ਬੱਚਿਆਂ ਵਿੱਚ ਭਗਵਾਨ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਵਰਗੇ ਗੁਣ ਪੈਦਾ ਕਰਨ ਦੀ ਲੋੜ  :  ਪੰਡਿਤ ਸੁਸ਼ੀਲ ਕੁਮਾਰ ਸ਼ਰਮਾ   

Spread the love

ਜੈਤੋ, 08 ਅਪ੍ਰੈਲ (ਮਨਜੀਤ ਸਿੰਘ ਢੱਲਾ)- ਰਾਮਨੌਮੀ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੈ। ਹਿੰਦੂਆਂ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਅਨੁਸਾਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸ਼੍ਰੀ ਵਿਸ਼ਣੂ ਜੀ ਦੇ ਬਾਈਵੇਂ ਅਵਤਾਰ ਦੇ ਰੂਪ ਵਿੱਚ ਚੇਤ ਮਹੀਨੇ ਦੇ ਚਾਨਣੇ ਪੱਖ ਦੀ ਨੌਮੀ ਨੂੰ ਹੋਇਆ । ਉਹ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਜੇਠੇ ਪੁੱਤਰ ਸਨ ਜੋ ਮਹਾਰਾਣੀ ਕੌਸ਼ਲਿਆ ਜੀ ਦੀ ਕੁੱਖੋਂ ਪੈਦਾ ਹੋਏ ।  ਬ੍ਰਾਹਮਣ ਵਿਕਾਸ ਮੰਚ ਫਰੀਦਕੋਟ ਦੇ ਜਿਲਾ ਪ੍ਰਧਾਨ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਦੀ ਯੋਗ-ਅਗਵਾਈ ਹੇਠ ਰਾਮ ਨੌਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਮਾਤਾ ਮਾਈਸਰਖਾਨਾ ਮੰਦਰ ਤੋਂ ਅਖੰਡ ਜੋਤ ਲਿਆ ਕੇ ਵਿਰਾਜਮਾਨ ਕੀਤੀ ਗਈ ਅਤੇ ਨਵਰਾਤਰਿਆਂ ਦੇ ਨੌ ਦਿਨ ਸਵੇਰੇ-ਸ਼ਾਮ ਜੋਤ ਦੀ ਆਰਤੀ ਅਤੇ ਪੂਜਾ ਅਰਚਨਾ ਕੀਤੀ ਗਈ। ਰੋਜਾਨਾ ਸ਼ਾਮ ਨੂੰ ਕੀਰਤਨ ਵੀ ਕੀਤੇ ਜਾਂਦੇ ਰਹੇ। ਇਸ ਮੌਕੇ ਬੋਲਦਿਆਂ ਪੰਡਤ ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕੀ ਸਾਨੂੰ ਅੱਜ ਬੱਚਿਆਂ ਵਿੱਚ ਭਗਵਾਨ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਵਰਗੇ ਗੁਣ ਪੈਦਾ ਕਰਨ ਦੀ ਲੋੜ ਹੈ। ਫੇਰ ਹੀ ਇੱਕ ਨਵਾਂ ਸਮਾਜ ਸਿਰਜਿਆ ਜਾ ਸਕਦਾ ਹੈ। ਉਪਰੋਕਤ ਕਾਰਜ ਦੀ ਸਫਲਤਾ ਵਿੱਚ ਰਾਜੀਵ ਬਿਟੂ ਬਾਦਲ, ਬ੍ਰਿਜੇਸ਼ ਜੋਸ਼ੀ, ਮਨੀਸ਼ ਮੋਨੂ ਸ਼ਰਮਾ ਟੈਂਟ, ਮੋਹਰ ਸਿੰਘ,ਵਿਪਨ ਸ਼ਰਮਾ, ਸ਼ੁਸ਼ੀਲ ਸਿੰਗਲਾ, ਮਦਨ ਗੀਜੀਵਾਲਾ, ਭੀਮਸੇਨ ਮਾਰਬਲ, ਗਿਆਨ ਚੰਦ ਬਾਂਸਲ, ਲੋਕੇਸ਼ ਸੋਨੀ ਸ਼ਰਮਾ, ਭਾਗ ਸਿੰਘ, ਦੇਵੀ ਮਹੇਸ਼ਵਰੀ, ਬਿਟੂ ਮਿੱਤਲ, ਵਰਨਿਕਾ ਜੋਸ਼ੀ, ਜੋਤੀ ਮੁਨੀਸ਼ ਕੌਸ਼ਿਕ, ਸੁਨੀਤਾ ਸ਼ਰਮਾ, ਰੀਤੂ ਤਾਇਲ, ਅਨੂਪ ਸ਼ਰਮਾਂ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *