ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵਿਖੇ 257 ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ 11 ਨੂੰ

Spread the love

ਭਗਤਾ ਭਾਈਕਾ 9 ਅਪ੍ਰੈਲ ( ਅਵਤਾਰ ਸਿੰਘ ਮੱਲਾ ) ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੋਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਸੁਆਮੀ ਬ੍ਰਹਮਮੁਨੀ ਜੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਸ੍ਰੀ ਮਾਨ  ਬਾਬਾ ਗੰਗਾ ਰਾਮ ਜੀ ਦੇ ਯਤਨਾਂ ਸਦਕਾ 257 ਵਾਂ ਅੱਖਾਂ ਦਾ ਮੁਫਤ ਲੈੰਜ ਕੈਂਪ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ (ਬਠਿੰਡਾ) ਜੋ ਕਿ ਗੁਰੂਸਰ ਬਸ ਸਟੈਡ ਉੱਪਰ ਸਥਿਤ ਹੈ  11 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ ।ਜਿਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਜੀ ਨੇ ਦੱਸਿਆ ਕਿ ਉੱਚ ਕੋਟੀ ਦੇ ਡਾਕਟਰ ਰਵੀਕਾਂਤ ਬਮੋਤਰਾ ਡਾ ਮਿਨਾਕਸ਼ੀ ਸਿੰਧੂ ਅਤੇ ਡਾ ਸੁਪਰੀਤ ਕੋਰ ਮਰੀਜਾ ਦਾ ਚੈੱਕਅਪ ਕਰਨਗੇ ਚੈੱਕਅਪ ਉਪਰੰਤ ਉਪਰੇਸ਼ਨ ਯੋਗ ਮਰੀਜਾਂ ਦੇ ਮੁਫਤ ਲੈਂਜ ਪਾਏ ਜਾਣਗੇ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਨਾਲ ਹੀ ਬੇਨਤੀ ਕੀਤੀ ਕਿ ਮਰੀਜ ਆਪਣੇ ਨਾਲ ਅਧਾਰ ਕਾਰਡ , ਵੋਟ ਕਾਰਡ ਅਤੇ ਪੈਨ ਕਾਰਡ ਦੀ ਫੋਟੋ ਕਾਪੀ ਇੱਕ ਫੋਨ ਨੰਬਰ ਲਿਖਵਾ ਕੇ ਲਿਉਣਾ ਅਤੇ ਇੱਕ ਵਾਰਸ ਨੂੰ ਜਰੂਰ ਲੈ ਕੇ ਆਉਣ ਅਤੇ ਇਸ਼ਨਾਨ ਕਰਕੇ ਆਉਣ । ਦਿਲ ਅਤੇ ਸ਼ੁਗਰ ਦੇ ਮਰੀਜਾਂ ਦੇ ਉਪਰੇਸ਼ਨ ਨਹੀ ਕੀਤੇ ਜਾਣਗੇ ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਗੁਲਾਬ ਚੰਦ ਸਿੰਗਲਾ ਜਲਾਲ ਵਾਲੇ , ਸਤੀਸ਼ ਸ਼ਰਮਾਂ ਕਲਿਆਣ ਵਾਲੇ , ਮਨਪ੍ਰੀਤ ਸ਼ਰਮਾਂ , ਸੁਖਦੀਪ ਸਿੰਘ ਖੇਮੁਆਣਾ , ਬਿੱਟੂ ਸਿੰਘ , ਮਹਿੰਦਰ ਸਿੰਘ , ਸੁਰਿਦਰ ਚੋਪੜਾ , ਨਿਰਮਲ ਸਿੰਘ ਆਦਿ ਹਾਜਰ ਸਨ।

  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *