ਸ਼ਰਾਰਤੀ ਅਨਸਰਾਂ ਵੱਲੋਂ ਬੀੜੀ ਕਾਰਨ ਲੱਗੀ ਝਾੜੀਆਂ ਵਿੱਚ ਅੱਗ

Spread the love
ਗਿੱਦੜਬਾਹਾ, 10 ਅਪ੍ਰੈਲ ( ਰਣਜੀਤ ਗਿੱਲ  ) ਬੀਤੀ ਦੇਰ ਰਾਤ ਪਿੰਡ ਗੁਰੂਸਰ ਵਿਖੇ ਕਰੀਬ ਨੌਜ ਵਜੇ ਰਾਤ ਨੂੰ ਗੰਭੀਰ ਅੱਗ ਲੱਗਣ ਦੀ ਘਟਨਾ ਵਾਪਰੀ ਜਿੱਥੇ ਸਰ ਕੰਡਿਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਤੇਜੀ ਨਾਲ ਨੇੜਲੇ ਖੇਤਾਂ ਵੱਲ ਰੁਖ ਕਰ ਲਿਆ, ਜਿੱਥੇ ਕਿਸਾਨਾਂ ਦੀ ਕਣਕ ਦੀ ਫਸਲ ਖੜ੍ਹੀ ਹੋਈ।ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ,ਵਿੱਕੀ ਸਿੰਘ,ਨਿੰਦਰ ਸਿੰਘ ਆਦਿ ਨੇ ਦੱਸਿਆ ਕਿ ਹਾਲਾਤ ਐਨੇ ਨਾਜੁਕ ਹੋ ਗਏ ਕਿ ਜੇਕਰ ਸਮੇਂ ਸਿਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।ਪਿੰਡ ਵਾਸੀਆਂ ਮੁਤਾਬਕ ਇਹ ਅੱਗ ਸ਼ਰਾਰਤੀ ਅਨਸਰਾਂ ਵੱਲੋ ਬੀੜੀ ਸਿਗਰਟ ਪੀਣ ਉਪਰੰਤ ਉੱਥੇ ਸੁੱਟ ਦੇਣ ਨਾਲ ਲੱਗੀ ਹੈ।ਉਹਨਾਂ ਦੋਸ਼ ਲਾਇਆ ਕਿ ਇੱਥੇ ਨਸ਼ੇੜੀ ਸ਼ਰੇਆਮ ਚਿੱਟਾ ਪੀਂਦੇ ਹਨ।ਉਨ੍ਹਾਂ ਦੀ ਲਾਪਰਵਾਹੀ ਕਰਕੇ ਅੱਗ ਭੜਕ ਗਈ। ਇੱਥੋਂ ਤੱਕ ਕਿ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰ ਕੰਡਿਆਂ ਦੇ ਇਲਾਕੇ ਵਿੱਚ ਅਕਸਰ ਨਸ਼ੇੜੀ ਇਕੱਠੇ ਹੋ ਕੇ ਨਸ਼ਾ ਕਰਦੇ ਹਨ, ਜਿਸ ਨਾਲ ਹਮੇਸ਼ਾ ਕੋਈ ਨਾ ਕੋਈ ਖਤਰਾ ਬਣਿਆ ਰਹਿੰਦਾ ਹੈ।ਜਿਵੇਂ ਹੀ ਅੱਗ ਲੱਗਣ ਦੀ ਖ਼ਬਰ ਪਿੰਡ ‘ਚ ਫੈਲੀ, ਪਿੰਡ ਵਾਸੀਆਂ ਨੇ ਕਿਸੇ ਵੀ ਪ੍ਰਸ਼ਾਸਨਿਕ ਮਦਦ ਦੀ ਉਡੀਕ ਕੀਤੇ ਬਿਨਾਂ ਆਪਣੀ ਮਿਹਨਤ ਅਤੇ ਇਕਜੁਟਤਾ ਨਾਲ ਅੱਗ ਉੱਤੇ ਕਾਬੂ ਪਾਇਆ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਬੱਚਿਆਂ ਤੱਕ, ਹਰ ਕਿਸੇ ਨੇ ਪਾਣੀ ਦੀਆਂ ਬਾਲਟੀਆਂ, ਮਿੱਟੀ ਅਤੇ ਹੋਰ ਉਪਕਰਣਾਂ ਨਾਲ ਅੱਗ ਬੁਝਾਉਣ ਵਿੱਚ ਹਿੱਸਾ ਲਿਆ।ਖਾਸ ਗੱਲ ਇਹ ਰਹੀ ਕਿ ਪਿੰਡ ਵਾਸੀਆਂ ਵਲੋਂ ਆਪਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਇੱਕ ਅੱਗ ਬੁਝਾਉ ਯੰਤਰ ਵੀ ਬਹੁਤ ਸਫਲ ਸਾਬਤ ਹੋਇਆ, ਜਿਸ ਨਾਲ ਅੱਗ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਜਾਂ ਹਾਜ਼ਰੀ ਨਹੀਂ ਸੀ, ਇਹ ਸਿਰਫ਼ ਅਤੇ ਸਿਰਫ਼ ਪਿੰਡ ਦੀ ਇੱਕਜੁੱਟਤਾ ਅਤੇ ਸਚੇਤੀ ਦਾ ਨਤੀਜਾ ਸੀ ਕਿ ਕਿਸਾਨਾਂ ਦੀ ਮਹਿਨਤ ਸੜਨ ਤੋਂ ਬਚ ਗਈ।ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਪਿੰਡਾਂ ਵਿੱਚ ਵਧ ਰਹੀ ਨਸ਼ੇ ਦੀ ਸਮੱਸਿਆ ਨਾ ਸਿਰਫ਼ ਨੌਜਵਾਨੀ ਲਈ ਖ਼ਤਰਨਾਕ ਹੈ, ਸਗੋਂ ਇਹ ਜਾਨ-ਮਾਲ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਪਿੰਡ ਵਾਸੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਨਸ਼ੇ ਵਿਰੁੱਧ ਸਖ਼ਤ ਕਦਮ ਚੁੱਕੇ ਜਾਣ ਅਤੇ ਸਰ ਕੰਡਿਆਂ ਵਾਲੇ ਇਲਾਕਿਆਂ ਦੀ ਨਿਗਰਾਨੀ ਵਧਾਈ ਜਾਵੇ।ਉੱਥੇ ਹੀ ਗਿੱਦੜਬਾਹਾ ਤੋ ਫਾਇਰ ਬ੍ਰਿਗੇਡ ਤੇ ਪੁਲਿਸ ਪਾਰਟੀ ਵੀ ਮੌਕੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਕੀਤੀ ।ਉੱਧਰ ਜਦ ਇਸ ਸਬੰਧੀ ਐੱਸ ਐੱਚ ਓ ਗਿੱਦੜਬਾਹਾ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਖ਼ਤ ਕਾਰਵਾਈ ਕਰ ਰਹੇ ਹਾਂ।
  • Related Posts

    ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ 24 ਸਤੰਬਰ ਨੂੰ ਤਪਾ ਵਿਖੇ ਪਹੁੰਚੇਗੀ —ਹਰੀਸ਼ ਮਿੱਤਲ ਗੋਸ਼ਾ

    Spread the love

    Spread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ  ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…

    ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਤਪਾ ਰੈਲੀ ਵਿੱਚ ਹੋਵੇਗਾ ਵੱਡਾ ਇਕੱਠ —ਜਿਲਾ ਪ੍ਰਧਾਨ ਨਰਿੰਦਰ ਨੀਟਾ        

    Spread the love

    Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

    Leave a Reply

    Your email address will not be published. Required fields are marked *