ਜਮੀਨ ਬਚਾਉ ਕਿਸਾਨ ਸੰਘਰਸ਼ ਕਮੇਟੀ ਵਲੋ ਆਪਣੀਆਂ ਮੰਗਾਂ ਸੰਬੰਧੀ ਐਸ ਡੀ ਐਮ ਫਿਰੋਜ਼ਪੁਰ ਨੂੰ ਦਿੱਤਾ ਮੰਗ ਪੱਤਰ।

Spread the love
ਫਿਰੋਜਪੁਰ 9 ਅਪ੍ਰੈਲ (ਅਸ਼ੋਕ ਭਾਰਦਵਾਜ) ਪਿੰਡ ਦੋਨਾ ਤੇਲੂ ਮੱਲ, ਗੱਟੀ ਮਹਿਲ ਟੁਕਤਾ, ਗੰਦੂ ਕਿਲਚਾ ਉਤਾੜ: ਹਿਠਾੜ ਦੀ ਜਮੀਨ 145-145 ਧਾਰਾ ਇਸ ਜਮੀਨ ਤੇ ਲਗਾਉਣ ਸਬੰਧੀ ਅਤੇ ਇਸ ਜਮੀਨ ਵਿੱਚ ਰਸੀਵਰ ਲਗਾ ਕੇ ਜੋ ਸਰਕਾਰੀ ਜਮੀਨ ਵਿੱਚ ਕਰੀਬ 400 ਏਕਤ ਕਣਕ ਦੀ ਫਸਲ ਬੀਜੀ ਗਈ ਹੈ, ਉਸ ਨੂੰ ਬੰਟ ਸਰਕਾਰ ਦੇ ਖਾਤੇ ਵਿੱਚ ਜਮਾਂ ਕਰਵਾਇਆ ਜਾਵੇ ਤਾਂਕਿ ਅੱਗੇ ਤੋਂ ਭੂ-ਮਾਫੀਆ ਕਿਸਮ ਦੇ ਲੋਕ ਇਸ ਤੇ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰ ਸਕਣ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਅਸੀ ਜਮੀਨ ਬਚਾਉ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਆਪ ਜੀ ਉਪਰੋਕਤ ਵਿਸ਼ੇ ਸਬੰਧੀ ਬੇਨਤੀ ਕਰਦੇ ਹਾਂ ਕਿ ਉਕਤ ਪਿੰਡ ਦੋਨਾ ਤੇਲੂ ਮੇਲ, ਗੱਟੀ ਮਹਿਲ ਟੁਕੜਾ, ਗੰਦੂ ਕਿਲਚਾ ਉਤਾੜ ਹਿਠਾੜ ਦਾ ਹੈ ਜੋ ਕਿ ਇਸ ਜਮੀਨ ਤੇ ਕੁੱਝ ਭੂ-ਮਾਫੀਆ ਕਿਸਮ ਦੇ ਵਿਅਕਤੀ ਅਤੇ ਅਣਰਾਹਿਬ ਵਿਅਕਤੀ ਗੈਰ ਕਾਨੂੰਨ ਢੰਗ ਨਾਲ ਸਰਕਾਰੀ ਜਮੀਨ ਨੂੰ ਹਤਪਨਾ ਚਾਹੁੰਦੇ ਹਨ, ਉਸ ਜਮੀਨ ਉੱਪਰ ਸਾਡਾ ਵੀ ਕਬਜਾ ਹੈ। ਜਿਸ ਕਰਕੇ ਇਸ ਜਮੀਨ ਵਿੱਚ ਜਾਨ ਤੋਂ ਉਨ੍ਹਾਂ ਵਿਅਕਤੀਆਂ ਨਾਲ ਸਾਡਾ ਲੜਾਈ ਝਗੜ੍ਹਾ ਹੋਣ ਦਾ ਖਤਰਾ ਰਹਿੰਦਾ ਹੈ। ਕਿਸੇ ਵੀ ਸਮੇਂ ਕੋਈ ਅਣਸੁਖਾਵਾਂ ਘਟਨਾ ਹੋ ਸਕਦੀ ਹੈ। ਇਹ ਜਮੀਨ 750 ਏਕੜ ਹੈ, ਇਸ ਜਮੀਨ ਉੱਪਰ 145-146 ਧਾਰਾ ਲਗਾਈ ਜਾਵੇ ਅਤੇ ਇਸ ਜਮੀਨ ਤੇ ਰਸੀਵਰ ਨਿਯੁਕਤ ਕਰਕੇ ਇਸ ਫਸਲ ਨੂੰ ਕੱਟ ਕੇ ਸਰਕਾਰ ਦੇ ਖਾਤੇ ਵਿੱਚ ਵੇਚ ਕੇ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਅੱਗੇ ਤੇ ਭੂ ਮਾਫਿਆ ਦੇ ਲੋਕ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰਨ ਸਕਣ ਜੇਕਰ ਇਸ ਸਬੰਧੀ ਕੋਈ ਲੜ੍ਹਾਈ ਝਗੜ੍ਹਾ ਹੁੰਦਾ ਹੈ ਤਾਂ ਉਸਦੀ ਜੁੰਮੇਵਾਰੀ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸ਼ਾਸਨ, ਐਸ.ਡੀ.ਐਮ. ਮਾਲ ਮਹਿਕਮੇ ਦੇ ਅਧਿਕਾਰੀ ਦੀ ਹੋਵੇਗੀ। ਸੋ ਸਾਡੀ ਆਪ ਜੀ ਅੱਗੇ ਬੇਨਤੀ ਹੈ ਕਿ ਇਸ ਸਰਕਾਰੀ ਜਮੀਨ ਉੱਪਰ 145-146 ਧਾਰਾ ਲਗਾਈ ਜਾਵੇ ਜੀ, ਤਾਂਕਿ ਇਸ ਜਮੀਨ ਵਿੱਚ ਕੋਈ ਵੀ ਵਿਅਕਤੀ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਨਾ ਕਰੋ ਜੀ ਅਤੇ ਸਰਕਾਰ ਵਲੋਂ ਇਸ ਜਮੀਨ ਨੂੰ ਆਪਣੇ ਕਬਜੇ ਵਿੱਚ ਲਿਆ ਜਾਵੇ ਜੀ ਜੋ 400 ਏਕੜ ਪਰਮਿਸ਼ਨ ਗੋਰਮੈਂਟ ਜਮੀਨ ਵਿੱਚ ਕਣਕ ਦੀ ਖੇਤੀ ਕੀਤੀ ਗਈ ਹੈ ਉਸਨੂੰ ਪ੍ਰਸ਼ਾਸਨ ਖੁਦ ਕੱਟ ਕੇ ਸਰਕਾਰੀ ਖਜਾਨੇ ਦੇ ਵਿੱਚ ਇਸਦੀ ਰਕਮ ਜਮਾਂ ਕਰਵਾਈ ਜਾਵੇ ਜੀ।ਇਸ ਜਮੀਨ ਦੀ ਬੋਲੀ ਕਰਨ ਸਬੰਧੀ ਜੇ ਚਿੱਠੀ ਐਫ ਸੀ.ਆਰ ਪੰਜਾਬ ਤੋਂ ਆਈ ਹੈ ਉਸ ਦੀ ਜਲਦ ਤੋਂ ਜਲਦੀ ਬੋਲੀ ਕਰਵਾਈ ਜਾਵੇ ਜੋ ਸਰਕਾਰ ਦੇ ਨਜਰਾਂ ਵਿੱਚ ਜਮੀਨ ਖਾਲੀ ਪਾਈ ਹੈ ਉਸ ਜਮੀਨ ਵਿੱਚ ਜਬਰਦਸਤੀ ਖੇਤੀ ਕੀਤੀ ਗਈ ਹੈ। ਸੋ ਸਾਡੀ ਆਪ ਜੀ ਅੱਗੇ ਬੇਨਤੀ ਹੈ ਕਿ ਮੈਂ ਇਸ ਜਮੀਨ ਦੇ ਵਿਚ ਜਾਣ ਤੇ ਰੋਕਿਆ ਜਾਵੇ ਤੇ ਠੇਕੇ ਉਗਤੇ ਤੇ ਬੋਲੀ ਕੀਤੀ ਜਾਵੇ। ਇਹ ਕਿ ਪ੍ਰਸ਼ਾਸਨ ਵਲੋਂ ਆਪਣੀਆਂ ਪਹਿਲਾ ਕਬਾਇਨਾਂ ਭੇਜ ਕੇ ਕਣਕ ਨੂੰ ਕਟਾਇਆ ਜਾਵੇ ਅਤੇ ਬੀ.ਐਸ.ਐਫ 155 ਬਟਾਲੀਅਨ ਨੂੰ ਲਿਖਤੀ ਹੁਕਮ ਕਰਕੇ ਉਨ੍ਹਾਂ ਨੂੰ ਭੂ ਮਾਫੀਆ ਪਹਿਲਾ ਕਣਕ ਕੱਟਨ ਦੀ ਇਜਾਜਤ ਨਾ ਦਿੱਤੀ ਜਾਵੇ ਇਹ ਸਰਕਾਰੀ ਫਸਲ ਪਹਿਲਾ ਕੱਟ ਕੇ ਲਿਆ ਸਕੇ ਪੁਲਿਸ ਅਤੇ ਨਾਇਬ ਤਹਿਸੀਲਦਾਰ ਮਮਦੋਟ ਨੂੰ ਡਿਊਟੀ ਮੈਜਿਸਟ੍ਰੇਟ ਮੌਕੇ ਤੇ ਲਗਾ ਕੇ ਕਣਕ ਦੀ ਕਟਵਾਈ ਕਰਵਾਈ ਜਾਵੇ। ਅਤੇ ਉੱਪ ਕਪਤਾਨ ਫਿਰੋਜਪੁਰ ਦਿਹਾਤੀ ਅਤੇ ਐਸ.ਐਚ.ਓ ਮਮਦੋਟ ਅਤੇ ਹਲਕਾ ਕਾਨੂੰਨਗੋ/ ਪਟਵਾਰੀ ਨੂੰ ਫਸਲ ਨੂੰ ਕੱਟ ਕੇ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਜਾਵੇ। ਜੇਕਰ ਸਾਡੀ ਮੰਗ ਨੂੰ ਪੂਰਾ ਨਹੀ ਕੀਤਾ ਜਾਂਦਾ ਤਾਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਜਮੀਨ ਬਚਾਓ ਕਿਸਾਨ ਸੰਘਰਸ਼ ਕਮੇਟੀ ਮੰਗਲਵਾਰ 15/04/2025 ਨੂੰ ਕਿਸੇ ਵੀ ਥਾਂ ਤੇ ਧਰਨਾ ਲਗਾ ਕੇ ਰੋਡ ਜਾਮ, ਜਾਂ ਥਾਣੇ ਦਾ ਘੇਰਾਓ ਜਾਂ ਤਹਿਸੀਲਦਾਰ ਦਾ ਘੇਰਾਓ ਜਾਂ ਫਿਰ ਐਸਡੀਐਮ ਡੀ.ਸੀ ਦੇ ਦਫਤਰ ਵਿੱਚ ਪੱਕੇ ਤੌਰ ਤੇ ਧਰਨਾ ਦਿੱਤਾ ਜਾਵੇਗਾ।
  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *