ਪਰ ਬੜੇ ਦੁਖ ਦੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੇ ਜਿੰਮੇਵਾਰ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਦੇ ਆਰਾਮ ਵਾਸਤੇ ਬਣਿਆ ਬਰਾਂਡਾ ਇੱਕ ਠੇਕੇਦਾਰ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ ਜੋ ਇਸ ਬਰਾਂਡੇ ਵਿੱਚ ਦੁਕਾਨਾਂ ਬਣਾ ਕੇ ਕਾਲਾ ਬਜ਼ਾਰੀ ਦਾ ਧੰਦਾ ਚਲਾ ਰਿਹਾ ਹੈ,ਉਹਨਾਂ ਕਿਹਾ ਕਿ ਸਭ ਤੋਂ ਵੱਡੇ ਦੁੁੱਖ ਦੀ ਗੱਲ ਇਹ ਹੈ ਕਿ ਇਸ ਬਰਾਂਡੇ ਵਿੱਚ ਦੁਕਾਨਾਂ ਬਣਾ ਕੇ ਵਪਾਰ ਕਰਨ ਵਾਲੇ ਸ਼ਖਸ਼ ਮੀਟ ਸ਼ਰਾਬ ਦੇ ਆਦੀ ਹਨ ਅਤੇ ਵੇਲੇ ਕਵੇਲੇ ਇਹਨਾਂ ਬਣਾਈਆਂ ਦੁਕਾਨਾ ਵਿੱਚ ਬੈਠ ਕੇ ਇਤਰਾਜ਼ਯੋਗ ਚੀਜ਼ਾਂ ਦਾ ਸੇਵਨ ਕਰਦੇ ਹਨ ਅਤੇ ਬਰਾਂਡੇ ਦੇ ਬਾਹਰ ਗੰਦੀਆਂ ਮੰਦੀਆਂ ਤਰਪਾਲਾ ਅਤੇ ਰੰਸੀਆਂ ਲਮਕਾ ਕੇ ਗੁਰੂ ਘਰ ਦੀ ਸੁੰਦਰਤਾ ਨੂੰ ਵੀ ਢਾਹ ਲਾਈ ਜਾ ਰਹੀ ਹੈ ਜਿਸ ਨਾਲ ਬਾਹਰੋਂ ਆਉਣ ਵਾਲੇ ਸ਼ਰਧਾਲੂ ਪ੍ਰੇਸ਼ਾਨ ਹੁੰਦੇ ਹਨ ,ਜਿਨ੍ਹਾਂ ਨੂੰ ਇਹਨਾਂ ਵਪਾਰੀਆਂ ਵੱਲੋਂ ਵੱਡੇ ਪੱਧਰ ਤੇ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ । ਗੁਰੂ ਅਮਰਦਾਸ ਨੌਜਵਾਨ ਨਗਰ ਸੁਧਾਰ ਸਭਾ ਵੱਲੋਂ ਪਹਿਲਾਂ ਵੀ ਕਈ ਵਾਰ ਜਿੰਮੇਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਦਾਂ ਗਿਆ ਸੀ ਪਰ ਕਿਸੇ ਵੱਲੋਂ ਕੋਈ ਧਿਆਨ ਨਹੀ ਦਿੱਤਾ ਗਿਆ,ਉਹਨਾਂ ਕਿਹਾ ਕਿ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਬਣਿਆ ਇਹ ਬਰਾਂਡਾ ਇਹਨਾਂ ਲੋਕਾਂ ਤੋਂ ਤੁਰੰਤ ਖਾਲੀ ਕਰਵਾਇਆ ਜਾਵੇ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ,ਉਹਨਾਂ ਕਿਹਾ ਕਿ ਜੇਕਰ ਸਬੰਧਿਤ ਸ਼ਖਸੀਅਤਾਂ ਵਲੋੰ ਇਸ ਮਸਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ,ਇਸ ਮੌਕੇ ਨਿਸ਼ਾਨ ਸਿੰਘ ਢੋਟੀ,ਗੁੁਲਵਿੰਦਰ ਸਿੰਘ ਰਾਏ,ਹਰਭਜਨ ਸਿੰਘ ਸਰਾਂ,ਲਾਡੀ ਬਾਠ,ਪ੍ਰਤਾਪ ਸਿੰਘ ਪੰਜਾਬੀ,ਸ਼ਾਮ ਸਿੰਘ ਅਤੇ ਡਾ ਦਿਲਬਾਗ ਸਿੰਘ ਤੁੜ ਹਾਜ਼ਰ ਸਨSpread the love ਤਪਾ ਮੰਡੀ 22 ਸਤੰਬਰ ( ਗੋਲਡੀ ਵਿਆਸ) ਬੀਜੇਪੀ ਪੰਜਾਬ ਵੱਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਜੋ ਕਿ 18 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਚਾਰ ਪੜਾਵਾਂ ਵਿੱਚ ਕੱਢੀ ਜਾ…
Spread the loveਤਪਾ ਮੰਡੀ 22 ਸਤੰਬਰ (ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਬ ਨਾਲ ਪੰਜਾਬ ਅੰਦਰ ਸ਼ੁਰੂ ਕੀਤੀ ਯਾਤਰਾਵਾਂ ਤਹਿਤ ਭਾਰਤੀ ਜਨਤਾ ਪਾਰਟੀ ਦੇ ਜਿਲ੍ਾ…

