ਅੰਤ ਵਿੱਚ ਸ੍ਰ.ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਪਹੁੰਚੇ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਸੰਤ ਅਤਰ ਸਿੰਘ ਜੀ ਮਹਾਰਾਜ ਦੁਆਰਾ ਸਥਾਪਿਤ ਕੀਤਾ ਗਿਆ ਪਹਿਲਾਂ ਸਕੂਲ ਹੈ ਜਿਸ ਵਿੱਚ ਅੱਜ ਦੇ ਦੌਰ ਵਿੱਚ ਬੱਚੇ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ‘ਤੇ ਜਾ ਬੈਠੇ ਹਨ। ਇਹਨਾਂ ਵਿਚੋਂ ਉਹ ਬੱਚੇ ਵੀ ਹਨ ਜੋ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਸਕੂਲ ਨੂੰ ਹਰ ਪੱਖੋਂ ਆਰਥਿਕ ਮੱਦਦ ਵੀ ਦੇ ਰਹੇ ਹਨ। ਸੰਤ ਅਤਰ ਸਿੰਘ ਜੀ ਦੀ ਸੋਚ ਤੇ ਪਹਿਰਾ ਦੇ ਰਹੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ ਸ ਜਸਵੰਤ ਸਿੰਘ ਖਹਿਰਾ ਵੱਲੋਂ ਮੁਬਾਰਕਬਾਦ ਦਿੱਤੀ ਗਈ। ਇਸ ਤੋਂ ਇਲਾਵਾ ਨਗਰ ਦੀ ਪੰਚਾਇਤ ਦਾ ਵੀ ਧੰਨਵਾਦ ਕੀਤਾ ਜੋ ਹਮੇਸ਼ਾ ਹੀ ਸਕੂਲ ਨੂੰ ਸਹਿਯੋਗ ਦਿੰਦੀ ਆ ਰਹੀ ਹੈ। ਉਹਨਾਂ ਨੇ ਪਿਛਲੇ ਸੈਸ਼ਨ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕੀਤਾ ਅਤੇ ਅਗਲੇ ਸੈਸ਼ਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਏਕਤਾ ਦੇ ਪ੍ਰਤੀਕ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਕਰਮਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਸਿੰਘਦੀਦਾਰ ਸਿੰਘ,ਨਿਰਮਲ ਸਿੰਘ, ਜਗਜੀਵਨ ਕੁਮਾਰ, ਯਾਦਵਿੰਦਰ ਸਿੰਘ,ਵਰਿੰਦਰ ਸਿੰਘ, ਕਮਲਦੀਪ ਸਿੰਘ, ਲਵਨੀਸ਼ ਕੁਮਾਰ ਅਤੇ ਸਮੂਹ ਲੇਡੀਜ਼ ਸਟਾਫ਼ ਮੈਡਮ ਅੰਗਰੇਜ਼ ਕੌਰ,ਕੁਲਦੀਪ ਕੌਰ,ਜਸਪ੍ਰੀਤ ਕੌਰ, ਕਰਮਜੀਤ ਕੌਰ, ਅਮਨਦੀਪ ਕੌਰ,ਰਮਨਦੀਪ ਕੌਰ, ਮਨਿੰਦਰ ਕੌਰ ਅਤੇ ਸੰਦੀਪ ਕੌਰ ਨੇ ਬੱਚਿਆਂ ਦੀ ਅਗਵਾਈ ਕਰਦਿਆਂ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ।Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…
Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

