ਦੇਸੀ ਪਿਸਤੌਲ 32 ਬੋਰ ਅਤੇ 3 ਜਿੰਦਾ ਰੌਦ ਸਮੇਤ ਵਿਅਕਤੀ ਕਾਬੂ

Spread the love

ਜਗਰਾਉਂ 3 ਅਪ੍ਰੈਲ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸ,ਐਸ,ਪੀ ਅੰਕਰ ਗੁਪਤਾ ਵੱਲੋਂ ਮਾੜੇ ਅੰਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡੀਐਸਪੀ ਵਰਿੰਦਰ ਸਿੰਘ ਖੇਸਾ, ਸਬ ਡਵੀਜਨ ਦਾਖਾ ਲੁਧਿਆਣਾ (ਦਿਹਾਤੀ) ਦੀ ਅਗਵਾਹੀ ਹੇਠ ਐਸ ਆਈ ਗੁਰਦੀਪ ਸਿੰਘ ਇੰਚਾਰਜ ਚੌਂਕੀ ਛਪਾਰ ਵੱਲੋ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਰਛੀਨ ਰੋਡ ਨੇੜੇ ਆਟਾ ਚੱਕੀ ਪਿੰਡ ਛਪਾਰ ਨਾਕਾ ਬੰਦੀ ਕੀਤੀ ਹੋਈ ਸੀ, ਤਾਂ ਪਿੰਡ ਰਛੀਨ ਵਲੋਂ ਇੱਕ ਮੋਨਾ ਆਦਮੀ ਪੈਦਲ ਆ ਰਿਹਾ ਸੀ, ਜਦੋ ਇਸਨੇ ਪੁਲਿਸ ਪਾਰਟੀ ਨੂੰ ਦੇਖਿਆ ਤਾ ਇਹ ਵਿਅਕਤੀ ਇੱਕ-ਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਜਿਸ ਨੂੰ ਸੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਤੇ ਕਾਬੂ ਕਰਕੇ ਐਸ.ਆਈ ਗੁਰਦੀਪ ਸਿੰਘ ਨੇ ਤਲਾਸੀ ਕੀਤੀ ਤਾਂ ਇਸਦੀ ਪੈਂਟ ਦੇ ਮਗਰਲੇ ਪਾਸੇ ਟੰਗਿਆ ਹੋਇਆ ਇੱਕ ਦੇਸੀ ਪਿਸਤੌਲ 32 ਬੋਰ ਅਤੇ 3 ਜਿੰਦਾ ਰੌਦ ਬਰਾਮਦ ਹੋਏ| ਵਿਅਕਤੀ ਪਾਸੋਂ ਨਾਮ ਪਤਾ ਪੁੱਛੇ ਜਾਣ ਤੇ ਜਿਸ ਨੇ ਆਪਣਾ ਨਾਮ ਪ੍ਰਭਜੋਤ ਸਿੰਘ ਉਰਫ ਪੱਪਾ ਪੁੱਤਰ ਰਜਿੰਦਰ ਸਿੰਘ ਦੇਲੋ ਖੁਰਦ ਦੱਸਿਆ। । ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਜੋਧਾ ਵਿਖੇ ਮੁਕੰਦਮਾ ਦਰਜ ਰਜਿਸਟਰ ਕੀਤਾ ਗਿਆ। ਕਾਬੂ ਕੀਤਾ ਗਿਆ ਵਿਅਕਤੀ ਇੱਕ ਜਿੰਮ ਟ੍ਰੇਨਰ ਦਾ ਕੰਮ ਕਰਦਾ ਹੈ। ਇਸ ਮੌਕੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਅਜਿਹਾ ਕੰਮ ਕਰਨ ਵਾਲੇ ਮਾੜੇ ਅਨਸਰਾ ਨੂੰ ਸਖਤ ਤਾੜਨਾ ਕੀਤੀ ਕਿ ਕੋਈ ਵੀ ਵਿਆਕਤੀ ਜੇਕਰ ਕਾਨੂੰਨ ਨੂੰ ਹੱਥ ਵਿਚ ਲਵੇਗਾ ਜਾਂ ਕੋਈ ਗੈਰ ਕਾਨੂੰਨੀ ਅਸਲੇ ਦੀ ਵਰਤੋ ਕਰਕੇ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸਿਸ ਕਰੇਗਾ ਤਾਂ ਉਸਨੂੰ ਬਖਸਿਆ ਨਹੀ ਜਾਵੇਗਾ ਅਤੇ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *