ਅੰਗਰੇਜ਼ੀ ਲੈਕਚਰਾਰ ਹਰਜੀਤ ਸਿੰਘ ਦੀ ਸੇਵਾ ਮੁਕਤੀ ਤੇ ਡਡਵਿੰਡੀ ਵਿਖੇ ਸਮਾਗਮ ਕਰਵਾਇਆ

Spread the love

ਕਪੂਰਥਲਾ, 2 ਅਪ੍ਰੈਲ (ਕੌੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਪ੍ਰਿੰਸੀਪਲ ਆਸ਼ਾ ਰਾਣੀ ਦੀ ਅਗਵਾਈ ਹੇਠ ਸਕੂਲ ਦੇ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਹਰਜੀਤ ਸਿੰਘ ਦੀ ਸੇਵਾ ਮੁਕਤੀ ਸਬੰਧੀ ਸਮਾਗਮ ਸਕੂਲ ਕੈੰਪਸ ਵਿੱਚ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਆਸ਼ਾ ਰਾਣੀ ਨੇ ਸਮੂਹ ਅਧਿਆਪਕ ਸਹਿਬਾਨ ਨੂੰ ਵਿਦਾਇਗੀ ਸਮਾਰੋਹ ਸਮਾਗ਼ਮ ਵਿਖੇ ਬੋਲਦਿਆਂ ਕਿਹਾ ਕਿ ਹਰਜੀਤ ਸਿੰਘ ਅੰਗਰੇਜੀ ਲੈਕਚਰਾਰ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਸਰਕਾਰੀ ਸੇਵਾ ਸਰਕਾਰੀ ਮਿਡਲ ਸਕੂਲ ਵਾਟਾਂਵਾਲੀ ਤੋਂ ਬਤੌਰ ਸਾਇੰਸ ਮਾਸਟਰ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਸਰਕਾਰੀ ਮਿਡਲ ਸਕੂਲ ਡੌਲਾ ਤੋਂ ਪਦਉੱਨਤ ਹੋ ਕੇ ਬਤੌਰ ਲੈਕਚਰਾਰ ਅੰਗਰੇਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਸੋਵਾਲ ਚਲੇ ਗਏ ਸਨ। ਇਸ ਤੋਂ ਬਾਅਦ ਸਾਲ 2010 ਤੋਂ ਹੁਣ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਡਡਵਿੰਡੀ ਵਿਖੇ ਆਪਣੀਆਂ ਸੇਵਾਵਾਂ ਨੂੰ ਬਤੌਰ ਅੰਗਰੇਜੀ ਲੈਕਚਰਾਰ ਜਾਰੀ ਰੱਖੀਆ ਹੈ ਅਤੇ ਹੁਣ 31 ਮਾਰਚ 2025 ਨੂੰ ਆਪਣੀਆਂ ਬੇਦਾਗ ਸੇਵਾਵਾਂ ਤੋਂ ਸੇਵਾ ਮੁਕਤ ਹੋਏ ਹਨ। ਸਕੂਲ ਵਿੱਚ ਕਰਵਾਏ ਵਿਦਾਇਗੀ ਸਮਾਗਮ ਵਿੱਚ ਪ੍ਰਿੰਸੀਪਲ ਆਸ਼ਾ ਰਾਣੀ ਅਤੇ ਸਮੂਹ ਸਟਾਫ ਵੱਲੋਂ ਹਰਜੀਤ ਸਿੰਘ ਅਤੇ ਉਹਨਾਂ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਜੀ ਆਇਆ ਆਖਿਆ ਗਿਆ। ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ  ਵੱਲੋਂ ਜਿੱਥੇ ਹਰਜੀਤ ਸਿੰਘ ਦੀਆਂ ਸਿੱਖਿਆ ਵਿਭਾਗ ਵਿੱਚ ਕੀਤੀਆ ਸੇਵਾਵਾਂ ਨੂੰ ਸਲਾਹਿਆ ਗਿਆ ਉੱਥੇ ਹੀ ਉਹਨਾਂ ਦੀਆਂ ਸਕੂਲ ਪ੍ਰਤੀ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਜਿੰਮੇਵਾਰੀਆਂ ਦੀ ਵੀ ਸਲਾਘਾ ਕੀਤੀ। ਇਸ ਮੌਕੇ ਹਰਜੀਤ ਸਿੰਘ ਨੇ ਸਮੂਹ ਅਧਿਆਪਕ ਸਹਿਬਾਨ ਨੂੰ ਭਾਵੁਕ ਹੁੰਦਿਆਂ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹਮੇਸ਼ਾਂ ਉਹਨਾਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸ਼ੁਕਰਾਨਾ ਕਰਦਾ ਹਾਂ ਜੋ ਕਿ ਮੇਰੀ ਇਸ ਯਾਤਰਾ ਦਾ ਹਿੱਸਾ ਬਣੇ ਹਨ। ਇਸ ਤੋਂ ਬਾਅਦ ਮੈਂ ਜਿੰਦਗੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੁਆਤ ਕਰਨ ਲਈ ਉਤਸ਼ਾਹਿਤ ਹਾਂ ਅਤੇ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਅਤੇ ਸਾਥ ਲਈ ਕਾਮਨਾ ਕਰਦਾ ਹਾਂ। ਇਸ ਮੌਕੇ ਹਰਜੀਤ ਸਿੰਘ ਲੈਕਚਰਾਰ ਅੰਗਰੇਜ਼ੀ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਸਮੂਹ ਸਟਾਫ਼ ਵੱਲੋਂ ਯਾਦਗਾਰੀ ਮੋਮੈਂਟੋ ਅਤੇ ਉਹਨਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਵਿੱਚ ਪ੍ਰਿੰਸੀਪਲ ਆਸ਼ਾ ਰਾਣੀ ਤੋਂ ਇਲਾਵਾ ਰਣਜੀਤ ਕੌਰ,ਬਲਦੇਵ ਸਿੰਘ, ਦਵਿੰਦਰ ਕੌਰ,ਅਨੀਤਾ ਸ਼ਰਮਾਂ,ਰੁਪਿੰਦਰ ਕੌਰ, ਦੀਦਾਰ ਸਿੰਘ, ਮੰਜੂ ਕੁਮਾਰੀ , ਹਰਵਿੰਦਰ ਸਿੰਘ, ਸੋਨੀਆਂ, ਨਵਨੀਤ ਕੌਰ, ਪਰਮਿੰਦਰ ਕੌਰ,ਜਸਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ ,ਸਰਵਣ ਕੌਰ, ਪਲਵਿੰਦਰ ਕੌਰ, ਮਨਪ੍ਰੀਤ ਕੌਰ ਕਾਲਰੂ , ਰਾਜਵਿੰਦਰ ਕੌਰ, ਮਲਕੀਤ ਸਿੰਘ ਨਸੀਰੇਵਾਲ , ਸਤਪਾਲ , ਅਮਨਦੀਪ ਕੌਰ, ਮਨਦੀਪ ਕੁਮਾਰ , ਹਰਜਿੰਦਰ ਸਿੰਘ ਢੋਟ, ਦਿਲਬਾਗ ਸਿੰਘ ,ਸੰਤ ਰਾਮ ਅਤੇ ਮਲਕੀਤ ਸਿੰਘ ਕੈਂਪਸ ਮੈਨੇਜਰ ਸਮੇਤ ਸਮੂਹ ਸਟਾਫ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *