ਬੀਕੇਯੂ ਏਕਤਾ ਸਿੱਧੂਪੁਰ ਦੀ ਖੁੱਲਕੇ ਸਾਹਮਣੇ ਆਈ ਗੁੱਟਬੰਦੀ

Spread the love

ਰਣਜੀ ਸਿੰਘ ਗਿੱਲ ()ਬੀਕੇਯੂ ਏਕਤਾ ਸਿੱਧੂਪੁਰ ਜੱਥੇਬੰਦੀ ਦੀ ਧੜੇਬੰਦੀ ਖੁੱਲਕੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਅੱਜ ਸਿੱਧੂਪੁਰ ਜੱਥੇਬੰਦੀ ਵੱਲੋਂ ਖੇਤੀਬਾੜੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਹਾਈਬ੍ਰਿਡ ਝੋਨੇ ਦੀ ਇਜਾਜ਼ਤ ਸਬੰਧੀ ਮੰਗ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ।ਇਸ ਦੌਰਾਨ ਸਿੱਧੂਪੁਰ ਜੱਥੇਬੰਦੀ ਦੇ ਜਿਲ੍ਹਾ ਪ੍ਰਧਾਨ ਬੇਅੰਤ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਇੱਕ ਮੰਗ ਪੱਤਰ ਜਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਦੇਣ ਪਹੁੰਚੇ ਅਤੇ ਉੱਥੇ ਹੀ ਬੀਕੇਯੂ ਏਕਤਾ ਸਿੱਧੂਪੁਰ ਇਕਾਈ ਦੇ ਜਨਰਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਦੀ ਅਗਵਾਈ ਵਿੱਚ ਦੂਜੀ ਧਿਰ ਵੱਲੋਂ ਪਹਿਲਾਂ ਗੇਟ ਵਿੱਚ ਬੈਠ ਕੇ ਰੋਸ ਪ੍ਰਗਟ ਕੀਤਾ ਗਿਆ ਅਤੇ ਉਪਰੰਤ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਮਿਲਕੇ ਹਾਈਬ੍ਰਿਡ ਝੋਨੇ ਬਾਰੇ ਮੰਗ ਪੱਤਰ ਦਿੱਤਾ ਗਿਆ। ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿੱਚ ਸਿੱਧੂਪੁਰ ਜੱਥੇਬੰਦੀ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਜੱਥੇਬੰਦੀ ਵਿੱਚ ਏਕੇ ਘਾਟ ਹੋਣ ਲੱਗੀ ਹੈ ।
ਇਸ ਬਾਰੇ ਜਦ ਜ਼ਿਲ੍ਹਾ ਪ੍ਰਧਾਨ ਬੇਅੰਤ ਸਿੰਘ ਦੋਦਾ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਉਹਨਾਂ ਨੇ ਜੱਥੇਬੰਦੀ ਦੇ ਪ੍ਰਧਾਨ ਦੇ ਤੌਰ  ‘ਤੇ ਮਿੱਥੇ ਸਮੇਂ ਤੇ ਮੰਗ ਪੱਤਰ ਦਿੱਤਾ ਹੈ। ਜਦ ਕਿ ਦੂਜੀ ਧਿਰ ਬਾਰੇ ਉਹਨਾਂ ਨੇਂ ਕੁੱਝ ਵੀ ਬੋਲਣ ਤੋ ਇਨਕਾਰ ਕਰ ਦਿੱਤਾ।ਉੱਥੇ ਹੀ ਜਦ ਨਿਰਮਲ ਸਿੰਘ ਜੱਸੇਆਣਾ ਨਾਲ  ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਜੱਥੇਬੰਦੀ ਵੱਲੋ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਮੰਗ ਪੱਤਰ ਝੋਨੇ ਸਬੰਧੀ ਦੇਣਾ ਹੈ ਅਤੇ ਗੇਟ ਅੱਗੇ ਇਕੱਠੇ ਹੋਣ ਪਰ ਸਾਥੋਂ ਪਹਿਲਾਂ ਹੀ ਪ੍ਰਧਾਨ ਮੰਗ ਪੱਤਰ ਦੇ ਕੇ ਚੱਲਦੇ ਬਣੇ। ਜਦ ਕਿ ਕਿਸਾਨ ਤਾਂ ਉਸ ਤੋ ਬਾਅਦ ਆਉਣੇ ਸ਼ੁਰੂ ਹੋਏ। ਅਸੀਂ ਸਹੀ ਟਾਇਮ ਹੀ ਮੰਗ ਪੱਤਰ ਦੇ ਕੇ ਆਏ ਹਾਂ। ਉਹਨਾਂ ਮੰਨਿਆ ਕਿ ਕੁਝ ਗੈਰ-ਤਜੁਰਬੇਕਾਰ ਆਗੂਆਂ ਕਰਕੇ ਜੱਥੇਬੰਦੀ ਦਾ ਨੁਕਸਾਨ ਹੋ ਰਿਹਾ ਹੈ।

  • Related Posts

    ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਲਈ ਬੀ.ਐੱਲ.ਓ. ਕਿੱਟਾਂ ਤਿਆਰ ਕਰਨ ਦਾ ਕੰਮ ਜਾਰੀ

    Spread the love

    Spread the loveਫਰੀਦਕੋਟ, 12 ਜੂਨ (ਗੁਰਦੀਪ ਸਿੰਘ ਢਿੱਲੋਂ ) ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ…

    ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ  ਚੇਅਰਮੈਨ ਬਣਨ ਤੇ ਕੀਤਾ ਸਨਮਾਨਿਤ

    Spread the love

    Spread the loveਨਿਊ ਚੰਡੀਗੜ੍ਹ,12 ਜੂਨ (ਬਜੀਦਪੁਰ)-   ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਰਣਜੀਤ ਸਿੰਘ ਨਗਲੀਆਂ ਨੂੰ ਐ ਸੀ ਵਿੰਗ ਜਿਲਾ ਮੋਹਾਲੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ…

    Leave a Reply

    Your email address will not be published. Required fields are marked *