ਯੁੱਧ ਨਸ਼ਿਆ ਵਿਰੁੱਧ” ਤਹਿਤ ਮੈਡੀਕਲ ਨਸ਼ਾ ਮਾਫੀਆ ਦੇ ਤਿੰਨ ਲਾਇਸੈਂਸ ਕੀਤੇ ਗਏ ਰੱਦ।

Spread the love

ਫਿਰੋਜ਼ਪੁਰ 4 ਅਪ੍ਰੈਲ (ਅਸ਼ੋਕ ਭਾਰਦਵਾਜ)  ਪੰਜਾਬ ਸਰਕਾਰ ਵਲੋ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਸਾਝੇ ਉਪਰੇਸ਼ਨ ਦੋਰਾਨ ਡਰੱਗ ਵਿਭਾਗ ਵਲੋ ਵੀ ਮੈਡੀਕਲ ਨਸ਼ਾ ਮਾਫੀਆਂ ਖਿਲਾਫ ਜੰਗ ਵਿੱਢੀ ਗਈ ਹੈ ਜਿਸ ਦੇ ਸੰਬੰਧ ਚ ਮੈਡੀਕਲ ਨਸ਼ਾ ਵੇਚਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਵਲੋ ਆਪਣੀ ਟੀਮ ਦੀ ਹਾਜਰੀ ਵਿੱਚ ਹਰ ਰੋਜ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ ਤੇ ਪਾਬੰਦੀ ਸ਼ੁਦਾ ਦਵਾਈਆਂ ਨੂੰ ਆਪਣੇ ਕਬਜੇ ਚ ਲੈ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸ ਦੇ ਸੰਬੰਧ ਚ ਬੀਤੀ 21ਤੇ 22 ਜਨਵਰੀ ਨੂੰ ਬਲਾਕ ਗੁਰੂਹਰਸਹਾਏ ਦੇ ਅਧੀਨ ਆਉਦੇ ਪਿੰਡ ਅਹਿਮਦ ਢੰਡੀ ਦੇ ਔਲਖ ਮੈਡੀਕਲ ਸਟੋਰ, ਪੀ ਕੇ ਮੈਡੀਕਲ ਸਟੋਰ ਫਿਰੋਜ਼ਪੁਰ ਸ਼ਹਿਰ ਤੇ ਜੇ ਐਸ ਫਾਰਮਾ ਫਿਰੋਜ਼ਪੁਰ ਸ਼ਹਿਰ ਤੋ ਪਾਬੰਦੀ ਸ਼ੁਦਾ ਗੋਲੀਆਂ/ਕੈਪਸੂਲ ਆਦਿ ਬਰਾਮਦ ਕੀਤੀਆਂ ਗਈਆ ਸਨ। ਜਿੰਨਾਂ ਨੂੰ ਆਪਣੇ ਕਬਜੇ ਚ ਲੈ ਕੇ ਕਾਰਵਾਈ ਆਰੰਭੀ ਗਈ ਸੀ ਕਾਰਵਾਈ ਦੋਰਾਨ ਇਹਨਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨੂੰ ਆਪਣਾ ਪੱਖ ਰੱਖਣ ਲਈ ਵਾਰ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਸਨ ਪਰ ਇਹਨਾਂ ਮਾਲਕਾਂ ਵਲੋ ਨੋਟਿਸਾਂ ਦੇ ਬਾਵਜੂਦ ਕੋਈ ਤਸੱਲੀਬਖਸ਼ ਜਵਾਬ ਨਹੀ ਪੇਸ਼ ਕੀਤੇ ਗਏ ਜਿਸ ਤੇ ਕਾਰਵਾਈ ਕਰਦਿਆ ਜੋਨਲ ਲਾਇਸੈਂਸਿੰਗ ਅਥਾਰਟੀ ਫਿਰੋਜ਼ਪੁਰ ਵਲੋ ਔਲਖ ਮੈਡੀਕਲ ਸਟੋਰ ਤੇ ਸਹਾਇਕ ਕਮਿਸ਼ਨਰ ਪੰਜਾਬ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਮੋਹਾਲੀ ਵਲੋ ਪੀ ਕੇ ਮੈਡੀਕਲ ਏਜੰਸੀ ਤੇ ਜੇ ਐਸ ਫਾਰਮਾ ਦੇ ਮੈਡੀਕਲ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਮੀਡੀਆ ਜਰੀਏ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਹੁਰਾਂ ਦੀ ਉਹਨਾ ਸ਼ਰਾਰਤੀ ਮੈਡੀਕਲ ਨਸ਼ਾ ਮਾਫੀਆ ਨੂੰ ਚੇਤਾਵਨੀ ਹੈ ਕਿ ਪੰਜਾਬ ਸਰਕਾਰ ਵਲੋ ਚਲਾਈ ਗਈ ਮੁਹਿੰਮ ਤਹਿਤ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀ ਜਾਵੇਗਾ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *