ਹਿੱਟ ਐਂਡ ਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ

Spread the love

ਬਰਨਾਲਾ, 9 ਅਪ੍ਰੈਲ (ਬਲਵਿੰਦਰ ਆਜ਼ਾਦ):- ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਪਰਮਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਵਿਧਾਤੇ ਨੂੰ ਤੇਜ ਰਫਤਾਰੀ ਅਤੇ ਲਾਪਰਵਾਹੀ ਦੇ ਨਾਲ ਟਰੈਕਟਰ ਅਤੇ ਟਰਾਲੀ ਚਲਾਉਂਦੇ ਹੋਏ ਐਕਸੀਡੈਂਟ ਕਰਨ ਅਤੇ ਮਲਕੀਤ ਸਿੰਘ ਨਾਮਕ ਵਿਅਕਤੀ ਦੀ ਮੌਤ ਹੋਣ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਕੁਮਾਰ ਉਰਫ ਬੋਬੀ ਪੁੱਤਰ ਗੁਲਾਬ ਸਿੰਘ ਵਾਸੀ ਫਰਵਾਹੀ ਨੇ ਪੁਲਿਸ ਥਾਣਾ ਭਦੌੜ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 02-07-2020 ਨੂੰ ਉਹ ਆਪਣੀ ਮਾਸੀ ਦੇ ਲੜਕੇ ਮਲਕੀਤ ਸਿੰਘ ਵਾਸੀ ਫਰਵਾਹੀ ਨਾਲ ਪਲੈਟੀਨਾ ਮੋਟਰਸਾਇਕਲ ਪਰ ਭਗਤਾ ਭਾਈਕਾ ਤੋਂ ਫਰਵਾਹੀ ਨੂੰ ਆ ਰਹੇ ਸੀ ਤਾਂ ਗੋਬਿੰਦ ਬੱਸ ਬਾਡੀ ਵਰਕਸ਼ਾਪ ਭਦੌੜ ਪਾਸ ਉਹਨਾਂ ਦੇ ਮੋਟਰਸਾਇਕਲ ਵਿੱਚ ਤੇਲ ਖਤਮ ਹੋ ਗਿਆ, ਉਹਨਾਂ ਨੇ ਪਿੱਛੇ ਹੀ ਇੱਕ ਟਰੈਕਟਰ ਜਿਸਦੇ ਪਿੱਛੇ ਭੂੰਗ ਵਾਲੀ ਟਰਾਲੀ ਭਰੀ ਹੋਈ ਸੀ ਜਿਸਨੂੰ ਪਰਮਿੰਦਰ ਸਿੰਘ ਚਲਾ ਰਿਹਾ ਸੀ, ਨੇ ਤੇਜ਼ ਰਫਤਾਰੀ ਅਤੇ ਲਾਪਰਵਾਹੀ ਨਾਲ ਲਿਆ ਕੇ ਸਾਡੇ ਨਜ਼ਦੀਕ ਆ ਕੇ ਕੱਟ ਮਾਰਿਆ ਜਿਸ ਨਾਲ ਮਲਕੀਤ ਸਿੰਘ ਭੂੰਗ ਵਾਲੀ ਟਰਾਲੀ ਦੀ ਲਪੇਟ ਵਿੱਚ ਆ ਗਿਆ ਅਤੇ ਉਸਦੀ ਮੌਤ ਹੋ ਗਈ। ਜਿਸ ਤੇ ਪੁਲਿਸ ਵੱਲੋਂ ਇੱਕ ਐਫ.ਆਈ.ਆਰ. ਨੰਬਰ 85 ਮਿਤੀ 03-07-2020, ਜੇਰ ਧਾਰਾ 304-ਏ/279/283/337/427 ਆਈ.ਪੀ.ਸੀ. ਤਹਿਤ ਥਾਣਾ ਭਦੌੜ ਵਿਖੇ ਪਰਮਿੰਦਰ ਸਿੰਘ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ਼੍ਰੀ ਧੀਰਜ ਕੁਮਾਰ, ਐਡਵੋਕੇਟ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਪਰਮਿੰਦਰ ਸਿੰਘ ਦੀ ਪੁਲਿਸ ਨੇ ਦੌਰਾਨੇ ਪੁੱਛਗਿੱਛ ਸ਼ਨਾਖਤੀ ਪਰੇਡ ਨਹੀਂ ਕਰਵਾਈ ਅਤੇ ਨਾ ਹੀ ਸਬੰਧਤ ਟਰੈਕਟਰ ਟਰਾਲੀ ਦੀ ਮੁਦਈ ਧਿਰ ਪਾਸੋਂ ਸ਼ਨਾਖਤ ਕਰਵਾਈ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *