ਅਣਮਿਟ ਪੈੜਾਂ ਛੱਡ ਗਿਆ ਅਲੀਵਾਲ ਦਾ ਖੇਡ ਮੇਲਾ

Spread the love

ਸਤਿੰਦਰ ਸ਼ਰਮਾ ਭੁਨਰਹੇੜੀ

ਸਿੱਧ ਬਾਬਾ ਲਛਮਣ ਜਤੀ ਯੂਥ ਕਲੱਬ ਵੱਲੋਂ ਦੋ ਰੋਜ਼ਾ 19ਵੇਂ  ਕਬੱਡੀ ਖੇਡ ਮੇਲੇ ਦਾ ਦਰਸ਼ਕਾਂ ਨੇ ਖੂਬ ਨੰਦ ਮਾਣਿਆ ਖੇਡ ਮੇਲੇ ਵਿੱਚ ਚੋਟੀ ਦੀਆਂ ਟੀਮਾਂ ਨੇ ਭਾਗ ਲਿਆ।

ਇਸ ਖੇਡ ਮੇਲੇ ਵਿੱਚ ਬਤੌਰ ਮੁਖ ਮਹਿਮਾਨ ਦੇ ਤੌਰ ਤੇ ਪਟਿਆਲਾ ਦੇ ਮੇਅਰ ਕੁੰਦਨ  ਗੋਗੀਆ ਅਤੇ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਜੇਤੂ ਖਿਡਾਰੀਆਂ  ਨੂੰ ਇਨਾਮ ਤਕਸੀਮ ਕੀਤਾ । ਇਸ ਮੌਕੇ ਉਨ੍ਹਾਂ ਨੇ ਖਿਡਾਰੀ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ

 ਮਾਨ ਸਰਕਾਰ ਨੇ ਬਜ਼ਟ ਸੈਸ਼ਨ ਵਿੱਚ ਵੀ ਖੇਡ ਮੈਦਾਨਾਂ ਲਈ ਵੱਡੀ ਰਕਮ ਜਾਰੀ ਕੀਤੀ ਹੈ ਜੋ ਕਿ ਸ਼ਲਾਂਘਾ ਯੋਗ ਕਦਮ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨੂੰ ਦੂਰ ਰੱਖ ਲਈ ਖੇਡਾਂ ਦੇ ਯੋਗ ਪ੍ਰਬੰਧ ਕੀਤੇ ਹਨ। ਉਨਾਂ ਕਿਹਾ ਕਿ

ਹਲਕਾ ਸਨੌਰ ਦੇ ਨੌਜਵਾਨਾਂ ਲਈ ਜਿਮ ਤੇ ਖੇਡ ਮੈਦਾਨ ਵੱਡੀ ਗਿਣਤੀ ਵਿੱਚ ਸਥਾਪਿਤ ਹੋਣਗੇ ।

ਇਸ ਕਬੱਡੀ ਟੂਰਨਾਮੈਂਟ ਵਿਚ

 47 ਕਿਲੋ ਵਰਗ ਦੀਆਂ 12 ਟੀਮਾਂ 57 ਕਿਲੋ ਵਰਗ ਦੀਆਂ ਨੌ ਟੀਮਾਂ 65 ਕਿਲੋ ਵਰਗ ਦੀਆਂ 11 ਟੀਮਾਂ 75 ਕਿਲੋ ਵਰਗ ਦੀਆਂ ਅੱਠ ਟੀਮਾਂ ਨੇ ਪਹਿਲੇ ਦਿਨ ਹਾਜ਼ਰੀ ਲਵਾਈ ਅਤੇ ਦੂਸਰੇ ਦਿਨ ਮਿਨੀ ਓਪਨ ਅੱਠ ਟੀਮਾਂ ਲੜਕੀਆਂ ਆਲ ਓਪਨ ਸੱਤ ਟੀਮਾਂ ਇਕ ਪਿੰਡ ਆਲ ਓਪਨ 16 ਟੀਮਾਂ ਨੇ ਦੂਸਰੇ ਦਿਨ ਖੇਡ ਮੇਲੇ ‘ਚ ਭਾਗ ਲਿਆ 47 ਕਿਲੋ ਵਰਗ ਦੀ ਫਸਟ ਚਿੜਵੀ ਅਤੇ ਸੈਕੰਡ ਨਿਜਾਮਨੀ ਵਾਲਾ 57 ਕਿਲੋ ਵਰਗ ਦੀ ਫਸਟ ਭਾਗਲ ਹਰਿਆਣਾ ਅਤੇ ਸੈਕਿੰਡ ਬਲਵੇੜਾ ਪੰਜਾਬ 65 ਕਿਲੋ ਵਰਗ ਪਹਿਲਾ ਇਨਾਮ ਹਾਸਲ ਕੀਤਾ ਅਤੇ ਦੂਸਰਾ ਘਨੌਰ ਨੇ ਜਿੱਤਿਆ 75 ਕਿਲੋ ਵਰਗ ਵਿੱਚੋਂ ਫਸਟ ਦਾਉਣ ਕਲਾਂ ਅਤੇ ਦੂਸਰਾ ਨਾਮ ਘਨੌਰ ਨੇ ਜਿੱਤਿਆ ਖੇਡ ਕਬੱਡੀ ਮੇਲੇ ਦੇ ਦੂਸਰੇ ਦਿਨ ਲੜਕੀਆਂ ਆਲ ਓਪਨ ਪਹਿਲਾਂ ਨਾਮ ਹੁਸੈਨਪੁਰ ਅਤੇ ਦੂਸਰਾ ਰਾਮਗੜ੍ਹ ਨੇ ਜਿੱਤਿਆ ਮਿਨੀ ਓਪਨ ਲੜਕਿਆਂ ਪਹਿਲਾ ਨਾਮ ਪਹਿਲਾ ਨਾਮ ਦੌਂਣ ਕਲਾਂ ਅਤੇ ਦੂਸਰਾ ਘਨੌਰ ਦੀਆਂ ਟੀਮਾਂ ਨੇ ਜਿੱਤਿਆ ਇੱਕ ਪਿੰਡ ਓਪਨ ਲੜਕਿਆਂ ਦੀ ਟੀਮ ਨੇ ਪਹਿਲਾਂ ਇਨਾਮ ਭਾਗਲ ਅਤੇ ਦੂਸਰਾ ਇਨਾਮ ਸੈਂਪਲੀ ਸਾਹਿਬ ਦੀਆਂ ਟੀਮਾਂ ਨੇ ਜਿੱਤਿਆ ਇਸ ਮੌਕੇ  ਪਟਿਆਲਾ ਦੇ ਮੇਅਰ  ਕੁੰਦਨ ਗੋਗੀਆ, ਹਰਜਸ਼ਨ ਸਿੰਘ ਪਠਾਣਮਾਜਰਾ , ਪਰਮਜੀਤ ਸਿੰਘ ਸਰੋਆ,  ਡਾਕਟਰ ਗੁਰਮੀਤ ਸਿੰਘ ਬਿੱਟੂ, ਡੀ ਐਸ ਪੀ ਜਸਕਰਨ ਸਿੰਘ, ਦਰਸ਼ਨਪਾਲ ਸਿੰਘ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੱਜਣ ਸਿੰਘ ਸਰੋਆ,

ਆੜਤੀ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਚੋਂਕੀ ਇੰਚਾਰਜ ਦਲਜੀਤ ਸਿੰਘ ਕਾਹਲੋਂ, ਕਲੱਬ ਪ੍ਰਧਾਨ ਲਵਦੀਪ ਸਿੰਘ ਮੱਲ੍ਹੀ, ਜਥੇਦਾਰ ਗੁਲਜਾਰ ਸਿੰਘ, ਮੱਖਣ ਸਿੰਘ ਮੱਲੀ, ਅਵਤਾਰ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ ,ਰਾਮ ਸਿੰਘ, ਦਿਲਬਾਗ ਸਿੰਘ, ਸਰਪੰਚ ਬਲਕਾਰ ਸਿੰਘ ਅਲੀਵਾਲ , ਪੂਰਨ ਔਲਖ, ਦਿਲਵੀਰ ਸਿੰਘ, ਹਰਸ਼ ਮੱਲੀ, ਵਕੀਲ ਸਰਪੰਚ, ਪਰਮਜੀਤ ਸਿੰਘ ਮਹਿਮੂਦਪੁਰ, ਜਰਨੈਲ ਸਿੰਘ ਔਲਖ, ਜਸਵਿੰਦਰ ਸਿੰਘ ਡਰੋਲੀ ਅਤੇ ਹੋਰ ਇਲਾਕੇ ਦੇ ਨਾਮਵਰ ਲੋਕ ਮੌਜੂਦ ਸਨ

ਫੋਟੋ ਕੈਪਸ਼ਨ:  ਪਟਿਆਲਾ ਦੇ ਮੇਅਰ ਕੁੰਦਨ ਗੋਗੀਆ, ਵਿਧਾਇਕ  ਪਠਾਣਮਾਜਰਾ ਦੇ ਸਪੁੱਤਰ ਹਰਜਸ਼ਨ ਪਠਾਣਮਾਜਰਾ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *