ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈਲਫੇਅਰ ਕਮੇਟੀ ਭੀਖੀ ਦੀ ਹੋਈ ਸਰਵਸੰਮਤੀ ਚੋਣ

Spread the love

ਭੀਖੀ,03 ਅਪ੍ਰੈਲ ( ਕਮਲ ਜਿੰਦਲ )ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈਲਫੇਅਰ ਕਮੇਟੀ ਭੀਖੀ ਦੀ ਚੋਣ ਸਰਵਸੰਮਤੀ ਨਾਲ ਕਮੇਟੀ ਮੈਂਬਰਾਂ ਦੀ ਮੀਟਿੰਗ ਵਿੱਚ ਕੀਤੀ ਗਈ। ਸਲਾਨਾ ਚੋਣ ਵਿੱਚ ਸਰਵਸੰਮਤੀ ਨਾਲ ਰਵਿੰਦਰ ਗਰਗ ਗੁਗੂ ਮੌੜੀਗੱਡ ਨੂੰ ਪ੍ਰਧਾਨ,ਕਰਨ ਗਰਗ ਜਰਨਲ ਸਕੱਤਰ,ਸ਼ਿਟੂ ਮੈਂਬਰ ਖਜਾਨਚੀ,ਸਰਪ੍ਰਸਤ ਬੱਗਾ ਠੇਕੇਦਾਰ‌ ਅਤੇ ਵਿੱਕੀ ਮਹਿਤਾ, ਵਾਈਸ ਪ੍ਰਧਾਨ ਨਰੇਸ਼ ਕੁਮਾਰ ,ਸਹਾਇਕ ਖਜਾਨਚੀ ਪ੍ਰਦੀਪ ਕੁਮਾਰ, ਵਾਈਸ ਸੈਕਟਰੀ ਮਨੋਜ ਕੁਮਾਰ ਮੌੜੀਗੱਡ, ਪ੍ਰੈਸ ਸਕੱਤਰ ਵਿੱਕੀ ਮੌੜੀਗੱਡ, ਸਟੋਰ ਕੀਪਰ ਗੁਲਸ਼ਨ ਸਿੰਘ ਮਿੱਤਲ, ਵਿਨੈ ਗਰਗ, ਸੁਰੇਸ਼ ਕੁਮਾਰ ਸਸ਼ੀ, ਕੈਪਟਨ ਸ਼ਰੇਸ਼ ਕੁਮਾਰ ਸਸ਼ੀ ਦੀ ਚੋਣ ਕੀਤੀ ਗਈ।ਇਸ ਮੌਕੇ ਨਵਨਿਯੁਕਤ ਪ੍ਰਧਾਨ ਰਵਿੰਦਰ ਗਰਗ ਨੇ ਕਿਹਾ ਕਿ ਕਮੇਟੀ ਵੱਲੋਂ ਬਾਬਾ ਖਾਟੂ ਸ਼ਿਆਮ ਜੀ ਦੀ ਮਹੀਨਾਵਾਰ ਚੌਂਕੀ ਪਹਿਲਾਂ ਦੀ ਤਰ੍ਹਾਂ ਲਗਾਈ ਜਾਇਆ ਕਰੇਂਗੀ ,ਉਹਨਾਂ ਨੇ ਕਿਹਾ ਕਿ ਕੋਈ ਵੀ ਦਾਨੀ ਸੱਜਣ ਇਸ ਮੌਕੇ ਆਪਣੀ ਬਣਦਾ ਯੋਗਦਾਨ ਦੇ ਸਕਦਾ ਹੈ। ਉਹਨਾਂ ਨੇ ਕਿਹਾ ਕਿ ਉਹ ਵੈਲਫੇਅਰ ਕਮੇਟੀ ਦੀ ਬਿਹਤਰੀ ਅਤੇ ਹੋਰ ਸਾਂਝੇ ਕੰਮਾਂ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿਣਗੇ ਉਨ੍ਹਾਂ ਨੇ ਕਿਹਾ ਕਿ ਉਹ ਬਾਲਾ ਜੀ ਅਤੇ ਸ੍ਰੀ ਖਾਟੂ ਸ਼ਿਆਮ ਬਾਬਾ ਜੀ ਦੇ ਪ੍ਰਚਾਰ ਲਈ ਜਾਗਰੂਕਤਾ ਮੁਹਿੰਮ ਚਲਾਉਣਗੇ। ਜਿਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਬਾਬਾ ਸ਼ਿਆਮ ਨਾਲ ਜੋੜਨਗੇ ਇਸ ਮੌਕੇ ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਵੈਲਫੇਅਰ ਕਮੇਟੀ ਦੇ ਸਾਰੇ ਕਮੇਟੀ ਮੈਂਬਰ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *