ਸਿਵਲ ਹਸਪਤਾਲ ਵਿਚ ਆਨਲਾਈਨ ਰਜਿਸਟਰੇਸ਼ਨ ਲਈ ਸਕੈਨ ਐਂਡ ਸ਼ੇਅਰ ਫੀਚਰ ਲਾਗੂ-ਸਿਵਲ ਸਰਜਨ

Spread the love

ਫ਼ਗਵਾੜਾ- 9 ਅਪ੍ਰੈਲ (ਪ੍ਰੀਤ ਕੌਰ) ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਸਹੂਲਤ ਤੇ ਸਮੇਂ ਦੀ ਬੱਚਤ ਲਈ ਆਭਾ ਆਈ. ਡੀ.ਯਾਨੀ ਕਿ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਦੀ ਸ਼ੁਰੂਆਤ ਕੀਤੀ ਗਈ ਹੈ। ਉਕਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਨੇ ਦਸਿਆ ਕਿ ਇਸ ਪ੍ਰੋਗਰਾਮ ਤਹਿਤ ਹੁਣ ਮਰੀਜ਼ਾਂ ਨੂੰ ਪਰਚੀ ਕਟਵਾਉਣ ਲਈ ਲੰਬੀ ਕਤਾਰਾਂ ਵਿਚ ਲੱਗਣ ਦੀ ਲੋੜ ਨਹੀਂ। ਜ਼ਿਕਰਯੋਗ ਹੈ ਕਿ ਇਸ ਤਹਿਤ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀ ਓ.ਪੀ.ਡੀ.ਰਜਿਸਟਰੇਸ਼ਨ ਅਤੇ ਆਨਲਾਈਨ ਟੋਕਨ ਜੇਨਰੇਟ ਕਰਨ ਲਈ ਸਕੈਨ ਐਂਡ ਸ਼ੇਅਰ ਫੀਚਰ ਵੀ ਲਾਗੂ ਕੀਤਾ ਗਿਆ ਹੈl ਸਿਵਲ ਸਰਜਨ ਡਾ.ਰਿਚਾ ਭਾਟੀਆ ਨੇ ਇਹ ਵੀ ਦਸਿਆ ਕਿ ਇਸ ਤਹਿਤ ਮਰੀਜ਼ ਆਪਣੇ ਫੋਨ ਦੀ ਆਭਾ ਐਪ ਹਸਪਤਾਲ ਦਾ ਕਉ ਆਰ ਕੋਡ ਸਕੈਨ ਕਰ ਕੇ ਆਪਣੀ ਓ.ਪੀ.ਡੀ.ਪਰਚੀ ਸਿਰਫ ਟੋਕਨ ਨੰਬਰ ਦਾ ਕੇ ਪ੍ਰਾਪਤ ਕਰ ਸਕਦੇ ਹਨ। ਇਸ ਸਹੂਲਤ ਦਾ ਲਾਭ ਇਹ ਇਹ ਕਿ ਇਕ ਤਾਂ ਮਰੀਜ਼ ਦੇ ਸਮੇਂ ਦੀ ਬੱਚਤ ਹੋ ਰਹੀ ਹੈ ਦੂਸਰਾ ਡਾਟਾ ਐਂਟਰੀ ਦੌਰਾਨ ਹੋਣ ਵਾਲੀਆਂ ਗਲਤੀਆਂ ਵਿੱਚ ਵੀ ਸੁਧਾਰ ਹੋਏਗਾ। ਸਿਵਲ ਸਰਜਨ ਨੇ ਇਹ ਵੀ ਦਸਿਆ ਕਿ ਉਕਤ ਆਭਾ ਆਈ.ਡੀ.ਮਰੀਜ਼ ਦੀ ਇਕ ਡਿਜੀਟਲ ਮੈਡੀਕਲ ਫਾਈਲ ਤਿਆਰ ਕਰ ਦਯੇਗੀ ਜਿਸ ਨਾਲ ਮਰੀਜ਼ ਨੂੰ ਅਪਣਾ ਮੈਡੀਕਲ ਰਿਕਾਰਡ ਵੀ ਨਾਲ ਲਿਜਾਣ ਦੀ ਵੀ ਜ਼ਰੂਰਤ ਨਹੀਂ ਪਏਗੀ। ਓਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਭਾ ਆਈ ਡੀ ਬਣਵਾਉਣ ਤਾਂ ਜੌ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕੇ।

  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *