ਪੰਜਾਬੀ ਯੂਨੀਵਰਸਿਟੀ ਵਿਖੇ ‘ਗਿਆਰਵਾਂ ਪੁਸਤਕ ਮੇਲਾ’ ਸ਼ੁਰੂ

Spread the love

ਬਠਿੰਡਾ/ਪਟਿਆਲਾ, 01 ਅਪ੍ਰੈਲ (ਅੰਗਰੇਜ ਸਿੰਘ ਵਿੱਕੀ)-ਪੰਜਾਬੀ ਯੂਨੀਵਰਸਿਟੀ ਵਿਖੇ ‘ਗਿਆਰਵਾਂ ਪੁਸਤਕ ਮੇਲਾ’ ਅੱਜ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਲਗਾਏ ਜਾ ਰਹੇ ਇਸ ਮੇਲੇ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਪ੍ਰੋ.ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਵਿੱਤ ਅਫ਼ਸਰ ਡਾ.ਪ੍ਰਮੋਦ ਅੱਗਰਵਾਲ ਵੱਲੋਂ ਕੀਤਾ ਗਿਆ। ਪਬਲੀਕੇਸ਼ਨ ਬਿਊਰੋ ਦੀ ਸਟਾਲ ਉੱਤੇ ਰਿਬਨ ਕੱਟ ਕੇ ਉਦਘਾਟਨ ਦੀ ਰਸਮ ਕੀਤੀ ਗਈ।ਡੀਨ ਅਕਾਦਮਿਕ ਮਾਮਲੇ ਪ੍ਰੋ.ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਪੁਸਤਕ ਮੇਲੇ ਨੇ ਪਿਛਲੇ ਦਸ ਸਾਲਾਂ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਲਾਕਿਆਂ ਦੇ ਪਾਠਕ ਇਸ ਮੇਲੇ ਦੀ ਬਹੁਤ ਤੀਬਰਤਾ ਨਾਲ਼ ਪੂਰਾ ਸਾਲ ਉਡੀਕ ਕਰਦੇ ਹਨ ਅਤੇ ਇਸ ਮੇਲੇ ਵਿੱਚੋਂ ਪੁਸਤਕਾਂ ਖਰੀਦਣ ਲਈ ਪਹੁੰਚਦੇ ਹਨ।ਰਜਿਸਟਰਾਰ ਪ੍ਰੋ.ਸੰਜੀਵ ਪੁਰੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਪੁਸਤਕ ਮੇਲੇ ਦਾ ਆਪਣਾ ਇੱਕ ਵੱਖਰਾ ਅਤੇ ਵੱਕਾਰੀ ਮਹੱਤਵ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਿਛਲੇ ਦਸ ਸਾਲਾਂ ਤੋਂ ਇਸ ਮੇਲੇ ਦੀ ਲਗਾਤਾਰਤਾ ਨੂੰ ਬਣਾ ਕੇ ਰੱਖਿਆ ਗਿਆ ਹੈ ਤਾਂ ਕਿ ਪਾਠਕ ਇਸ ਤੋਂ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਵਿਸ਼ਿਆਂ, ਭਾਸ਼ਾਵਾਂ, ਖੇਤਰਾਂ ਆਦਿ ਨਾਲ਼ ਸਬੰਧਤ ਦੁਨੀਆਂ ਭਰ ਦੀਆਂ ਚੰਗੀਆਂ ਪੁਸਤਕਾਂ ਉੱਪਲਬਧ ਹੁੰਦੀਆਂ ਹਨ।ਉਦਘਾਟਨੀ ਰਸਮ ਮੌਕੇ ਵਿੱਤ ਅਫ਼ਸਰ ਡਾ.ਪ੍ਰਮੋਦ ਅੱਗਰਵਾਲ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ। ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪੱਪੂ ਸਿੰਘ, ਸਹਾਇਕ ਰਜਿਸਟਰਾਰ ਨੇ ਦੱਸਿਆ ਕਿ ਪੰਜ ਦਿਨ ਚੱਲਣ ਵਾਲ਼ੇ ਇਸ ਪੁਸਤਕ ਮੇਲੇ ਵਿੱਚ ਇਸ ਵਾਰ ਪੁਸਤਕਾਂ ਦੀ ਵਿੱਕਰੀ ਨਾਲ਼ ਸਬੰਧਤ 90 ਸਟਾਲ ਹਨ। ਇਸ ਤੋਂ ਇਲਾਵਾ 10 ਸਟਾਲ ਖਾਣ-ਪੀਣ ਦੇ ਸਮਾਨ ਨਾਲ਼ ਸਬੰਧਤ ਅਤੇ 15 ਸਟਾਲ ਵੱਖ-ਵੱਖ ਕਲਾਤਮਿਕ ਮਹੱਤਵ ਵਾਲ਼ੇ ਸਮਾਨ ਦੀ ਵਿੱਕਰੀ ਨਾਲ਼ ਸਬੰਧਤ ਹਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *