ਸਰਕਾਰੀ ਹਾਈ ਸਕੂਲ ਬੱਠੇ ਭੈਣੀ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

Spread the love

ਪੱਟੀ 2 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ )ਸ਼ਹੀਦ ਮੇਜਰ ਹਰਭਜਨ ਸਿੰਘ ਮਹਾਂਵੀਰ ਚੱਕਰ ਵਿਜੇਤਾ ਸਰਕਾਰੀ ਹਾਈ ਸਕੂਲ ਬੱਠੇ ਭੈਣੀ ਵਿਖੇ ਸੈਸ਼ਨ 2025 -26 ਦੇ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਸਕੂਲ ਵਿਖੇ ਮੇਘਾ ਐਡਮਿਸ਼ਨ ਡੇ ਮਨਾਇਆ ਗਿਆ।ਜਿਸ ਵਿੱਚ ਦਾਖਲਾ ਮੁਹਿੰਮ ਦੇ ਤਹਿਤ ਨਵੀਆਂ ਕਲਾਸਾਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲ ਕੀਤਾ ਗਿਆ। ਸੈਸ਼ਨ 2024- 25 ਦੌਰਾਨ ਨੌਨ ਬੋਰਡ ਕਲਾਸਾਂ ਦੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਕਿੱਟ ਬੈਗ ਅਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਛੇਵੀਂ ਤੋਂ ਦਸਵੀਂ ਕਲਾਸ ਤੱਕ ਹਰੇਕ ਕਲਾਸ ਵਿੱਚੋਂ ਬੈਸਟ ਸਟੂਡੈਂਟ ਵੀ ਐਲਾਨੇ ਗਏ। ਇਸ ਮੌਕੇ ਆਏ ਹੋਏ ਪਰਵਕ ਕਮੇਟੀ ਦੇ ਮੈਂਬਰ, ਸਰਪੰਚ ਸਾਹਿਬਾਨ ,ਬੀ ਐਨ ਓ ਮੈਡਮ ਗੁਰਪ੍ਰੀਤ ਕੌਰ, ਡੀਡੀਓ ਮੈਡਮ ਜਸਪ੍ਰੀਤ ਕੌਰ ,ਮਾਪੇ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਸਕੂਲ ਮੁਖੀ ਮੈਡਮ ਗੁਰਮੀਤ ਕੌਰ ਢਿੱਲੋ ਨੇ ਜੀ ਆਇਆਂ ਨੂੰ ਆਖਿਆ।ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਦੇ ਲਈ ਬੀ ਐਨ ਓ ਮੈਡਮ ਗੁਰਪ੍ਰੀਤ ਕੌਰ ਅਤੇ ਡੀ ਡੀ ਓ ਮੈਡਮ ਜਸਪ੍ਰੀਤ ਕੌਰ ਨੇ ਸਕੂਲ ਮੁਖੀ ਮੈਡਮ ਗੁਰਮੀਤ ਕੌਰ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ।ਇਸ ਮੌਕੇ ਪਿੰਡ ਦੇ ਸਰਪੰਚ ਗੁਰਸੇਵਕ ਸਿੰਘ ਸ਼ਾਹ, ਗੁਰਜੀਤ ਸਿੰਘ ਸ਼ਾਹ,ਸਾਬਕਾ ਸਰਪੰਚ ਸੁਖਜਿੰਦਰ ਸਿੰਘ ,ਸਾਬਕਾ ਸਰਪੰਚ ਸੁਖਦੇਵ ਸਿੰਘ, ਡਾਕਟਰ ਗੁਰਮੇਜ ਸਿੰਘ, ਪ੍ਰਤਾਪ ਸਿੰਘ ਵੱਲੋਂ ਸਕੂਲ ਦੇ ਲਈ ਕੀਤੇ ਗਏ ਸਹਿਯੋਗ ਦੇ ਲਈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਤੋਂ ਆਏ ਵੀਹ ਦੇ ਕਰੀਬ ਵਿਦਿਆਰਥੀਆਂ ਦਾ ਦਾਖਲਾ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸਟਾਫ ਮੈਂਬਰ ਨਵਤੇਜ ਸਿੰਘ,ਗੁਰਪ੍ਰੀਤ ਸਿੰਘ, ਹਰੀਸ਼ ਧਵਨ ,ਪਵਨ ਕੁਮਾਰ, ਸੁਖਦੇਵ ਰਾਜ ਸ਼ਰਮਾ ,ਸੁਖਜੀਤ ਸਿੰਘ ,ਸਰਵਣ ਸਿੰਘ, ਸੁਖਜਿੰਦਰ ਸਿੰਘ ,ਮੈਡਮ ਪ੍ਰਭਜੋਤ ਕੌਰ ,ਕਿਰਨਜੀਤ ਕੌਰ, ਰੁਪਿੰਦਰਜੀਤ ਕੌਰ, ਸੁਮਨ ਕਾਂਤਾ, ਸਰਕਾਰੀ ਹਾਈ ਸਕੂਲ ਪ੍ਰਿੰਗੜੀ ਦੇ ਮੁੱਖ ਅਧਿਆਪਕ ਅਸ਼ੋਕ ਕੁਮਾਰ ,ਪ੍ਰੇਮ ਕੁਮਾਰ, ਸਰਕਾਰੀ ਐਲੀਮੈਂਟਰੀ ਸਕੂਲ ਨੂੰ:4 ਤੋਂ ਹੈਡ ਟੀਚਰ ਮੈਡਮ ਬਲਜੀਤ ਕੌਰ, ਸਰਕਾਰੀ ਐਲੀਮੈਂਟਰੀ ਸਕੂਲ ਬੱਠੇ ਭੈਣੀ ਤੋਂ ਹੈਡ ਟੀਚਰ ਅਵਤਾਰ ਸਿੰਘ, ਸੁਖਚੈਨ ਸਿੰਘ ਅਤੇ ਸਮੂਹ ਸਟਾਫ, ਮੁਖ ਅਧਿਆਪਿਕਾ ਸਰਕਾਰੀ ਐਲੀਮੈਂਟਰੀ ਸਕੂਲ ਨਦੋਹਰ ਸਰਕਾਰੀ ਐਲੀਮੈਂਟਰੀ ਸਕੂਲ ਪਨਗੋਟਾ ਤੋਂ ਹੈਡ ਟੀਚਰ ਗੁਰਜੀਤ ਸਿੰਘ ਅਤੇ ਸਮੂਹ ਸਟਾਫ ਮੈਂਬਰ ,ਸਰਕਾਰੀ ਹਾਈ ਸਕੂਲ ਸੈਦਪੁਰ ਤੋਂ ਆਸਦੀਪ ਸਿੰਘ ,ਪਸਵਕ ਕਮੇਟੀ ਦੇ ਚੇਅਰਪਰਸਨ ਮਨਜੀਤ ਕੌਰ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *