ਪ੍ਰਧਾਨ ਮੋਹਿਤ ਕੁੰਦਰਾ ਨੇ ਕਮਿਊਨਿਟੀ ਸੈਂਟਰ ਦਾ ਦੌਰਾ ਕਰ ਚਲ ਰਹੇ ਕੰਮ ਦਾ ਲਿਆ ਜਾਇਜ਼ਾ

Spread the love

ਮਾਛੀਵਾੜਾ ਸਾਹਿਬ 6 ਅਪ੍ਰੈਲ (ਸੁੱਚਾ ਬੰਗੜ)ਮਾਛੀਵਾੜਾ ਦੇ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਦਾ ਕੰਮ ਜੋਰ ਸ਼ੋਰ
ਨਾਲ ਚੱਲ ਰਿਹਾ ਅੱਜ ਇਸ ਚੱਲ ਰਹੇ ਕੰਮ ਦਾ ਜਾਇਜ਼ਾ ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਲਿਆ।ਇਸ ਮੌਕੇ ਉਹਨਾਂ ਜਿੱਥੇ ਚਲ ਰਹੇ ਕੰਮ ਬਾਰੇ ਸਬੰਧਿਤ ਠੇਕੇਦਾਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਉਥੇ ਨਾਲ ਦੀ ਨਾਲ ਇਸ ਕੰਮ ਵਿੱਚ ਸੁਧਾਰ ਲਈ ਕਈ ਸੁਝਾਅ ਵੀ ਦਿੱਤੇ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਨਗਰ ਕੌਂਸਲ ਵਲੋਂ ਇਸ ਖਸਤਾ ਹਾਲ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਆਉਂਦੇ ਕੁਝ ਸਮੇਂ ਵਿੱਚ ਇਸ ਕਮਿਊਨਿਟੀ ਸੈਂਟਰ ਨੂੰ ਰਿਜ਼ੌਰਟ ਦਾ ਰੂਪ ਦੇਕੇ ਸ਼ਹਿਰ ਵਾਸੀਆਂ ਦੇ ਹਵਾਲੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹਾਲ ਵਿਚ ਸਟੇਜ, ਏ ਸੀ ਅਤੇ ਖਿੜਕੀਆਂ ਦੇ ਵਧੀਆ ਸ਼ੀਸ਼ੇ ਇਸ ਨੂੰ ਨਵੀਂ ਦਿੱਖ ਦੇਣਗੇ।ਇਸ ਤੋਂ ਇਲਾਵਾ ਬਾਹਰੀ ਕੰਧ ਨੂੰ ਉੱਚਾ ਕਰਕੇ ਰਵਾਇਤੀ ਹਵੇਲੀ ਨੁੰਮਾ ਦਰਵਾਜਾ ਲਗਾਕੇ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਜਾਣਗੇ। ਉਹਨਾਂ ਉਮੀਦ ਜਤਾਈ ਕਿ ਆਉਂਦੇ ਕੁਝ ਸਮੇਂ ਬਾਅਦ ਹੀ ਸ਼ਹਿਰ ਦੇ ਸਾਰੇ ਆਮ ਤੇ ਖਾਸ ਲੋਕ ਇਸ ਰਾਇਲ ਰਿਜ਼ੌਰਟ ਵਿਚ ਆਪਣੇ ਸਮਾਗਮ ਕਰਵਾਇਆ ਕਰਨਗੇ।ਉਹਨਾਂ ਕਿਹਾ ਕਿ ਗੁਰੂ ਚਰਨ ਛੋਹ ਪ੍ਰਾਪਤ ਧਰਤੀ ਨੂੰ ਸੁੰਦਰ ਬਣਾਉਣ ਲਈ ਆਗਾਮੀ ਦਿਨਾਂ ਵਿਚ ਕੁਝ ਹੋਰ ਪ੍ਰੋਜੈਕਟ ਵੀ ਸ਼ੁਰੂ ਹੋ ਜਾਣਗੇ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *