ਮਜ਼ਦੂਰ ਆਗੂ ਗੋਰਾ ਮੱਤਾ ਦੀ ਪੁਲਿਸ ਤਸ਼ੱਦਦ ਮਾਮਲੇ ਚ ਇਨਕੁਆਰੀ ਠੰਢੇ ਬਸਤੇ ਪਾਈ

Spread the love

ਜੈਤੋ,03 ਅਪ੍ਰੈਲ (ਮਨਜੀਤ ਸਿੰਘ ਢੱਲਾ)- ਪਿਛਲੇ ਇੱਕ ਮਹੀਨੇ ਦੇ ਲਗਭਗ ਮਜ਼ਦੂਰ ਜਮਾਤ ਦੇ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਦੀ ਪੁਲਿਸ ਪ੍ਰਸ਼ਾਸਨ ਹੱਥੋ ਹੋਈ ਨਜ਼ਾਇਜ਼ ਕੁੱਟਮਾਰ ਅਤੇ ਉਨ੍ਹਾਂ ਦੇ ਸਰੀਰ ਤੇ ਕੀਤਾ ਅਣਮਨੁੱਖੀ ਤਸ਼ੱਦਦ ਪੀੜਤ ਨੂੰ ਭੁੱਲਣ ਨਹੀਂ ਦੇ ਰਿਹਾ। ਅੱਜ ਅੰਗਰੇਜ਼ ਗੋਰਾ ਮੱਤਾ ਹਿੰਮਤ ਨਾ ਹਾਰਦੇ ਹੋਏ ਮੀਡੀਆ ਸਾਹਮਣੇ ਆਪਣੇ ਦਰਦ ਦੀ ਕਹਾਣੀ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਮੇਰੇ ਨਾਲ ਨਜ਼ਾਇਜ਼ ਧੱਕਾ ਕਰਕੇ ਕੁਟਾਪਾ ਚਾੜ੍ਹਿਆ ਸੀ। ਮੈਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨਸਾਫ਼ ਲੈਣ ਲਈ ਪੱਤਰ ਲਿਖਿਆ ਸੀ ਕਿ ਇਸ ਸਾਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾਵੇ ਜੋ ਦੋਸ਼ੀ ਵਿਅਕਤੀ ਹਨ ਉਨ੍ਹਾਂ ਖਿਲਾਫ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਕੀਤੀ ਜਾਵੇ। ਗੋਰਾ ਮੱਤਾ ਨੇ ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਅਤੇ ਮਾਨਯੋਗ ਡੀਜੀਪੀ ਪੰਜਾਬ ਪੁਲਿਸ ਨੂੰ ਇਨਕੁਆਰੀ ਲਈ ਪੱਤਰ ਲਿਖੇ ਸਨ ਉਨ੍ਹਾਂ ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਨਕੁਆਰੀ ਕਰਨ ਦੀ ਬਜਾਏ ਇਹ ਪੜਤਾਲ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਸਿਰਫ਼ ਇਹ ਦੋਸ਼ ਹੈ ਕਿ ਮੈਂ ਮਜ਼ਦੂਰਾਂ ਦੀ ਹੱਕੀ ਮੰਗਾਂ ਲਈ ਖੁਲ ਕੇ ਸੜਕਾਂ ਤੇ ਲੜਦਾ ਸੀ ਪੰਜਾਬ ਦੇ ਕੁਝ ਸਿਆਸੀ ਵਿਧਾਇਕਾਂ ਨੂੰ ਹਾਜ਼ਮ ਨਹੀਂ ਸੀ ਹੋ ਰਿਹਾ, ਪੁਲਿਸ ਨੇ 751 ਦਾ ਕੇਸ ਕਰਕੇ ਮੈਨੂੰ ਹਿਰਾਸਤ ਚ ਲਿਆ ਅਤੇ ਸੀ ਆਈ ਏ ਸਟਾਫ ਵੱਲੋਂ ਮੈਨੂੰ ਨਜ਼ਾਇਜ਼ ਕੁੱਟਮਾਰ ਕਰਕੇ ਸਿਆਸੀ ਸ਼ਹਿ ਤੇ ਜਲੀਲ ਕੀਤਾ ਗਿਆ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ ਇਲਾਵਾ ਪੰਜਾਬ ਦੇ ਡੀ ਜੀ ਪੀ ਸਾਹਿਬ ਤੋਂ ਮੰਗ ਕੀਤੀ ਹੈ ਕਿ ਮੇਰੇ ਕੇਸ ਦੀ ਇਨਕੁਆਰੀ ਦਾ ਕੇਸ ਨੂੰ ਖੋਲ੍ਹ ਕੇ ਫ਼ਰੀਦਕੋਟ ਜ਼ਿਲ੍ਹੇ ਤੋਂ ਇਲਾਵਾ ਕਿਸੇ ਹੋਰ ਜ਼ਿਲ੍ਹੇ ਦੇ ਐਸ ਐਸ ਪੀ ਸਾਹਿਬ ਤੋਂ ਜਾਂਚ ਕਰਵਾਈ ਜਾਵੇ ਤਾਂ ਕਿ ਕਥਿਤ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਉਹ 7 ਅਪ੍ਰੈਲ 2025 ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰਨ ਫੈਸਲ

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *