ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

Spread the love

ਮਲੋਟ, 04 ਅਪ੍ਰੈਲ ( ਕ੍ਰਿਸ਼ਨ ਮਦਾਨ/ ਅਮਰਨਾਥ ਸੋਨੀ )    ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਵਾਂ ਦੇਣ ਲਈ ਬਚਣਬੱਧ ਹੈ,ਇਹ ਪ੍ਰਗਟਾਵਾ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ ਨੇ ਅੱਜ ਮਲੋਟ ਵਿੱਖ ਵੱਖ-ਵੱਖ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਿਆ ਲ਼।    ਉਹਨਾਂ ਗੁਰੂ ਰਵੀਦਾਸ ਨਗਰ ਅਤੇ ਪਟੇਲ ਨਗਰ ਮਲੋਟ ਵਿਖੇ 50.64 ਲੱਖ ਰੁਪਏ ਦੀ ਲਾਗਤ ਨਾਲ ਸਾਫ ਸੁਥਰਾ ਪੀਣ ਵਾਲੇ ਪਾਣੀ ਦੇ ਨੀਂਹ ਪੱਥਰ ਦਾ ਉਦਘਾਟਨ ਕਰਦਿਆਂ ਕਿਹਾ ਇਸ ਇਲਾਕੇ ਵਿੱਚ ਵਾਟਰ ਸਪਲਾਈ ਵਿਭਾਗ ਵਲੋਂ ਨਵੀਆਂ ਪਾਣੀ ਦੀਆਂ ਪਾਈਪਾਂ ਪੈਣ ਨਾਲ ਇਸ ਇਲਾਕੇ ਨੂੰ ਲੰਮੇ ਸਮੇਂ ਤੋਂ ਜੋ ਪਾਣੀ ਦੀ ਸਮੱਸਿਆ ਪੇਸ਼ ਆ ਰਹੀ ਸੀ, ਇਹਨਾਂ ਪਾਣੀ ਦੀਆਂ ਪਾਈਪਾਂ ਪੈਣ ਨਾਲ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।   ਉਹਨਾਂ ਸਬੰਧਿਤ ਵਿਭਾਗ ਨੂੰ ਹਦਾਇਤ ਕੀਤੀ ਕਿ ਇਸ ਇਲਾਕੇ ਵਿੱਚ ਜਲਦੀ ਤੋਂ ਜਲਦੀ ਪਾਣੀ ਸਪਲਾਈ ਦੀਆਂ ਪਾਈਪਾ ਪਾਈਆਂ ਜਾਣ ਤਾਂ ਜੋ ਇਸ ਇਸ ਇਲਾਕੇ ਪਾਣੀ ਦੀ ਸਮੱਸਿਆਂ ਦਾ ਹੱਲ ਹੋ ਸਕੇ।  ਉਹਨਾਂ ਅੱਗੇ ਕਿਹਾ ਜਲਦੀ 23 ਕਰੋੜ ਰੁਪਏ ਦੀ ਲਾਗਤ ਨਾਲ ਮਲੋਟ ਸ਼ਹਿਰ ਵਿੱਚ ਹੋਰ ਪਾਣੀ ਸਪਲਾਈ ਦੀਆਂ ਪਾਈਪਾਂ ਪਾਈਆਂ ਜਾਣਗੀਆਂ।ਉਹਨਾਂ ਅੱਗੇ ਕਿਹਾ ਕਿ ਜਿਹੜੇ ਬੱਚੇ ਪੜਾਈ ਵਿੱਚ ਮੱਲਾ ਮਾਰਨਗੇ ਉਹਨਾਂ ਦੀ ਵਿਸ਼ੇਸ਼ ਤੌਰ ਤੇ ਸਹਾਇਤਾ ਕੀਤੀ ਜਾਵੇਗੀ ਅਤੇ ਬੱਚਿਆਂ ਦੇ ਉਜਵੱਲ ਭਵਿਖ ਲਈ 10 ਲੱਖ ਰੁਪਏ ਹੋਰ ਗੁਰੂ ਰਵਿਦਾਸ ਨਗਰ ਦੀ ਲਾਇਬ੍ਰੇਰੀ ਨੂੰ ਦੇਣ ਦਾ ਐਲਾਨ ਕੀਤਾ।  ਆਪਣੇ ਇਸ ਦੌਰਾਨ ਕੈਬਨਿਟ ਮੰਤਰੀ ਨੇ ਰੇਲਵੇ ਅੰਡਰ ਬ੍ਰਿਜ ਦੀ ਅਲਾਈਨਮੈਂਟ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਪਾਈਪ ਲਾਈਨ ਸਿਫਟ ਕੀਤੇ ਜਾਣ ਸਬੰਧੀ 40.64 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦਾ ਵੀ ਨੀਂਹ ਪੱਥਰ ਵੀ ਰੱਖਿਆ ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਅਰਸ਼ ਸਿੱਧੂ ਪੀਏ, ਸਿੰਦਰਪਾਲ ਪੀਏ,ਦਫ਼ਤਰ ਇੰਚਾਰਜ ਪਰਮਜੀਤ ਗਿੱਲ, ਸਤਿਗੁਰ ਦੇਵ ਰਾਜ ਪੱਪੀ,ਗਗਨ ਔਲੱਖ, ਹਰਮੇਲ ਸੰਧੂ ਐਮਸੀ,ਰਮੇਸ਼ ਅਰਨੀਵਾਲਾ,ਜੋਨੀ ਗਰਗ,ਲਵ ਬਤਰਾ,ਵਿਕਰਾਂਤ ਖੁਰਾਣਾ, ਸਤਪਾਲ ਗਿਰਧਰ, ਬੰਟੀ ਪ੍ਰਧਾਨ,ਸੋਨੂ ਕੰਡਾਰੀਆ, ਰਾਮੂ ਆਰਓ, ਇੰਦਰਾਜ ਕੁਮਾਰ, ਪਰਵੀਨ ਪ੍ਰਧਾਨ, ਸਤਪਾਲ, ਗੁਰਮੀਤ ਸਿੰਘ, ਜਗਨ ਨਾਥ ਸ਼ਰਮਾ, ,ਜਸਦੇਵ ਸਿੰਘ ਸੰਧੂ, ਸੁਖਪਾਲ ਸਿੰਘ ਸਰਪੰਚ ਰਜੀਵ ਉੱਪਲ, ਨਿਰਮਲ ਸਿੰਘ, ਸੁਖਦੇਵ ਸਿੰਘ ਗੁਰਦੀਪ ਸਿੰਘ ਲੰਬੀ ਮਾਸਟਰ ਗੁਰਦੀਪ ਸਿੰਘ , ਸਤਨਾਮ ਸਿੰਘ, ਪਰਮਜੀਤ ਕੌਰ, ਪਰਮਿੰਦਰ ਕੌਰ , ਆਸ਼ੂ ਚਾਨਣਾ, ਕਾਰਜਸਾਧਕ ਅਫਸਰ ਮੰਗਤ ਕੁਮਾਰ, ਸੈਂਟਰੀ ਇੰਸਪੈਕਟਰ ਰਾਜਕੁਮਾਰ ਸੁਥਾਰ, ਐਸਡੀਓ ਰਾਕੇਸ਼ ਮੋਹਨ ਮੱਕੜ, ਜੇਈ ਹਰਜਿੰਦਰ ਸਿੰਘ ਜੇਈ ਰਾਜਵੰਤ ਸਿੰਘ, ਬੱਬੂ ਕੁਮਾਰ, ਹਾਜਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *