ਨਰਾਤੀਆਂ ਵਿੱਚ ਮਾਂ ਦੀ ਖੇਤਰੀ ਦਾ ਅਪਮਾਨ ਨਾ ਕਰਨ ਭਗਤ:ਡਿੰਪੀ ਚੌਹਾਨ

Spread the love

ਅੰਮ੍ਰਿਤਸਰ 3 ਅਪ੍ਰੈਲ(ਦਿਨੇਸ਼ ਸੋਨੀ ) ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਮਾਤਾ ਰਾਣੀ ਦੇ ਨਰਾਤਿਆਂ ਵਿੱਚ ਸਾਰੇ ਭਗਤ ਬੜੀ ਸ਼ਰਧਾ ਦੇ ਨਾਲ ਸੱਤ ਦਿਨ ਮਾਂ ਦੀ ਖੇਤਰੀ ਬੀਜਦੇ ਹਨ। ਪੂਜਾ ਕਰਕੇ ਅਸਟਮੀ ਮਨਾਉਂਦੇ ਹਨ। ਪਰ ਅਸ਼ਟਮੀ ਦੇ ਦਿਨ ਭਗਤ ਲੋਕ ਖੇਤਰੀ ਨੂੰ ਮੰਦਰਾਂ ਦੇ ਗੇਟ ਅੱਗੇ ਰੱਖ ਜਾਂਦੇ ਹਨ। ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸਾਰੇ ਭਗਤਾਂ ਨੂੰ ਖੇਤਰੀ ਦਾ ਅਪਮਾਨ ਕਰਨ ਦੀ ਬਜਾਏ ਖੇਤਰੀ ਬੀਜਣ ਵਾਲੇ ਮਿੱਟੀ ਦੇ ਕਟੋਰੇ ਨੂੰ ਪਸ਼ੂ ਪਕਸ਼ੀਆਂ ਦੇ ਪਾਣੀ ਪੀਣ ਲਈ ਇਸਤੇਮਾਲ ਕਰਨਾ ਚਾਹੀਦਾ ਹੈ। ਖੇਤਰੀ ਦੀ ਮਿੱਟੀ ਨੂੰ ਆਪਣੇ ਘਰਾਂ ਦੇ ਗਮਲਿਆਂ ਵਿੱਚ ਪਾ ਦੇਣਾ ਚਾਹੀਦਾ ਹੈ। ਖੇਤਰੀ ਨੂੰ ਹਵਨ ਕਰਕੇ ਉਸ ਨੂੰ ਸਮਗਰੀ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਸਾਰੀਆਂ ਮੰਦਰ ਕਮੇਟੀਆਂ ਦੀ ਜਿੰਮੇਦਾਰੀ ਬਣਦੀ ਹੈ ਕਿ ਜੋ ਭਗਤ ਖੇਤਰੀ ਮੰਦਰ ਦੇ ਗੇਟ ਅੱਗੇ ਛੱਡ ਜਾਂਦੇ ਹਨ ਉਸ ਨੂੰ ਚੁੱਕਣ ਦੇ ਪੁਖਤਾ ਪ੍ਰਬੰਧ ਕਰੇ ਅਤੇ ਖੇਤਰੀ ਨੂੰ ਤੁਰੰਤ ਜਲ ਵਿੱਚ ਪਰਵਾਹ ਕੀਤਾ ਜਾਵੇ। ਇਸ ਨਾਲ ਹਿੰਦੂ ਧਰਮ ਦਾ ਅਪਮਾਨ ਨਹੀਂ ਹੋਵੇਗਾ। ਇਸ ਮੌਕੇ ਤੇ ਮੰਚ ਦੇ ਸੂਬਾ ਪ੍ਰਧਾਨ ਅਨੁਜ ਖੇਮਕਾ, ਵਿਜੇ ਚੌਹਾਨ, ਗੋਲਡੀ ਲੂਥਰਾ ,ਸੰਦੀਪ ਸੱਗਰ ਅਤੇ ਗੋਰਾ ਲੂਥਰਾ ਵੀ ਹਾਜ਼ਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *