ਮਗਨਰੇਗਾ ਸਕੀਮ ਅਧੀਨ ਸਾਲ 2025-2026 ਵਿੱਚ ਪਲੇਅ ਗਰਾਊਡ, ਪਾਰਕ, ਪਾਊਂਡ (ਛੱਪੜ) ਨਹਿਰੀ ਖਾਲੇ ਸਾਂਝਾ ਜਲ ਤਲਾਬ/ਅੰਮ੍ਰਿਤ ਸਰੋਵਰ, ਵਾਲ ਬਾਊਡਰੀ (ਸਕੂਲ) ਪੌਦੇ, ਛੱਪੜਾਂ ਦੀ ਸਫਾਈ,ਲਾਇਬ੍ਰੇਰੀ ਅਤੇ ਨਹਿਰਾਂ ਦੀ ਸਫਾਈ ਆਦਿ ਦੇ ਕੰਮ ਕਰਵਾਏ ਜਾਣੇ ਹਨ, ਇਸ ਤੋ ਇਲਾਵਾ ਹੋਰ ਵਿਭਾਗ ਨਾਲ ਕੰਨਵਰਜ਼ਸ ਕਰਕੇ ਮਗਨਰੇਗਾ ਅਧੀਨ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਵਲੋਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਗਨਰੇਗਾ ਸਕੀਮ ਤਹਿਤ, ਵਿੱਤ ਕਮਿਸ਼ਨ ਅਤੇ ਹੋਰ ਪੰਜਾਬ ਸਟੇਟ ਤੇ ਭਾਰਤ ਸਰਕਾਰ ਵਲੋਂ ਪ੍ਰਾਪਤ ਹੋਈਆਂ ਗ੍ਰਾਂਟਾ ਦੇ ਖਰਚ ਕਰਨ ਲਈ ਜ਼ੋ ਮਟੀਰੀਅਲ ਖਰੀਦਿਆ ਜਾਂਦਾ ਹੈ, ਉਹ ਮਟੀਰੀਅਲ ਉੱਚ ਮਿਆਰ/ਵਧੀਆ ਕੁਆਲਟੀ ਦਾ ਹੋਵੇ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੇ ਜੋ ਫਰਮਾਂ ਵਲੋਂ ਪਿੰਡਾਂ ਵਿੱਚ ਮਟੀਰੀਅਲ ਦਾ ਸਮਾਨ ਸਪਲਾਈ ਕੀਤਾ ਜਾਦਾ ਹੈ, ਉਹਨਾਂ ਫਰਮਾਂ ਨਾਲ ਆਪਣੇ ਲੈਵਲ ਤੇ ਮੀਟਿੰਗ ਕੀਤੀ ਜਾਵੇ ਅਤੇ ਸਬੰਧਤ ਫਰਮਾਂ ਨੂੰ ਹਦਾਇਤ ਕੀਤੀ ਜਾਵੇ ਕਿ ਜੋ ਗ੍ਰਾਮ ਪੰਚਾਇਤ ਵਿੱਚ ਮਟੀਰੀਅਲ ਦੇ ਸਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਉਸ ਸਮਾਨ ਦੀ ਉਚ ਮਿਆਰ/ਵਧੀਆ ਕੁਆਲਿਟੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਫਰਮ ਵਲੋਂ ਅਜਿਹਾ ਨਾ ਕੀਤਾ ਗਿਆ ਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ) ਵਲੋਂ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ।Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…
Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…