ਜੈਤੋ, 09 ਅਪ੍ਰੈਲ ( ਬਿਊਰੋ ) ਰੋਗੀ ਕਲਿਆਣ ਸਮਿਤੀ ਸਿਵਲ ਹਸਪਤਾਲ ਜੈਤੋ ਦੀ ਇੱਕ ਹੰਗਾਮੀ ਮੀਟਿੰਗ ਸਮਿਤੀ ਦੇ ਪ੍ਰਧਾਨ ਡਾਕਟਰ ਵਰਿੰਦਰ ਕੁਮਾਰ ਐਸਐਮਓ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸਮਿਤੀ ਮੈਂਬਰ ਸੁਰਿੰਦਰ ਗਰਗ ਰਿਟਾਇਰਡ ਆਰ. ਏ. ਨੇ ਦੱਸਿਆ ਕਿ ਹਸਪਤਾਲ ਦੀ ਖਸਤਾ ਹੋ ਰਹੀ ਬਿਲਡਿੰਗ ਅਤੇ ਮਰੀਜ਼ਾਂ ਦੇ ਬੈਠਣ ਦੀ ਸੁਵਿਧਾ ਲਈ ਵਿਸ਼ੇਸ਼ ਤੌਰ ਤੇ ਚਰਚਾ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾਕਟਰ ਹਰੀਸ਼ ਗੋਇਲ ਨੇ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਬਹੁਤ ਹੀ ਜਲਦ ਐਮਐਲਏ ਅਮੋਲਕ ਸਿੰਘ ਦੀ ਰਹਿਨੁਮਾਈ ਹੇਠ ਇਹਨਾਂ ਦਾ ਹੱਲ ਕਰਵਾਉਣ ਦਾ ਆਸ਼ਵਾਸਨ ਦਿੱਤਾ। ਇਸ ਮੌਕੇ ਹਾਜ਼ਰ ਸਮੀਤੀ ਮੈਂਬਰ ਡੇਰਾ ਵਿਵੇਕ ਆਸ਼ਰਮ ਜਲਾਲ ਦੀ ਇਕਾਈ ਜੈਤੋ ਦੇ ਮੁਖੀ ਸੰਤ ਸ਼ਮਿੰਦਰ ਸਿੰਘ ( ਰਿਸ਼ੀ ਰਾਮ ਜੀ ) ਨੇ ਮਸ਼ਵਰਾ ਦਿੱਤਾ ਕੀ ਜਦੋਂ ਤੱਕ ਸਰਕਾਰੀ ਸਹੂਲਤ ਆਉਂਦੀ ਹੈ ਉਦੋਂ ਤੱਕ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਕਾਰਜ ਲਈ ਕੁਝ ਉਪਰਾਲੇ ਕੀਤੇ ਜਾ ਸਕਦੇ ਹਨ। ਉਨਾਂ ਦੀ ਗੱਲ ਦਾ ਸਤਿਕਾਰ ਕਰਦੇ ਹੋਏ ਇਸ ਮੌਕੇ ਹਾਜ਼ਰ ਲਾਇਨ ਆਈ ਕੇਅਰ ਸੈਂਟਰ ਦੇ ਚੇਅਰਮੈਨ ਰਕੇਸ਼ ਰੋਮਾਣਾ ਅਤੇ ਲਾਇਨ ਕਲੱਬ ਗੁਡ ਵਿਲ ਦੇ ਚੇਅਰਮੈਨ ਪ੍ਰਵੀਨ ਜਿੰਦਲ ਨੇ ਆਪਣੀਆਂ ਸੰਸਥਾਵਾਂ ਵੱਲੋਂ 10-10 ਹਜਾਰ ਰੁਪਿਆ ਇਸ ਕਾਰਜ ਲਈ ਦੇਣ ਦੀ ਪਹਿਲ ਕਦਮੀ ਕੀਤੀ।
ਇਸ ਮੀਟਿੰਗ ਵਿੱਚ ਮੈਡੀਕਲ ਅਫਸਰ ਡਾਕਟਰ ਰਾਜਵੀਰ ਕੌਰ, ਨਰਸਿੰਗ ਸੁਪਰੀਟੈਂਡੈਂਟ ਬਲਜੀਤ ਕੌਰ, ਸੁਪਰਵਾਈਜ਼ਰ ਸੀਡੀਪੀਓ ਚਰਨਜੀਤ ਕੌਰ, ਵਾਟਰ ਅਤੇ ਸੈਨੀਟੇਸ਼ਨ ਵਿਭਾਗ ਦੇ ਅਨਿਲ ਕੁਮਾਰ, ਬੀਡੀਪੀਓ ਵਿਭਾਗ ਦੇ ਅਮਰਜੀਤ ਸਿੰਘ ਅਤੇ ਸਮਾਜ ਸੇਵੀ ਲਵਲੀਨ ਕੋਚਰ ਆਦਿ ਹਾਜ਼ਰ ਹੋਏ।







