ਅੰਮ੍ਰਿਤਸਰ 3 ਅਪ੍ਰੈਲ( ਦਿਨੇਸ਼ ਸੋਨੀ)ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਦੀ ਅਗਵਾਹੀ ਹੇਠਾਂ ਵਲੋਂ ਰਟੀਨ ਇਮੁਨਾਈਜੇਸ਼ਨ ਦੇ ਏ.ਈ.ਐਫ.ਆਈ. ਕਮੇਟੀ ਦੀ ਵਿਸ਼ੇਸ਼ ਮiਟਿੰਗ ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕੀਤੀ ਗਈ। ਇਸ ਮੋਕੇ ਡਾ ਭਾਰਤੀ ਧਵਨ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਲਗਭਗ 2.7 ਕਰੋੜ ਬੱਚਿਆਂ ਨੂੰ ਅਤੇ 3 ਕਰੋੜ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਰਾਹੀ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ। ਇਹਨਾਂ ਟੀਕਾਕਰਣ ਦੇ ਕੁਝ ਮਾਮੂਲੀ ਸਾਈਡ ਇਫੈਕਟ ਵੀ ਹੋ ਸਕਦੇ ਹਨ ਜਿਵੇਂ ਬੁਖਾਰ, ਖਾਰਿਸ਼, ਸੋਜ, ਗਿਲਟੀ ਦਾ ਬਨਣਾਂ ਅਤੇ ਬਾਡੀ ਰੈਸ਼ ਆਦਿ। ਪਰ ਇਹਨਾਂ ਮਾਮੂਲੀ ਸਾਈਡ ਇਫੈਕਟਸ ਤੋਂ ਬਿਲਕੁਲ ਘਬਰਾਓਣ ਦੀ ਲੋੜ ਨਹੀ ਹੈ। ਇਹ ਸਾਈਡ ਇਫੈਕਟ ਕੁਝ ਦਿਨ ਬਾਦ ਆਪਣੇ ਆਪ ਜਾਂ ਸਾਧਾਰਣ ਦਵਾਈ ਨਾਲ ਠੀਕ ਹੋ ਜਾਂਦੇ ਹਨ। ਉਹਨਾਂ ਆਖਿਆ ਕਿ ਰੁਟੀਨ ਇਮੁਨਾਈਜੇਸ਼ਨ ਨਾਲ 12 ਕਿਸਮ ਦੀਆਂ ਮਾਰੂ ਬੀਮਾਰੀਆਂ ਤੋਂ ਅਸੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਨਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਇਹ ਟੀਕੇ ਜਰੂਰ ਲਗਵਾਉਣ। ਇਸ ਮੌਕੇ ਡਬਯੂ.ਐਚ.ਓ. ਵਲੋਂ ਡਾ ਇਸ਼ਿਤਾ, ਜਿਲਾ੍ ਬੀ.ਸੀ.ਜੀ.ਅਫਸਰ ਡਾ ਮਨਮੀਤ ਕੌਰ, ਜਿਲਾ੍ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਡਾ ਅਸ਼ਵਨੀ ਕੁਮਾਰ, ਡਾ ਜਸਕਰਨ ਜੋਤ ਕੌਰ, ਡਾ ਸੁਨੀਤ ਗੁਰਮ ਗੁਪਤਾ ਕੌਰ, ਡਾ ਅਰਵਿੰਦਰ ਸਿੰਘ, ਡਾ ਰਾਘਵ ਗੁਪਤਾ, ਡਾ ਵਿਨੀਤ ਅਤੇ ਸਮੂਹ ਸਟਾਫ ਹਾਜਰ ਸੀ।







