ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਫਤਿਹਾਬਾਦ ਦਾ ਅੱਠਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ।

Spread the love

ਸ੍ਰੀ ਗੋਇੰਦਵਾਲ ਸਾਹਿਬ ਤੋਂ (ਕਰਨੈਲ ਸਿੰਘ ਰਿੰਕੂ  )ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਫਤਿਹਾਬਾਦ ਦੇ ਵਿਦਿਆਰਥੀਆ ਨੇ ਇਕ ਵਾਰ ਫਿਰ ਤੋ ਬੋਰਡ ਦੀ ਅੱਠਵੀ ਜਮਾਤ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਬਾਰੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਚਤਰਥ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀਆ ਨੇ ਪਹਿਲੇ ਦਰਜੇ ਨਾਲ ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਅਤੇ ਮਾਤਾ- ਪਿਤਾ ਦਾ ਨਾਮ ਰੋਸ਼ਨ ਕੀਤਾ। ੳਹਨਾਂ ਦੱਸਿਆ ਕਿ 15 ਵਿਦਿਆਰਥੀਆ ਨੇ 90 ਫੀਸਦੀ ਤੋ ਵੱਧ ਅੰਕ ਅਤੇ ਬਾਕੀ ਵਿਦਿਆਰਥੀਆ ਨੇ ਵੀ 80 ਫੀਸਦੀ ਤੋ ਵੱਧ ਅੰਕ ਹਾਸਲ ਕੀਤੇ। ਸਾਗਰ ਸ਼ਰਮਾ ਨੇ ਪਹਿਲਾ, ਗੁਰਲੀਨ ਕੌਰ ਨੇ ਦੂਸਰਾ ਅਤੇ ਬਾਣੀ ਨੇ ਤੀਸਰਾ ਸਥਾਨ ਹਾਸਿਲ ਕੀਤਾ ।ਇਸ ਮੌਕੇ ਜਮਾਤ ਵਿੱਚੋ ਅਵਲ ਆਉਣ ਵਾਲੇ ਵਿਦਿਆਰਥੀਆ ਨੂੰ ਸਕੂਲ ਪ੍ਰਬੰਧਕਾ ਵੱਲੋ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਮਾਸਟਰ ਮੰਗਤ ਰਾਮ ਅਤੇ ਚੇਅਰਮੈਨ ਰਵਿੰਦਰ ਕੁਮਾਰ ਨੇ ਵੀ ਇਸ ਖਾਸ ਮੌਕੇ ਤੇ ਵਿਦਿਆਰਥੀਆ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆ ਦੀ ਇਸ ਕਾਮਯਾਬੀ ਦਾ ਸਿਹਰਾ ਪ੍ਰਿੰਸੀਪਲ ਅਨੀਤਾ ਚਤਰਥ ਤੇ ਸਮੂਹ ਸਕੂਲ ਸਟਾਫ ਨੂੰ ਜਾਂਦਾ ਹੈ ਜਿੰਨਾ ਨੇ ਹਮੇਸ਼ਾ ਸਖਤ ਮਿਹਨਤ ਦੁਆਰਾ ਵਿਦਿਆਰਥੀਆ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਇਸ ਮੌਕੇ ਸ੍ਰੀਮਤੀ ਸੰਤੋਸ਼ ਕੁਮਾਰੀ , ਮਮਤਾ ਮੈਡਮ, ਕੰਵਲਪ੍ਰੀਤ ਕੌਰ, ਅੰਤਰਪ੍ਰੀਤ ਕੋਰ, ਇੰਦੀਪ ਮੈਡਮ, ਬਲਜੀਤ ਕੌਰ, ਹਰਪ੍ਰੀਤ ਕੌਰ, ਕਿਰਨਦੀਪ ਕੌਰ, ਅਰਚਨਾ ਮੈਡਮ ਡੌਲੀ ਮੈਡਮ ਜਸਬੀਰ ਸਿੰਘ, ਰਜਨੀਸ਼ ਮੈਡਮ , ਕੁਲਵਿੰਦਰ ਮੈਡਮ, ਨਵਜੋਤ ਮੈਡਮ ਨਵਪ੍ਰੀਤ ਕੌਰ ,ਰਮਨਦੀਪ ਕੌਰ , ਮਨਜਿੰਦਰ ਮੈਡਮ ,ਜਸਬੀਰ ਸਿੰਘ ਅਤੇ ਤੇਜਿੰਦਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *