ਮਾਨਯੋਗ ਅਦਾਲਤ ਵੱਲੋਂ ਸੜਕ ਦੁਰਘਟਨਾ ਦੇ ਮਾਮਲੇ ‘ਚੋਂ 2 ਵਿਅਕਤੀਆਂ ਨੂੰ ਕੀਤਾ ਬਾਇੱਜ਼ਤ ਬਰੀ : ਐਡਵੋਕੇਟ ਅਮਿਤ ਮਿੱਤਲ

Spread the love

ਜੈਤੋ,30 ਮਾਰਚ (ਮਨਜੀਤ ਸਿੰਘ ਢੱਲਾ)-ਜੁਡੀਸ਼ੀਅਲ ਮਜਿਸਟ੍ਰੇਟ ਦਰਜਾ ਪਹਿਲਾ ਚੰਦਨ ਦੀ ਅਦਾਲਤ ਨੇ ਤਰਰੀਬਨ ਸਾਢੇ ਪੰਜ ਸਾਲ ਪੁਰਾਣੇ ਸੜਕ ਦੁਰਘਟਨਾ ਦੇ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਦੋ ਵਿਅਕਤੀਆਂ ਨੂੰ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬਾਇੱਜ਼ਤ ਬਰੀ ਕਰ ਦਿੱਤਾ ਹੈ । ਸਫਾਈ ਕਰਤਾ ਦੇ ਵਕੀਲ ਅਮਿਤ ਕੁਮਾਰ ਮਿੱਤਲ ਜੈਤੋ ਨੇ ਦੱਸਿਆ ਕਿ ਵਾਸੀ ਨਾਨਕ ਨਗਰੀ ਮੋਗਾ ਰੋਡ ਕੋਟਕਪੂਰਾ ਦੇ ਇਕ ਵਿਅਕਤੀ ਦੇ ਬਿਆਨ ‘ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਇਕ ਡਸਟਰ ਗੱਡੀ ਦੇ ਸਾਬਕਾ ਕੈਬਨਿਟ ਮੰਤਰੀ ਸਵਰਗੀ ਗੁਰਦੇਵ ਸਿੰਘ ਬਾਦਲ ਦੇ ਪੋਤੇ ਭੁਪਿੰਦਰ ਸਿੰਘ ਉਰਫ਼ (ਲਾਲੀ ਬਾਦਲ) ਪੁੱਤਰ ਸੂਬਾ ਸਿੰਘ ਬਾਦਲ ਵਾਸੀ ਫਰੀਦਕੋਟ ਤੇ ਇਸ ਦੇ ਸਾਥੀ ਤਾਰ ਸਿੰਘ ਪੁੱਤਰ ਛੋਟੂ ਵਾਸੀ ਫਰੀਦਕੋਟ ਦੇ ਖਿਲਾਫ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਜਿਸ ‘ਤੇ ਮਾਣਯੋਗ ਅਦਾਲਤ ਨੇ ਮੁੱਦਈ ਵੱਲੋਂ ਪੁਖਤਾ ਸਬੂਤ ਪੇਸ਼ ਨਾ ਕਰਨ ਤੇ ਸਫਾਈ ਕਰਤਾ ਦੇ ਐਡਵੋਕੇਟ ਅਮਿਤ ਮਿੱਤਲ ਜੈਤੋ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦੇ ਹੋਏ ਲਾਲੀ ਬਾਦਲ ਉਰਫ ਭੁਪਿੰਦਰ ਸਿੰਘ ਤੇ ਤਾਰ ਸਿੰਘ ਨੂੰ ਬਾਇੱਜ਼ਤ ਅਦਾਲਤ ਬਰੀ ਕਰ ਦਿੱਤਾ ਹੈ। ਇਸ ਮੌਕੇ ਲਾਲੀ ਬਾਦਲ ਅਤੇ ਉਸਦੇ ਸਾਥੀ ਵੱਲੋਂ ਮਾਨਯੋਗ ਅਦਾਲਤ ਅਤੇ ਐਡਵੋਕੇਟ ਅਮਿਤ ਮਿੱਤਲ ਦਾ ਇਸ ਫੈਸਲੇ ਤੇ ਧੰਨਵਾਦ ਕੀਤਾ ।

  • Related Posts

    ਰਾਸ਼ਟਰੀ ਸੰਤ ਬਾਬਾ ਬਾਲ ਜੀ ਦਾ ਕੀਰਤਪੁਰ ਸਾਹਿਬ ਪਹੁੰਚਣ ‘ਤੇ ਨਿੱਘਾ ਸਵਾਗਤ, ਸੰਗਤ ਨੂੰ ਸ੍ਰੀ ਕ੍ਰਿਸ਼ਨ ਨਾਮ ਨਾਲ ਜੁੜਨ ਦਾ ਦਿੱਤਾ ਸੰਦੇਸ਼

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ )  ਰਾਸ਼ਟਰੀ ਸੰਤ ਬਾਬਾ ਬਾਲ ਜੀ ਅੱਜ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ-1 ਵਿਖੇ ਪਹੁੰਚੇ, ਜਿੱਥੇ ਇਲਾਕੇ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਸ਼ਰਧਾ,…

    ਧਾਰਮਿਕ ਅਸਥਾਨਾਂ ਤੋਂ ਆਸ਼ੀਰਵਾਦ ਲੈ ਕੇ ਸੰਭਾਲਿਆ ਕਾਰਜਭਾਰ, ਭੇਦਭਾਵ ਤੋਂ ਬਿਨਾਂ ਹੋਵੇਗਾ ਸ਼ਹਿਰ ਦਾ ਵਿਕਾਸ: ਗੁਰਮੀਤ ਸਿੰਘ ਟੀਨਾ

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ 10 ਜੁਲਾਈ (ਮਨਦੀਪ) ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਨਵੇਂ ਪ੍ਰਧਾਨ ਗੁਰਮੀਤ ਸਿੰਘ ਟੀਨਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ…

    Leave a Reply

    Your email address will not be published. Required fields are marked *