹਨ। ਉਨ੍ਹਾਂ ਫ਼ਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਫ਼ਿਰੋਜ਼ਪੁਰ ਜ਼ਿਲਿਆਂ ਅੰਦਰ ਦੰਦਾਂ ਦੀ ਜਾਂਚ ਅਤੇ ਇਲਾਜ ਦੇ ਮੁਫ਼ਤ ਕੈਂਪ ਲਗਵਾਉਣ ਲਈ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *