ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਦੇਸ਼ ਨਿਰਮਾਣ ਵਿੱਚ ਯੋਗਦਾਨ ਪਾਉਣ : ਬਲਰਾਮ ਪਰਾਸ਼ਰ 

Spread the love
 ਭਲਾਣ ਸ਼ਿਵ ਸ਼ਕਤੀ ਕਲੱਬ ਦਾ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦਾ ਉਪਰਾਲਾ ਕਰ ਰਹੇ
ਨੰਗਲ, 8 ਅਪ੍ਰੈਲ (ਕੰਵਲ ਜੋਤ ਸਿੰਘ) ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭਲਾਣ ਵਿਖੇ ਗ੍ਰਾਮ ਪੰਚਾਇਤ ਭਲਾਣ ਦੇ ਸਹਿਯੋਗ ਨਾਲ ਸਰਪੰਚ ਅਮਨਦੀਪ ਸ਼ਰਮਾ ਸੰਜੂ ਦੀ ਨਿਗਰਾਨੀ ਹੇਠ ਸ਼ਿਵ ਸ਼ਕਤੀ ਕਲੱਬ ਵਲੋ ਦੋ ਰੋਜ਼ਾ ਕਬੱਡੀ ਅਤੇ ਕੁਸ਼ਤੀ ਦਾ ਸਫਲਤਾਪੂਰਵਕ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਵੱਖ ਵੱਖ ਕਬੱਡੀ ਟੀਮਾਂ ਅਤੇ ਕੁਸ਼ਤੀ ਖਿਡਾਰੀਆਂ ਨੇ ਆਪਣੇ ਖੇਡ ਦੇ ਜ਼ਬਰਦਸਤ ਜੋਹਰ ਦਿਖਾਏ। ਟੂਰਨਾਮੈਂਟ ਦੇ ਦੂਜੇ ਅਤੇ ਆਖਰੀ ਦਿਨ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਭਾਜਪਾ ਦੇ ਤੇਜ਼ ਤਰਾਰ ਨੇਤਾ ਅਤੇ ਜ਼ਿਲਾ ਭਾਜਪਾ ਦੇ ਚੀਫ ਸਪੋਕਸਮੈਨ ਬਲਰਾਮ ਪਰਾਸ਼ਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੋਕੇ ਤੇ ਜਿਲ੍ਹਾ ਭਾਜਪਾ ਦੇ ਮੀਤ ਪ੍ਰਧਾਨ ਰਾਮ ਕੁਮਾਰ ਸ਼ਰਮਾਂ, ਜਿਲ੍ਹਾ ਸੋਸ਼ਲ ਮੀਡੀਆ ਸਹਿ ਇੰਚਾਰਜ ਬੰਟੀ ਧੀਮਾਨ, ਯੁਵਾ ਮੋਰਚਾ ਜਿਲ੍ਹਾ ਮੀਤ ਪ੍ਰਧਾਨ ਨਿਤਿਨ ਬਾਲੀ ਦਾ ਸਰਪੰਚ ਅਮਨਦੀਪ ਸ਼ਰਮਾ ਸੰਜੂ ਅਤੇ ਸ਼ਿਵ ਸ਼ਕਤੀ ਯੂਵਾ ਕਲੱਬ ਦੇ ਮੈਂਬਰਾਂ ਕਮਲ ਵਰਮਾ, ਪਿਆਰਾ ਸਿੰਘ ਰਮੇਸ਼ ਚੰਦ ਪੰਚ, ਸੁਰਿੰਦਰ ਕੁਮਾਰ ਪੰਚ, ਬਿਮਲਾ ਦੇਵੀ ਪੰਚ, ਰਾਜ ਰਾਣੀ ਪੰਚ, ਕੁਲਦੀਪ ਕੁਮਾਰ ਪੰਚ, ਕੁਲਦੀਪ ਸਿੰਘ ਬੰਗਾ, ਕੁਲਵੰਤ ਸਿੰਘ ਸਾਬਕਾ ਪੰਚ, ਕਮਲ ਵਰਮਾ ਲਾਖਾ, ਲੱਕੀ ਸਾਬਕਾ ਪੰਚ ਰਜਿੰਦਰ ਸਿੰਘ ਰਾਣਾ, ਡਾਕਟਰ ਸੁਮਨ ਕੁਮਾਰ ,ਕਮਲ ਸਿੰਘ ਰਾਣਾ ਸਾਬਕਾ ਸਰਪੰਚ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਖਿਡਾਰੀਆਂ ਨਾਲ ਉਨ੍ਹਾਂ ਦੀ ਜਾਣ ਪਹਿਚਾਣ ਕਰਵਾਈ।  ਇਸ ਮੋਕੇ ਤੇ ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੇ ਆਪਣੇ ਸੰਬੋਧਨ ਵਿਚ ਸਭ ਤੋਂ ਪਹਿਲਾਂ ਇਸ ਸਫ਼ਲ ਟੂਰਨਾਮੈਂਟ ਲਈ ਗ੍ਰਾਮ ਸ਼ਿਵ ਸ਼ਕਤੀ ਯੂਵਾ ਕਲੱਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਅਤੇ ਸਰਪੰਚ ਅਮਨਦੀਪ ਸ਼ਰਮਾ ਸੰਜੂ ਨੂੰ ਵਧਾਈ ਦਿਤੀ ਅਤੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਜਦੋਂ ਪੰਜਾਬ ਸਿੰਥੈਟਿਕ ਨਸ਼ਿਆਂ ਦੇ ਮਾਰ ਹੇਠ ਆ ਕੇ ਆਪਣੇ ਲੱਖਾਂ ਨੌਜਵਾਨ ਗਵਾ ਰਿਹਾ ਹੈ ਉਸ ਸਮੇਂ ਅਜਿਹੇ ਖੇਡ ਪ੍ਰੋਗਰਾਮ ਬਹੁਤ ਜ਼ਰੂਰੀ ਹੋ ਜਾਂਦੇ ਹਨ ਕਿਉਂਕਿ ਇਸ ਨਾਲ ਨੌਜਵਾਨ ਪੀੜ੍ਹੀ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਆਪਣੇ
ਸਰੀਰ ਤੇ ਮਾਨਸਿਕ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦਿੰਦੇ ਹਨ। ਬਲਰਾਮ ਪਰਾਸ਼ਰ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਅੱਗੇ ਆ ਕੇ ਨੌਜਵਾਨਾਂ ਨੂੰ ਇਸ ਦਲਦਲ ਤੋਂ ਬਚਾਉਣ ਅਤੇ ਇਸ ਦਲਦਲ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਇਸ ਵਿਚੋਂ ਬਾਹਰ ਕੱਢਣ ਦੇ ਸਾਰਥਕ ਯਤਨ ਕਰਨੇ ਚਾਹੀਦੇ ਹਨ। ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਇਸ ਖਿੱਤੇ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਵ ਹੈ ਤੇ ਇਹ ਖਿੱਤੇ ਵਿੱਚ ਕੁਦਰਤੀ ਸਰੋਤਾਂ ਦੀ ਭਰਮਾਰ ਹੈ ਪ੍ਰੰਤੂ ਸਮੇਂ ਦੀ ਸਰਕਾਰ ਦੀ ਮਾੜੀ ਕਾਰਜਗੁਜਾਰੀ ਕਾਰਣ ਇਹ ਕੁਦਰਤੀ ਦਾ ਤੋਹਫ਼ਾ ਸਾਡੇ ਲੋਕਾਂ ਲਈ ਸ਼ਰਾਪ ਬਣ ਚੁੱਕਾ ਹੈ ਇਸ ਮੌਕੇ ਤੇ ਝੰਡੀ ਦੀ ਕੁਸ਼ਤੀ ਪਹਿਲਵਾਨ ਪ੍ਰਿਤਪਾਲ ਫਗਵਾੜਾ ਤੇ ਮਨੀ ਆਲਮਗੀਰ ਵਿਚਕਾਰ ਸਖ਼ਤ ਮੁਕਾਬਲਾ ਹੋਇਆ ਤੇ 1,11,000 ਦੀ ਮਾਲੀ ਪਹਿਲਵਾਨ ਪ੍ਰਿਤਪਾਲ ਫਗਵਾੜਾ ਦੇ ਨਾਮ ਰਹੀ ਇਸ ਮੌਕੇ ਬਲਰਾਮ ਪਰਾਸ਼ਰ ਵੱਲੋਂ ਮੁਕਾਬਲਿਆਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਆਪਣੇ ਵੱਲੋਂ ਕਲੱਬ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਤੇ ਅੱਗੇ ਵੀ ਅਜਿਹੇ ਆਯੋਜਨ ਕਰਵਾਉਣ ਲਈ ਉਤਸਾਹਿਤ ਕੀਤਾ
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *