ਸ੍ਰੀ ਗੁਰੂ ਹਰਕ੍ਰਿਸ਼ਨ  ਸਕੂਲ ਫਤਿਹਾਬਾਦ  ਦਾ ਅੱਠਵੀ ਜਮਾਤ  ਦਾ ਨਤੀਜਾ  ਸ਼ਾਨਦਾਰ  ਰਿਹਾ

Spread the love

 ਸ਼੍ਰੀ ਗੋਇੰਦਵਾਲ ਸਾਹਿਬ, 8 ਅਪ੍ਰੈਲ( ਕਰਨੈਲ ਸਿੰਘ ਰਿੰਕੂ ) ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਫਤਿਹਾਬਾਦ ਦੇ ਵਿਦਿਆਰਥੀਆ  ਨੇ ਇਕ ਵਾਰ  ਫਿਰ  ਤੋ ਬੋਰਡ ਦੀ ਅੱਠਵੀ ਜਮਾਤ  ਦੀ ਪ੍ਰੀਖਿਆ   ਵਿਚ  ਸ਼ਾਨਦਾਰ ਪ੍ਰਦਰਸ਼ਨ  ਕੀਤਾ।ਇਸ  ਬਾਰੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਚਤਰਥ  ਨੇ ਦੱਸਿਆ ਕਿ ਸਕੂਲ  ਦੇ ਸਾਰੇ ਵਿਦਿਆਰਥੀਆ  ਨੇ ਪਹਿਲੇ ਦਰਜੇ ਨਾਲ  ਪ੍ਰੀਖਿਆ  ਪਾਸ ਕਰਕੇ ਆਪਣੇ ਸਕੂਲ ਅਤੇ  ਮਾਤਾ- ਪਿਤਾ ਦਾ ਨਾਮ  ਰੋਸ਼ਨ  ਕੀਤਾ। ੳਹਨਾਂ ਦੱਸਿਆ   ਕਿ 15 ਵਿਦਿਆਰਥੀਆ  ਨੇ 90 ਫੀਸਦੀ ਤੋ ਵੱਧ  ਅੰਕ   ਅਤੇ  ਬਾਕੀ ਵਿਦਿਆਰਥੀਆ ਨੇ ਵੀ 80 ਫੀਸਦੀ ਤੋ ਵੱਧ  ਅੰਕ ਹਾਸਲ   ਕੀਤੇ। ਸਾਗਰ ਸ਼ਰਮਾ  ਨੇ ਪਹਿਲਾ, ਗੁਰਲੀਨ ਕੌਰ ਨੇ ਦੂਸਰਾ ਅਤੇ  ਬਾਣੀ  ਨੇ  ਤੀਸਰਾ ਸਥਾਨ  ਹਾਸਿਲ  ਕੀਤਾ ।ਇਸ ਮੌਕੇ ਜਮਾਤ ਵਿੱਚੋ ਅਵਲ ਆਉਣ  ਵਾਲੇ ਵਿਦਿਆਰਥੀਆ  ਨੂੰ ਸਕੂਲ  ਪ੍ਰਬੰਧਕਾ ਵੱਲੋ  ਇਨਾਮ  ਅਤੇ ਪ੍ਰਸੰਸਾ ਪੱਤਰ  ਦੇ ਕੇ ਸਨਮਾਨਿਤ  ਕੀਤਾ ਗਿਆ।    ਸੰਸਥਾ ਦੇ ਸਰਪ੍ਰਸਤ  ਮਾਸਟਰ ਮੰਗਤ ਰਾਮ  ਅਤੇ  ਚੇਅਰਮੈਨ  ਰਵਿੰਦਰ  ਕੁਮਾਰ  ਨੇ ਵੀ  ਇਸ  ਖਾਸ ਮੌਕੇ ਤੇ ਵਿਦਿਆਰਥੀਆ  ਨੂੰ  ਉਹਨਾਂ ਦੀ ਸਫਲਤਾ ਲਈ  ਵਧਾਈ  ਦਿੰਦੇ    ਹੋਏ  ਕਿਹਾ ਕਿ ਵਿਦਿਆਰਥੀਆ  ਦੀ ਇਸ  ਕਾਮਯਾਬੀ ਦਾ ਸਿਹਰਾ ਪ੍ਰਿੰਸੀਪਲ ਅਨੀਤਾ ਚਤਰਥ  ਤੇ ਸਮੂਹ ਸਕੂਲ  ਸਟਾਫ  ਨੂੰ ਜਾਂਦਾ ਹੈ ਜਿੰਨਾ ਨੇ ਹਮੇਸ਼ਾ ਸਖਤ ਮਿਹਨਤ  ਦੁਆਰਾ ਵਿਦਿਆਰਥੀਆ  ਨੂੰ ਇਸ ਮੁਕਾਮ ਤੱਕ  ਪਹੁੰਚਾਇਆ । ਇਸ ਮੌਕੇ  ਸ੍ਰੀਮਤੀ ਸੰਤੋਸ਼  ਕੁਮਾਰੀ ,  ਮਮਤਾ ਮੈਡਮ,  ਕੰਵਲਪ੍ਰੀਤ ਕੌਰ, ਅੰਤਰਪ੍ਰੀਤ  ਕੋਰ, ਇੰਦੀਪ ਮੈਡਮ, ਬਲਜੀਤ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਅਰਚਨਾ ਮੈਡਮ ਡੌਲੀ ਮੈਡਮ ਜਸਬੀਰ ਸਿੰਘ, ਰਜਨੀਸ਼ ਮੈਡਮ , ਕੁਲਵਿੰਦਰ ਮੈਡਮ,  ਨਵਜੋਤ  ਮੈਡਮ ਨਵਪ੍ਰੀਤ  ਕੌਰ ,ਰਮਨਦੀਪ ਕੌਰ   , ਮਨਜਿੰਦਰ  ਮੈਡਮ  ,ਜਸਬੀਰ ਸਿੰਘ  ਅਤੇ ਤੇਜਿੰਦਰਪ੍ਰੀਤ  ਸਿੰਘ  ਆਦਿ ਹਾਜ਼ਰ ਸਨ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *