ਕੁਠਾਲਾ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਫ਼ਲਤਾ ਪੂਰਵਕ ਸਪੰਨ

Spread the love

ਸੰਦੌੜ, 6 ਅਪ੍ਰੈਲ  (ਬੋਪਾਰਾਏ) ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਕਲਚਰ ਈਵੈਂਟ ਗਤੀਵਿਧੀ ਤਹਿਤ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ।।ਇਸ ਸਮਾਰੋਹ ਵਿਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਜਦਕਿ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਜਿਲ੍ਹਾ ਸਿੱਖਿਆ ਅਫਸਰ ਮਾਲੇਰਕੋਟਲਾ ਰਿਟਾ. ਮੁਹੰਮਦ ਖਲੀਲ ਅਤੇ ਸਰਪੰਚ ਮਨਜਿੰਦਰ ਕੌਰ ਕੁਠਾਲਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ।ਸਮਾਰੋਹ ਦੌਰਾਨ ਵਿਧਾਇਕ ਡਾ. ਜਮੀਲ ਉਰ ਰਹਿਮਾਨ ਅਤੇ ਚੇਅਰਮੈਨ ਕਰਮਜੀਤ ਸਿੰਘ ਮਾਨ ਨੇ ਵਿਦਿਅਕ, ਖੇਡਾਂ, ਪੀ.ਐਮ ਸ੍ਰੀ ਸਕੀਮ ਸਮੇਤ ਵੱਖ ਵੱਖ ਗਤੀਵਿਧੀਆਂ ਅਤੇ ਖੇਤਰਾਂ ਵਿਚ ਮੋਹਰੀ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਹੌਸਲਾ ਅਫ਼ਜਾਈ ਕੀਤੀ ਅਤੇ ਜੇ. ਈ ਮਨਪ੍ਰੀਤ ਸਿੰਘ ਕੁਠਾਲਾ, ਸ਼ੇਰ ਸਿੰਘ ਟਿੱਬਾ ਸਮੇਤ ਵੱਖ ਵੱਖ ਸਖਸ਼ੀਅਤਾ ਦਾ ਵਿਸ਼ੇਸ਼ ਸਨਮਾਨ ਕੀਤਾ ।ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਲੜਕੀਆਂ ਦੀਆਂ ਬੱਸਾਂ ਲਈ ਦੋ ਲੱਖ ਰੁਪਏ ਦੀ ਗਰਾਂਟ ਅਤੇ ਸਮਾਗਮ ਦੌਰਾਨ ਵੱਖ ਵੱਖ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਸਮੇਤ ਇਨਾਮ ਹਾਸਲ ਕਰਨ ਵਾਲੇ ਬੱਚਿਆਂ ਨੂੰ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।ਡਾ. ਜਮੀਲ ਉਰ ਰਹਿਮਾਨ ਨੇ ਸਕੂਲ ਵਿਚ ਤਿੰਨ ਕਮਰੇ ਬਣਾਉਣ ਲਈ ਬਣਦੀ ਗਰਾਂਟ ਦੇਣ ਦੀ ਮੰਗ ਪ੍ਰਤੀ ਵੀ ਹਾਮੀ ਭਰੀ।ਸੰਤ ਆਤਮਾ ਨੰਦ ਕੁਟੀਆ ਸਾਹਿਬ ਵਾਲਿਆਂ ਨੇ ਇਨਾਮ ਪ੍ਰਾਪਤ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਵੀ ਕੀਤੀ।ਸਟੇਜ ਦਾ ਸੰਚਾਲਨ ਵਿਜੇਕਰਨ ਸਿੰਘ, ਮੈਡਮ ਸਵਾਤੀ ਅਤੇ ਹਰਮੀਤ ਕੌਰ ਵਲੋਂ ਕੀਤਾ ਗਿਆ।ਇਸ ਮੌਕੇ ਏ. ਕੇ ਮੁਨਿਸ ਰਹਿਮਾਨ,ਇੰਜ :ਗੁਰਿੰਦਰਜੀਤ ਸਿੰਘ ਚਹਿਲ ,ਆੜਤੀਆ ਰਾਮਿੰਦਰ ਸਿੰਘ ਮਾਨ, ਤਲਵੀਰ ਸਿੰਘ ਕਾਲਾ ਕੁਠਾਲਾ, ਬਲਵੀਰ ਸਿੰਘ ਗਰੇਵਾਲ, ਜਸਵੀਰ ਸਿੰਘ ਆਸਟਰੇਲੀਆ, ਮਨਪ੍ਰੀਤ ਸਿੰਘ ਕੁਠਾਲਾ, ਸ਼ੇਰ ਸਿੰਘ,ਗੁਰਮੀਤ ਸਿੰਘ ਪੰਚ ਸਮੇਤ ਸਕੂਲ ਦਾ ਸਟਾਫ, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *