ਸਪਾਊਸ ਕੇਸਾਂ ਦੇ ਬਿਨੈਕਾਰਾਂ ਨੂੰ ਤਰਸ ਦੇ ਅਧਾਰ ਨੌਕਰੀਆਂ ਦੇਣ ਸਬੰਧੀ ਅਦਰੂਨੀ ਸਮੀਖਿਆ ਜ਼ੋਰਾਂ ਤੇ : ਡਾਇਰੈਕਟਰ ਸੁਰਸਿੰਘ

Spread the love

ਫਤਿਆਬਾਦ 1 ਅਪ੍ਰੈਲ  ( ਕਰਨੈਲ ਸਿੰਘ ਰਿੰਕੂ )  ਪੀਐਸਪੀਸੀਐਲ ਦੇ ਮੁੱਖ ਦਫਤਰ ਪਟਿਆਲਾ ਵਿਖੇ  ਤਰਸ ਦੇ ਅਧਾਰ ਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਆਸਰਿਤ ਬਿਨੈਕਾਰਾਂ ਦੇ  ਨੌਕਰੀ ਵਾਲੇ ਕੇਸ ਪਿਛਲੇ 24 ਮਹੀਨਿਆਂ ਤੋਂ ਲਮਕ ਅਵਸਥਾ ਵਿੱਚ ਪਏ ਹੋਏ ਹਨ। ਪੰਜਾਬ ਰਾਜ ਬਿਜਲੀ ਬੋਰਡ ਚੋ ਨੌਕਰੀਆਂ ਕਰਨ ਦੌਰਾਨ ਮਰਨ ਵਾਲੇ ਕਰਮਚਾਰੀਆਂ ਦੇ  ਵਾਰਸਾਂ ਵੱਲੋਂ ਆਪਣੀਆਂ ਨੌਕਰੀ ਪ੍ਰਾਪਤ ਕਰਨ ਲਈ  ਤੇ ਰੁਜ਼ਗਾਰ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਪਣੀਆਂ ਫਾਈਲਾਂ ਅਸਲ ਸਰਟੀਫਿਕੇਟਾਂ ਸਮੇਤ ਸਾਰੇ ਕਾਗਜ਼ ਮੁਕੰਮਲ ਕਰਕੇ ਪਟਿਆਲਾ ਹੈਡਕੁਆਰਟਰ ਭੇਜ ਦਿੱਤੇ ਗਏ ਸਨ । ਜਿਨ੍ਹਾਂ ਨੂੰ ਬੋਰਡ ਨੇ ਅੰਡਰ ਪ੍ਰੋਸੈਸਿੰਗ ਵਿੱਚ ਰੱਖਿਆ ਹੋਇਆ ਹੈ। ਇਸ ਉਪਰੰਤ ਸੀਐਮ ਭਗਵੰਤ ਮਾਨ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਹਰ ਤਰ੍ਹਾਂ ਦੇ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਸਰਕਾਰ ਪੱਖੀ ਲੋਕਾਂ ਦਾ ਭਰੋਸਾ ਮਜ਼ਬੂਤ ਰਹੇ। ਇਸ ਸਬੰਧੀ ਪੀਐਸਪੀਸੀਐਲ ਦੇ ਪ੍ਰਬੰਧਕੀ ਡਾਇਰੈਕਟਰ ਸ੍ਰ ਜਸਬੀਰ ਸਿੰਘ ਢਿੱਲੋਂ ਸੁਰਸਿੰਘ  ਨੂੰ ਉਨ੍ਹਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਸਪਾਊਸ ਕੇਸਾਂ ਦੇ ਬਿਨੈਕਾਰਾਂ ਦੇ ਗਰੁੱਪ ਨੇ ਮੁਲਾਕਾਤ ਕੀਤੀ । ਡਾਇਰੈਕਟਰ ਸੁਰਸਿੰਘ ਨੇ  ਆਸਰਿਤ ਬਿਨੈਕਾਰਾਂ ਦੇ ਇਸ ਦਰਦ ਨੂੰ ਅਸਹਿ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਬਣੀ ਪਾਲਿਸੀ ਵਿੱਚ ਤਰਸ ਦੇ ਆਧਾਰ ਉੱਤੇ ਮਿਲਣ ਜਾ ਰਹੀਆਂ ਨੌਕਰੀਆਂ ਵਿੱਚ ਸਪਾਊਸ ਕੇਸਾਂ ਦੀਆਂ ਫਾਈਲਾਂ ਨੂੰ ਸਫ਼ਲ ਬਣਾਉਣ ਲਈ ਅੰਦਰੂਨੀ ਪ੍ਰਕਿਰਿਆ ਅਤੇ ਸਮੀਖਿਆ ਚੱਲ ਰਹੀ ਹੈ। ਆਮ  ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਸਬੰਧੀ ਹਾਂ ਪੱਖੀ ਕਦਮ ਚੁੱਕੇ ਜਾ ਰਹੇ ਹਨ। ਜਲਦ ਹੀ ਸਾਰੀਆਂ ਤਰੁੱਟੀਆਂ ਦੂਰ ਕਰਕੇ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਡੀ ਆਫ ਡਾਇਰੈਕਟਰਜ਼ ਦੀਆਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਡਾਇਰੈਕਟਰ ਸੁਰਸਿੰਘ ਨੇ ਮਿਲ਼ਣ ਵਾਲੇ ਬਿਨੈਕਾਰਾਂ ਨੂੰ ਕਿਹਾ ਕਿ  ਤਰਸ ਦੇ ਆਧਾਰ ਤੇ ਸਪਾਊਸ ਡਬਲ ਪੈਨਸ਼ਨ ਅਤੇ ਸਪਾਊਸ ਹਿਤ ਉਪਰੋਕਤ ਸਾਰੇ ਕੇਸਾਂ ਨੂੰ ਜਲਦੀ ਹੱਲ ਕਰਕੇ ਬਿਨੈਕਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ । ਇਸ ਮੌਕੇ   ਮੋਤੀ ਲਾਲ ਮੁਕਤਸਰ ਸਾਹਿਬ, ਪ੍ਰਦੀਪ ਸਿੰਘ ਸਿੱਧੂ  ਬਠਿੰਡਾ, ਮੋਹਿਤ ਸ਼ਰਮਾ  ਪਟਿਆਲਾ, ਸੈਮਲਦੀਪ ਸਿੰਘ ਰਟੌਲ  ਤਰਨਤਾਰਨ ਅਤੇ ਲਵਦੀਪ ਸਿੰਘ  ਅੰਮ੍ਰਿਤਸਰ ਆਦਿ ਮੌਜੂਦ ਸਨ।

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *