ਰਾਹੋਂ ਰੋਡ ਉੱਪਰ ਪਸ਼ੂ ਹਸਪਤਾਲ ਵਿਖੇ ਗੱਡੀਆਂ ਲਈ ਬਣਾਈ ਜਾ ਰਹੀ ਪਾਰਕਿੰਗ

Spread the love

ਮਾਛੀਵਾੜਾ ਸਾਹਿਬ, 2 ਅਪ੍ਰੈਲ (ਸੁੱਚਾ ਬੰਗੜ)ਨਗਰ ਕੌਂਸਲ ਮਾਛੀਵਾੜਾ ਸਾਹਿਬ ਵੱਲੋਂ ਪਿਛਲੇ ਦਿਨੀ ਕੁਝ ਮਤੇ ਪਾਸ ਕੀਤੇ ਗਏ ਸਨ ਦੁਕਾਨਦਾਰਾਂ ਨਾਲ ਵੀ ਮੀਟਿੰਗ ਕੀਤੀ ਗਈ ਸੀ ਕਿ ਗੱਡੀਆਂ ਦੀ ਪਾਰਕਿੰਗ ਨੂੰ ਲੈ ਕੇ ਸ਼ਹਿਰ ਵਿੱਚ ਇੱਕ ਵੱਡੀ ਸਮੱਸਿਆ ਆ ਰਹੀ ਸੀ। ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਸੀ ਢੁਕਮੀਆਂ ਥਾਵਾਂ ਦੇਖ ਕੇ ਗੱਡੀਆਂ ਦੀ ਪਾਰਕਿੰਗ ਲਈ ਇੰਤਜ਼ਾਮ ਕੀਤਾ ਜਾਵੇਗਾ । ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਅਤੇ ਉਨਾਂ ਦੀ ਪੂਰੀ ਟੀਮ ਰਾਹੋਂ ਰੋਡ ਉੱਪਰ ਵੈਟਨਰੀ ਹਸਪਤਾਲ ਵਿੱਚ ਪਹੁੰਚੀ ਜਿੱਥੇ ਉਨਾਂ ਨੇ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਉਨਾਂ ਨੇ ਕਿਹਾ ਕਿ ਇੱਥੇ ਗੱਡੀਆਂ ਨੂੰ ਪਾਰਕ ਕਰਨ ਲਈ ਜਗ੍ਹਾ ਬਣਾਈ ਜਾਵੇਗੀ। ਉਹਨਾਂ ਨੂੰ ਪੁੱਛਿਆ ਗਿਆ ਕਿ ਇਸ ਪਾਰਕਿੰਗ ਦੀ ਕਿੰਨੀ ਪਰਚੀ ਹੋਵੇਗੀ ਤਾਂ ਉਹਨਾਂ ਨੇ ਕਿਹਾ ਕਿ ਇਸ ਪਾਰਕਿੰਗ ਦੀ ਕੋਈ ਵੀ ਪਰਚੀ ਨਹੀਂ ਹੋਵੇਗੀ ਤਿੰਨ ਚਾਰ ਮਹੀਨੇ ਅਸੀਂ ਇਸ ਨੂੰ ਫਰੀ ਵਿੱਚ ਹੀ ਗੱਡੀਆਂ ਪਾਰਕ ਕਰਾਂਗੇ। ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਇੱਕ ਇੱਥੇ ਮੁਲਾਜ਼ਮ ਵੀ ਰੱਖਿਆ ਜਾਵੇਗਾ। ਜੋ ਇਹਨਾਂ ਦੀ ਦੇਖਭਾਲ ਕਰੇਗਾ। ਉਹਨਾਂ ਨੇ ਕਿਹਾ ਕਿ ਜਲਦ ਹੀ ਜੇਸੀਬੀ ਲਾ ਕੇ ਇਸ ਜਗ੍ਹਾ ਨੂੰ ਸਾਫ ਕਰਵਾਇਆ ਜਾਵੇਗਾ ਅਤੇ ਜਲਦੀ ਤੋਂ ਜਲਦੀ ਪਾਰਕਿੰਗ ਲਈ ਤਿਆਰ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜਦੋਂ ਪਾਰਕਿੰਗ ਸ਼ੁਰੂ ਹੋ ਜਾਵੇਗੀ ਤਾਂ ਜਿਹੜੀਆਂ ਗੱਡੀਆਂ ਬਾਹਰ ਖੜੀਆਂ ਹੋਣਗੀਆਂ ਉਨਾਂ ਦੇ ਚਲਾਨ ਵੀ ਕੱਟੇ ਜਾਣਗੇ। ਇਸ ਤੋਂ ਇਲਾਵਾ ਨਗਰ ਕੌਂਸਲ ਵੱਲੋਂ ਅੱਜ ਰਾਹੋ ਰੋਡ ਅਤੇ ਕੁਹਾੜਾ ਰੋਡ ਉੱਪਰ ਪੀਲੀ ਪੱਟੀ ਤੋਂ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦਾ ਸਮਾਨ ਵੀ ਜਬਤ ਕੀਤਾ ਗਿਆ। ਉਨਾਂ ਨੇ ਦੁਕਾਨਦਾਰਾਂ ਨੂੰ ਫਿਰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਪੀਲੀ ਪੱਟੀ ਤੋਂ ਅੰਦਰ ਹੀ ਰੱਖਣ ਤਾਂ ਕਿ ਕੋਈ ਸਮੱਸਿਆ ਨਾ ਆਵੇ। ਨਾਲ ਹੀ ਉਹਨਾਂ ਨੇ ਕਿਹਾ ਕਿ ਦੁਕਾਨਦਾਰ ਨਗਰ ਕੌਂਸਲਾਂ ਦੇ ਮੁਲਾਜ਼ਮਾਂ ਨਾਲ ਬਹਿਸਬਾਜੀ ਵੀ ਕਰਦੇ ਹਨ ਅਤੇ ਉਹਨਾ ਨਾਲ ਝਗੜਾ ਵੀ ਕਰਦੇ ਹਨ, ਮੁਲਾਜ਼ਮਾਂ ਨਾਲ ਇਹੋ ਜਿਹਾ ਵਿਵਹਾਰ ਨਾ ਕੀਤਾ ਜਾਵੇ ਕਿਉਂਕਿ ਅਸੀਂ ਤੁਹਾਡੀ ਸੇਵਾ ਲਈ ਦਿਨ ਰਾਤ ਹਾਜ਼ਰ ਹਾਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅੱਜ ਕੁਝ ਦੁਕਾਨਦਾਰਾਂ ਵਲੋਂ ਨਗਰ ਕੌਂਸਲ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਚਲਾਨ ਵੀ ਕੱਟੇ ਗਏ।ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਪਾਰਕਿੰਗ ਨੂੰ ਚਾਲੂ ਕਰਨ ਵਿੱਚ ਵੱਧ ਤੋਂ ਵੱਧ ਨਗਰ ਕੌਂਸਲ ਦੀ ਮਦਦ ਕਰੋ। ਇਸ ਮੌਕੇ ਸੈਂਨਟਰੀ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ, ਹੈਪੀ ਕਾਲੜਾ, ਵੈਟਰਨਰੀ ਹਸਪਤਾਲ ਦੇ ਮੁਲਾਜ਼ਮ ਅਤੇ ਖੇਤੀਬਾੜੀ ਦਫਤਰ ਦੇ ਮੁਲਾਜ਼ਮ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *