ਐਕਟ 2013 ਅਧੀਨ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਗਠਨ ਸੰਬੰਧੀ ਕੀਤੀ ਗਈ ਮੀਟਿੰਗ

Spread the love

ਤਰਨ ਤਾਰਨ, 02 ਅਪ੍ਰੈਲ ( ਹਰਭਜਨ ਸਿੰਘ, ਕੰਵਲਦੀਪ ਸਿੰਘ ਸਾਬੀ ) ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਦੇ ਦਿਸ਼ਾ – ਨਿਰਦੇਸ਼ਾ ਹੇਠ ਬੇਟੀ ਬਚਾਓ ਬੇਟੀ ਪੜ੍ਹਾਉ ਸਕੀਮ ਅਧੀਨ ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਅਤੇ ਨਿਵਾਰਣ) ਐਕਟ 2013 ਅਧੀਨ ਅੰਦਰੂਨੀ ਸ਼ਿਕਾਇਤ ਕਮੇਟੀ ਦੇ ਗਠਨ ਸੰਬੰਧੀ ਜਿੱਲੇ ਦੇ ਸਮੂਹ ਵਿਭਾਗਾਂ ਨੂੰ ਸੱਦਾ ਦੇ ਕੇ ਅਤੇ ਆਪਣੇ-ਆਪਣੇ ਕਾਰਜ ਖੇਤਰਾ/ਦਫਤਰਾਂ ਵਿੱਚ ਇਸ ਕਮੇਟੀ ਨੂੰ ਬਣਾਉਣ ਸੰਬੰਧੀ ਇਕ ਮੀਟਿੰਗ ਰੱਖੀ ਗਈ l ਇਸ ਮੀਟਿੰਗ ਦਾ ਆਯੋਜਨ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ-ਕਮ-ਡਿਸਟ੍ਰਿਕਟ ਨੋਡਲ ਅਫਸਰ ਲੋਕਲ ਸ਼ਿਕਾਇਤ ਕਮੇਟੀ ਤਰਨਤਾਰਨ ਰਾਹੀਂ ਸ਼੍ਰੀ ਕਰਨਵੀਰ ਸਿੰਘ, ਸਹਾਇਕ ਕਮਿਸ਼ਨਰ ਤਰਨ ਤਾਰਨ ਦੀ ਅਗਵਾਈ ਹੇਠ ਕੀਤਾ ਗਿਆ । ਮੀਟਿੰਗ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ-ਕਮ-ਨੋਡਲ ਅਫਸਰ ਫਾਰ ਲੋਕਲ ਕੰਪਲੈਂਟ ਕਮੇਟੀ ਰਾਹੁਲ ਅਰੋੜਾ ਰਾਹੀਂ ਸਮੂਹ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੋਸ਼ ਐਕਟ 2013 ਕੰਮ ਵਾਲੀਆਂ ਥਾਵਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਤੋਂ ਬਚਾਅ ਲਈ ਬਣਾਇਆ ਗਿਆ ਸੀ। ਇਹ ਐਕਟ ਮਹਿਲਾ ਕਰਮਚਾਰੀਆਂ ਨੂੰ ਇੱਕ ਸੁਰੱਖਿਅਤ ਕੰਮ ਦਾ ਮਾਹੌਲ ਪ੍ਰਦਾਨ ਕਰਨਾ ਲਾਜ਼ਮੀ ਬਣਾਉਂਦਾ ਹੈ। ਉਹਨਾਂ ਨੇਂ ਇਹ ਵੀ ਦੱਸਿਆ ਕਿ ਇਸ ਕਾਨੂੰਨ ਅਧੀਨ ਸਰਕਾਰੀ ਦੇ ਨਾਲ-ਨਾਲ ਗੈਰ-ਸਰਕਾਰੀ ਸੰਗਠਨ ਜਿਸ ਵਿੱਚ ਕਾਰਪੋਰੇਟ ਦਫਤਰ, ਐਨ.ਜੀ.ਓਜ਼, ਕੰਪਨੀਜ਼, ਵੱਡੇ ਕਾਰਖਾਨੇ ਆਦਿ ਸੱਭ ਸ਼ਾਮਲ ਹਨ। ਇਹਨਾਂ ਰਾਹੀਂ ਜਿਨਸੀ ਸੋਸ਼ਣ ਅਧੀਨ ਸ਼ਰੀਰਕ, ਮੌਖਿਕ, ਜਾਂ ਗੈਰ-ਮੌਖਿਕ ਆਚਰਣ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਅੰਦਰੂਨੀ ਸ਼ਿਕਾਇਤ ਕਮੇਟੀ (ਆਈ.ਸੀ.ਸੀ) ਸਥਾਪਤ ਕਰਦੇ ਹੋਏ ਬਣਦੇ ਕਦਮ ਚੁੱਕੇ ਜਾਣੇ ਹਨ । ਜਿਸ ਅਧਾਰੇ ਵਿੱਚ ਦੱਸ ਜਾ ਦੱਸ ਤੋਂ ਵੱਧ ਅਧਿਕਾਰੀ/ਕਰਮਚਾਰੀ ਕੰਮ ਕਰਦੇ ਹਨ । ਉੱਥੇ ਇਸ ਇੰਟਰਨਲ ਕੰਪਲੈਂਟ ਕਮੇਟੀ ਦਾ ਗਠਨ ਕੀਤੇ ਜਾਣ ਦਾ ਉਪਰਾਲਾ ਹੈ ਅਤੇ ਇਸ ਕਮੇਟੀ ਦੀ ਪ੍ਰਧਾਨਗੀ ਅਧਾਰੇ ਦੀ ਸੀਨੀਅਰ ਮਹਿਲਾ ਅਧਿਕਾਰੀ ਰਾਹੀਂ ਕੀਤੀ ਜਾਵੇਗੀ l

  ਮੀਟਿੰਗ ਵਿੱਚ ਹਾਜ਼ਰ ਜਿੱਲੇ ਦੇ ਜਾਣੇ-ਮਾਣੇ ਐਡਵੋਕੇਟ ਨਵਜੋਤ ਕੌਰ ਚੱਬਾ, ਤਰਨ ਤਾਰਨ ਵਲੋਂ ਵਿਭਾਗਾਂ ਤੋਂ ਆਏ ਅਫ਼ਸਰਾਂ ਨੂੰ ਇਸ ਮਸਲੇ ਤੇ ਨਿੱਜੀ ਤਜ਼ਰਬੇ ਸਾਂਝੇ ਕਰਦੇ ਹੋਏ ਤੇ ਪੋਸ਼ ਐਕਟ ਨੂੰ ਕਿਊ ਲਾਗੂ ਕੀਤਾ ਗਿਆ ਅਤੇ ਇਸ ਕਾਨੂੰਨ ਦੇ ਕੀ ਉਪਰਾਲੇ ਹਨ, ਇਸ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਗਈ । ਮੀਟਿੰਗ ਵਿੱਚ ਜਿੱਲੇ ਦੀ ਲੋਕਲ ਸ਼ਿਕਾਇਤ ਕਮੇਟੀ ਦੇ ਚੇਅਰਮੈਨ ਸ਼੍ਰੀਮਤੀ ਪ੍ਰਤੀਮਾ ਅਰੋੜਾ ਚੀਫ਼ ਜੁਡੀਸ਼ਲ ਮੈਜਿਸਟਰੇਟ, ਤਰਨ ਤਾਰਨ ਰਾਹੀਂ ਵੀ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਰਾਹੀਂ ਹਦਾਇਤ ਕੀਤੀ ਗਈ ਕਿ ਵਿਭਾਗਾਂ ਰਾਹੀਂ ਆਪਣੇ-ਆਪਣੇ ਦਫਤਰ ਵਿੱਚ ਸਮੇਂ-ਸਿਰ ਕਮੇਟੀ ਦਾ ਗਠਨ ਕੀਤਾ ਜਾਵੇ ਅਤੇ ਕਮੇਟੀ ਬਣਾਉਣ ਉਪਰੰਤ ਸਮੂਹ ਵਿਭਾਗਾਂ ਰਾਹੀਂ ਮੈਬਰਾਂ ਦੀ ਜਾਣਕਾਰੀ ਨੂੰ ਦਰਸ਼ਾਉਂਦਾ ਬੋਰਡ ਦਫ਼ਤਰਾ ਵਿੱਚ ਲਗਵਾਇਆ ਜਾਣਾ ਹੈ lਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਸੰਬੰਧੀ ਪੰਜਾਬੀ ਭਾਸ਼ਾ ਵਿੱਚ ਬੋਰਡ ਤਿਆਰ ਕਰਵਾਉਣ ਹਿੱਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮਦਦ ਪ੍ਰਾਪਤ ਕੀਤੀ ਜਾਵੇ l ਮੀਟਿੰਗ ਦੇ ਅੰਤ ਵਿੱਚ ਸ਼੍ਰੀ ਕਰਨਵੀਰ ਸਹਾਇਕ ਕਮਿਸ਼ਨਰ ਰਾਹੀਂ ਹਰ ਇਕ ਵਿਭਾਗ ਵੱਲੋਂ ਇੰਟਰਨਲ ਸ਼ਿਕਾਇਤ ਕਮੇਟੀ ਦਾ ਗਠਨ ਕਰਦੇ ਹੋਏ ਬਣਦੀ ਰਿਪੋਰਟ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਤਰਨਤਾਰਨ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਅਤੇ ਮਿੱਥੇ ਸਮੇਂ ਅਧੀਨ ਕਮੇਟੀ ਨਾ ਬਣਾਉਣ ਤੇ ਐਕਟ ਵਿੱਚ ਦਿੱਤੀ ਪੈਨਲਟੀ ਬਾਰੇ ਵੀ ਉਹਨਾਂ ਰਾਹੀਂ ਸਭ ਨੂੰ ਜਾਣੂ ਕਰਵਾਇਆ ਗਿਆ l

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *