ਸਲਾਨਾ ਕ੍ਰਿਕਟ ਪ੍ਰਤੀਯੋਗਿਤਾ ਲੀਗ

Spread the love

ਕਪੂਰਥਲਾ,8 ਅਪ੍ਰੈਲ (ਕੌੜਾ)- ਸਾਹਿਬਜਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਸਕੱਤਰ ਨਰੇਸ਼ ਭਾਰਤੀ ਨੇ ਦੱਸਿਆ ਕਿ ਕਲੱਬ ਦੁਆਰਾ ਕਰਵਾਈ ਜਾ ਰਹੀ ਸਲਾਨਾ ਕ੍ਰਿਕਟ ਪ੍ਰਤੀਯੋਗਿਤਾ ਲੀਗ ਦਾ ਦੂਸਰਾ ਮੈਚ  ਅਕਾਊਂਟਸ ਵਿਭਾਗ ਤੇ ਜਨਰਲ ਬਰਾਂਚ ਦੇ ਵਿੱਚ ਖੇਡਿਆ ਗਿਆ। ਜਿਸ ਵਿੱਚ ਅਕਾਊਂਟ ਵਿਭਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ਵਿੱਚ 171 ਰਨ 9 ਵਿਕਟਾਂ ਦੇ ਨੁਕਸਾਨ ਤੇ ਬਣਾਏ । ਜਿਸ ਦੇ ਜਵਾਬ ਵਿੱਚ ਜਨਰਲ ਬ੍ਰਾਂਚ ਦੀ ਰਾਜਨ ਓਹਰੀ ਦੀ ਸ਼ਾਨਦਾਰ ਬੈਟਿੰਗ ਦੇ ਅੱਗੇ ਗੋਡੇ ਟੇਕਦੇ ਹੋਏ ਪੂਰੀ ਟੀਮ 66 ਰਨਾਂ ਤੇ ਆਊਟ ਹੋ ਗਈ

ਸਲਾਨਾ ਕਰੈਕਟਰ ਪ੍ਰਤੀਯੋਗਤਾ ਲੀਗ ਦੇ ਅੱਜ ਦੂਜੇ ਮੈਚ ਯੂਕੇ ਰਾਈਡਰਸ ਕ੍ਰਿਕਟ ਕਲੱਬ ਤੇ ਆਰਸੀਐਫ ਵਾਰੀਅਰਸ ਕਲੱਬ ਦੇ ਵਿੱਚ ਖੇਡਿਆ ਗਿਆ ਜਿਸ ਵਿੱਚ ਯੂਕੇ ਰਾਈਡਰਸ ਕ੍ਰਿਕਟ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ । ਜਿਸ ਵਿੱਚ ਉਹਨਾਂ ਨੇ 20 ਓਵਰਾਂ ਵਿੱਚ 91 ਰੂਪ 8ਵਿਕਟਾਂ ਦੇ ਨੁਕਸਾਨ ਤੇ ਬਣਾਏ ਜਿਸ ਦੇ ਜਵਾਬ ਵਿੱਚ 91  ਦਾ ਪਿੱਛਾ ਕਰਦੇ ਹੋਏ ਅਸ਼ੋਣੀ ਕਮਾਨ ਨੇ 15 ਰਨ ਸੁਰਿੰਦਰ ਨੇ 29 ਤੇ ਰਾਜੀਵ ਕਮਾਨ ਨੇ 24 ਰਨਾਂ ਦੀ ਪਾਰੀ ਖੇਡਦੇ ਹੋਏ ਆਰਸੀਐਫ ਵੇਰੀਅਸ ਕਲੱਬ ਨੂੰ ਜਿੱਤ ਹਾਸਿਲ ਕਰਵਾਈ ਤੇ ਆਪਣੀ ਟੀਮ ਨੂੰ ਅਗਲੇ ਦੌਰ ਵਿੱਚ ਪ੍ਰਵੇਸ਼ ਕਰਵਾਇਆ।
ਕਲੱਬ ਦੇ ਸੈਕਟਰੀ ਨਰੇਸ਼ ਭਾਰਤੀ ਨੇ ਦੱਸਿਆ ਕਿ ਇਸ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਦੇ ਕ੍ਰਿਕਟ ਪ੍ਰਤਿਯੋਗਤਾ 17 ਟੀਮਾਂ ਭਾਗ ਲੈ ਰਹੀਆਂ ਨੇ ਸਾਰੀਆਂ ਟੀਮਾਂ ਦੇ 4 ਪੂਲ ਬਣਾਏ ਗਏ ਹਨ। ਪ੍ਰਤੀਯੋਗਿਤਾ ਨੂੰ ਸਫ਼ਲ ਬਣਾਉਣ ਲਈ ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਕੁਮਾਰ,ਅਨਿਲ , ਵਿਨੋਦ ਕੁਮਾਰ, ਵਿਨੋਦ ਕੁਮਾਰ, ਪ੍ਰਧਾਨ ਬਲਦੇਵ ਰਾਜ ,ਪ੍ਰਮੋਦ ਕੁਮਾਰ ਆਦਿ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਤੇ ਅਮਰੀਕ ਸਿੰਘ ਸਰਵਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
  • Related Posts

    ਮੁੰਬਈ ’ਚ ਗੂੰਜਿਆ ਪੰਜਾਬ ਕ੍ਰਿਕਟ ਦਾ ਦਮ! ਮੀਤ ਹੇਅਰ ਦੀ ਅਗਵਾਈ ਹੇਠ ਪੀਸੀਏ ਦੀ ਬੀਸੀਸੀਆਈ ਨਾਲ ਅਹਿਮ ਬੈਠਕ—ਕ੍ਰਿਕਟ ਦੇ ਵਿਕਾਸ ਨੂੰ ਲੈ ਕੇ ਹੋਈ ਵਿਸਥਾਰਪੂਰਵਕ ਵਿਚਾਰ-ਚਰਚਾ ਸੌਰਵ ਗਾਂਗੁਲੀ ਨੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਕੀਤੀ ਖ਼ਾਸ ਤਾਰੀਫ਼, ਕਿਹਾ—ਇਹ ਮੇਰੇ ਪਸੰਦੀਦਾ ਮੈਦਾਨਾਂ ਵਿੱਚੋਂ ਇੱਕ

    Spread the love

    Spread the loveਬਲਵੰਤ ਸਿੰਘ ਸਿੱਧੂ 18 ਸਤੰਬਰ 2026=ਮੁੰਬਈ: ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਕ੍ਰਿਕਟ ਦੇ ਖੇਤਰ ਵਿੱਚ ਪੰਜਾਬ ਦੀ ਮਜ਼ਬੂਤ ਪਛਾਣ ਨੂੰ ਹੋਰ ਉੱਚਾਈ ਦੇਣ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਮੁੰਬਈ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *