ਡਾਕਟਰ ਥਿੰਦ ਦੇ ਚੇਅਰਮੈਨ ਬਣਨ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਦਿੱਤੀਆਂ ਮੁਬਾਰਕਾਂ

Spread the love

ਬਲਕਰਨ ਜਟਾਣਾ 30 ਮਾਰਚ ਮਲੋਟ) ਆਮ ਆਦਮੀ ਪਾਰਟੀ ਦੇ ਮੁਢਲੇ ਮੈਂਬਰ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਪ੍ਰੈਸ ਸਕੱਤਰ ਡਾਕਟਰ ਮਲਕੀਤ ਸਿੰਘ ਥਿੰਦ ਨੂੰ ਬੀਸੀ ਕਮਿਸ਼ਨ ਦਾ ਚੇਅਰਮੈਨ ਬਣਾਏ ਜਾਣ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਵਧਾਈਆਂ ਦੀ ਝੜੀ ਲੱਗ ਗਈ। ਮੈਡੀਕਲ ਪ੍ਰੈਕਟੀਸ਼ਨਰਜ਼ ਡਾਕਟਰਾਂ ਨੇ ਦੱਸਿਆ ਕਿ ਡਾਕਟਰ ਥਿੰਦ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਆਦਮੀ ਹਨ ਇਸੇ ਲਈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪਾਰਟੀ ਪ੍ਰਧਾਨ ਸ੍ਰੀ ਅਮਨ ਅਰੋੜਾ ਜੀ ਨੇ ਡਾਕਟਰ ਥਿੰਦ  ਨੂੰ ਬੀਸੀ ਕਮਿਸ਼ਨ ਦਾ ਚੇਅਰਮੈਨ ਬਣਾ ਕੇ ਇੰਨਾ ਵੱਡਾ ਮਾਣ ਬਖਸ਼ਿਆ ਹੈ । ਇਸ ਮੌਕੇ ਡਾਕਟਰ ਮਹਿੰਦਰ ਸਿੰਘ ਖੋਖਰ ਪ੍ਰਧਾਨ ਐਮਪੀਏ ਬਲਾਕ ਪੰਨੀ ਵਾਲਾ ਫੱਤਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਡਾਕਟਰ ਥਿੰਦ ਪਹਿਲਾਂ ਹੀ ਬੀਸੀ ਸਮਾਜ ਅਤੇ ਐਮਪੀਏ ਡਾਕਟਰਾਂ ਦੀਆਂ ਮੰਗਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ ਅਤੇ ਸਰਕਾਰ ਕੋਲ ਹਮੇਸ਼ਾ ਹੀ ਐਮਪੀਏ ਡਾਕਟਰਾਂ ਦੀਆਂ ਜਾਇਜ਼ ਮੰਗਾਂ ਉਠਾਉਂਦੇ ਰਹਿੰਦੇ ਸਨ ਹੁਣ ਤਾਂ ਉਹਨਾਂ ਕੋਲ ਹੋਰ ਵੀ ਬਹੁਤ ਸਾਰੀ ਤਾਕਤ ਆ ਗਈ ਹੈ ਜਿਸ ਨਾਲ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੂੰ ਵੱਡੀਆਂ ਉਮੀਦਾਂ ਪੈਦਾ ਹੋ ਗਈਆਂ ਹਨ ਕਿਉਂਕਿ ਹੁਣ ਡਾਕਟਰ ਥਿੰਦ ਜ਼ੋਰਦਾਰ ਤਰੀਕੇ ਨਾਲ ਆਪਣੀਆਂ ਮੰਗਾਂ ਸਰਕਾਰ ਅਤੇ ਮੁੱਖ ਮੰਤਰੀ ਤੱਕ ਪਹੁੰਚਾਉਣਗੇ। ਅਤੇ ਇਨਾਂ ਮੰਗਾਂ ਦਾ ਹੱਲ ਵੀ ਕਰਵਾਉਣਗੇ ਅਤੇ ਬੀਸੀ ਸਮਾਜ ਦੀਆਂ ਮੰਗਾਂ ਨੂੰ ਵੀ ਪੂਰੀਆਂ ਕਰਵਾਉਣਗੇ। ਕਿਉਂਕਿ ਉਹ ਬਹੁਤ ਹੀ ਸਾਦੇ ,ਇਮਾਨਦਾਰ, ਮਿਹਨਤੀ ਆਦਮੀ ਹਨ ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਡਾਕਟਰ ਮਹਿੰਦਰ ਸਿੰਘ ਖੋਖਰ ਪ੍ਰਧਾਨ ਬਲਾਕ ਪੰਨੀ ਵਾਲਾ ਫੱਤਾ ਜਿਲਾ ਸ੍ਰੀ ਮੁਕਤਸਰ ਸਾਹਿਬ, ਡਾਕਟਰ ਸੰਜੀਵ ਕੁਮਾਰ ਸੋਨੀ, ਡਾਕਟਰ ਵਿਕਰਮਜੀਤ ਸਿੰਘ, ਡਾਕਟਰ ਯਾਦਵਿੰਦਰ ਸਿੰਘ, ਡਾਕਟਰ ਦੇਸ਼ਰਾਜ ਮਿਡਾ, ਡਾਕਟਰ ਜਸਵੀਰ ਸਿੰਘ ਚਹਿਲ, ਡਾਕਟਰ ਸੰਦੀਪ ਸਿੰਘ ਘੁੜਿਆਣਾ, ਡਾਕਟਰ ਬੂਟਾ ਸਿੰਘ, ਡਾਕਟਰ ਸਤਪਾਲ ਸਿੰਘ ਬੋਦੀਵਾਲਾ, ਡਾਕਟਰ ਬੋਹੜ ਸਿੰਘ ਅਤੇ ਹੋਰ ਬਹੁਤ ਸਾਰੇ ਡਾਕਟਰ ਹਾਜ਼ਰ ਸਨ।
ਕੈਪਸ਼ਨ ਫੋਟੋ:-ਡਾ: ਮਹਿੰਦਰ ਸਿੰਘ ਬਲਾਕ ਪ੍ਰਧਾਨ ਪੰਨੀ ਵਾਲਾ ਫੱਤਾ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *