ਹੈਲਥ ਫਾਰ ਆਲ ਸੁਸਾਇਟੀ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਬਣਾਏ ਮੁਫ਼ਤ ਆਯੁਸ਼ਮਾਨ ਕਾਰਡ:-ਡਾ.ਚੰਦਰ ਸੇ਼ਖਰ

Spread the love

ਫ਼ਰੀਦਕੋਟ 6 ਅਪ੍ਰੈਲ(ਵਿਪਨ ਮਿੱਤਲ):-ਫਰੀਦਕੋਟ ਦੀਆਂ ਅਗਾਂਹ ਵਧੂ ਸਮਾਜ ਸੇਵੀ ਸੰਸਥਾਵਾਂ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ (ਰਜਿ:) ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਵੱਲੋਂ ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਦੇ ਸਹਿਯੋਗ ਨਾਲ ਗੁਰੂ ਦੁਆਰਾ ਭਾਨ ਸਿੰਘ ਕਲੋਨੀ ਫਰੀਦਕੋਟ ਵਿਖੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਕੈਂਪ  ਡਾ: ਚੰਦਰ ਸ਼ੇਖਰ ਸਿਵਲ  ਸਰਜਨ -ਕਮ – ਡਿਪਟੀ ਡਾਇਰੈਕਟਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ: ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਪ੍ਰਧਾਨ  ਪ੍ਰਿੰ: ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ  ਲਗਾਇਆ  ਗਿਆ।  ਸ ਜਰਨੈਲ ਸਿੰਘ ਪ੍ਰਧਾਨ ਪ੍ਰਬੰਧਕੀ ਕਮੇਟੀ ਗੁਰੂ ਦੁਆਰਾ  ਭਾਨ ਸਿੰਘ ਕਲੋਨੀ  ਫਰੀਦਕੋਟ  ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ। ਕੈਂਪ ਦਾ ਉਦਘਾਟਨ ਡਾ: ਚੰਦਰ ਸ਼ੇਖਰ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਫਰੀਦਕੋਟ ਨੇ ਕੀਤਾ । ਡਾਕਟਰ ਚੰਦਰ ਸ਼ੇਖਰ ਨੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ 70 ਸਾਲ ਤੋਂ ਉੱਪਰ ਦੇ  ਜਿੰਨ੍ਹਾ ਵਿਅਕਤੀਆਂ ਦੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਬਣਾਏ ਗਏ ਹਨ।  ਇਸ ਕਾਰਡ ਨਾਲ ਕਾਰਡ ਧਾਰਕ  ਵਿਅਕਤੀ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਣਗੇ।  ਡਾਕਟਰ ਚੰਦਰ ਸ਼ੇਖਰ ਨੇ ਕਿਹਾ ਕਿ ਦੋਵੇਂ ਸੰਸਥਾਂਵਾਂ ਨੇ ਯੋਗ ਵਿਅਕਤੀਆਂ ਦੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਬਣਾ ਕੇ ਸਮਾਜ ਸੇਵਾ ਦਾ ਵਡਮੁੱਲਾ ਕਾਰਜ ਕੀਤਾ ਹੈ।ਕੈਂਪ ਸਬੰਧੀ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ  ਡਾਕਟਰ ਵਿਸ਼ਵਦੀਪ ਗੋਇਲ ਪ੍ਰਧਾਨ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ  ਅਤੇ ਪ੍ਰਿੰਸੀਪਲ ਸੁਰੇਸ਼ ਅਰੋੜਾ ਪ੍ਰਧਾਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਫਰੀਦਕੋਟ  ਨੇ ਦੱਸਿਆ ਕਿ ਕੈਂਪ ਦੌਰਾਨ 130 ਵਿਅਕਤੀਆਂ ਦੇ ਆਯੁਸ਼ਮਾਨ ਕਾਰਡ ਬਣਾਏ ਗਏ ਜਿਨ੍ਹਾਂ ਵਿੱਚ ਇਸਤਰੀਆਂ ਵੀ ਸ਼ਾਮਿਲ ਸਨ।ਦੋਵੇਂ ਸੰਸਥਾਂਵਾਂ ਵੱਲੋਂ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਜਰਨੈਲ ਸਿੰਘ,ਨਰਿੰਦਰ ਪਾਲ ਸਿੰਘ,ਅਮਰਜੀਤ ਸਿੰਘ ਖਜਾਨ  ਅਤੇ ਮੁੱਖ ਮਹਿਮਾਨ ਡਾਕਟਰ ਚੰਦਰ ਸ਼ੇਖਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਗੁਰੂ ਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਅਪਰੇਟਰ ਧਰਮਿੰਦਰ ਕੁਮਾਰ ਅਤੇ ਜਗਮੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਡਾਕਟਰ ਵਿਸ਼ਵਦੀਪ ਗੋਇਲ ਅਤੇ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਹ ਉਹਨਾ ਵੱਲੋਂ ਲਗਾਇਆ ਗਿਆ ਦੂਸਰਾ ਕੈਂਪ ਸੀ ਅਤੇ  ਭਵਿੱਖ ਵਿੱਚ ਵੀ ਸ਼ਹਿਰ ਅੰਦਰ ਇਸ ਤਰਾਂ ਦੇ ਕੈਂਪ ਲਗਾਏ ਜਾਣਗੇ ਤਾਂ ਜ਼ੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।ਅੰਤ ਵਿੱਚ ਐਡਵੋਕੇਟ ਨਾਇਬ ਸਿੰਘ ਸੰਘਾ ਨੇ ਸਭਨਾ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਕੈਂਥ, ਐਡੋਕੇਟ ਨਾਇਬ ਸਿੰਘ ਸੰਘਾ,ਬਲਵਿੰਦਰ ਸਿੰਘ ਬਿੰਦੀ,ਵਰਿੰਦਰ ਕੁਮਾਰ ਚਾਵਲਾ,ਰਾਜੇਸ਼ ਸੁਖੀਜਾ,ਰਾਜੇਸ਼ ਮੋਂਗਾ,ਰਾਜਵਿੰਦਰ ਸਿੰਘ,ਸੁਖਵਿੰਦਰ ਪਿੰਟੂ,ਮੁਖਤਿਆਰ ਸਿੰਘ,ਮਨਜੀਤ ਕੌਰ ,ਬਲਬੀਰ ਕੌਰ ਊਸ਼ਾ ਸ਼ਰਮਾ,ਸੁਰੇਸ਼ ਗੋਇਲ,ਜਸਬੀਰ ਸਿੰਘ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *