ਫਰੀਦਕੋਟ ਰੇਂਜ, ਫਰੀਦਕੋਟ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮਿਸ਼ਨ ਅਧੀਨ ਰੇਂਜ ਪੱਧਰੀ ਪ੍ਰੈਸ ਮਿਲਣੀ

Spread the love
ਫਰੀਦਕੋਟ 11 ਅਪ੍ਰੈਲ (ਗੁਰਦੀਪ ਸਿੰਘ ਢਿੱਲੋਂ)ਸ਼੍ਰੀ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਰਾਜ ਅੰਦਰ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਨਸ਼ਿਆਂ ਦਾ ਸੇਵਨ ਅਤੇ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਆਰੰਭੀ ਗਈ ਮੁਹਿੰਮ ਤਹਿਤ “ਫਰੀਦਕੋਟ ਰੇਂਜ ਫਰੀਦਕੋਟ” ਵੱਲੋ ਹੁਣ ਤੱਕ ਕੀਤੀ ਕਾਰਗੁਜ਼ਾਰੀ ਬਾਰੇ ਅੱਜ ਮਿਤੀ 11.04.2025 (ਦਿਨ ਸ਼ੁੱਕਰਵਾਰ) ਨੂੰ ਸ਼੍ਰੀ ਅਸ਼ਵਨੀ ਕਪੂਰ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਵੱਲੋਂ ਸ਼੍ਰੀ ਅਖਿਲ ਚੌਧਰੀ, ਆਈ.ਪੀ.ਐਸ, ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ, ਡਾ: ਪ੍ਰਗਿਆ ਜੈਨ, ਆਈ.ਪੀ.ਐਸ, ਐਸ.ਐਸ.ਪੀ, ਫਰੀਦਕੋਟ ਅਤੇ ਸ਼੍ਰੀ ਅਜੈ ਗਾਂਧੀ, ਆਈ.ਪੀ.ਐਸ ਐਸ.ਐਸ.ਪੀ ਮੋਗਾ ਨਾਲ ਅਸ਼ੋਕਾ ਹਾਲ, ਫਰੀਦਕੋਟ ਵਿਖੇ ਪ੍ਰੈਸ ਮਿਲਣੀ ਕੀਤੀ ਗਈ।ਜਿਸਦੇ ਤਹਿਤ ਫਰੀਦਕੋਟ ਰੇਂਜ ਅਧੀਨ ਆਉਂਦੇ ਐਸ.ਐਸ.ਪੀਜ ਅਤੇ ਸਮੂਹ ਗਜਟਿਡ ਅਫਸਰਾਨ ਵੱਲੋ ਆਮ ਪਬਲਿਕ ਨਾਲ ਸੰਪਰਕ ਮੀਟਿੰਗਾਂ, ਜਿਲਾ ਅੰਦਰ ਸਥਾਪਿਤ ਜੇਲ੍ਹਾਂ ਦੀਆਂ ਚੈਕਿੰਗਾਂ, ਮੈਡੀਕਲ ਸਟੋਰਾਂ ਦੀ ਚੈਕਿੰਗ ਅਤੇ ਡਰੱਗ ਹਾਟਸਪੌਟਾਂ ਨੂੰ ਆਈਡੈਂਟੀਫਾਈ ਕਰਕੇ ਲਗਾਤਾਰ ਅਚਨਚੇਤ ਛਅਸ਼ੌ ਆਪ੍ਰੇਸ਼ਨ ਚਲਾਏ ਜਾ ਰਹੇ ਹਨ।ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਪੰਜਾਬ ਹੋਮਗਾਰਡ ਅਤੇ ਸਿਪਾਹੀ ਤੋਂ ਲੈ ਕੇ ਡੀ.ਜੀ.ਪੀ ਰੈਂਕ ਤੱਕ ਦੇ ਸਾਰੇ ਪੁਲਿਸ ਅਫਸਰ ਹਿੱਸਾ ਲੈ ਰਹੇ ਹਨ। “ਯੁੱਧ ਨਸ਼ਿਆਂ ਵਿਰੁੱਧ” ਤਹਿਤ ਚਲਾਈ ਗਈ ਮੁਹਿੰਮ ਦੌਰਾਨ ਹਾਸਲ ਹੋਏ ਨਤੀਜਿਆਂ ਦੀ ਹਰ ਪਾਸੋਂ ਸ਼ਲਾਘਾ ਹੋ ਰਹੀ ਹੈ।
ਸੇਫ ਪੰਜਾਬ ਹੈਲਪਲਾਈਨ:-
                          ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਚੈਨ ਨੂੰ ਤੋੜਨ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸੂਚਨਾ ਦੇਣ ਲਈ Safe Punjab Helpline No. 97791-00200 ਮਾਂਹ ਅਗਸਤ 2024 ਨੂੰ ਜਾਰੀ ਕੀਤਾ ਹੈ, ਜਿਸ ਪਰ ਕੋਈ ਵੀ ਵਿਅਕਤੀ ਵਟਸਐਪ ਰਾਂਹੀ ਨਸ਼ਾ ਤਸਕਰੀ ਕਰਨ ਵਾਲੇ ਤਸਕਰਾਂ ਦੀ ਸੂਚਨਾ ਦੇ ਸਕਦਾ ਹੈ, ਸੂਚਨਾ ਦੇਣ ਵਾਲਿਆਂ ਦਾ ਨਾਮ, ਪਤਾ ਗੁਪਤ ਰੱਖਿਆ ਜਾਵੇਗਾ।ਜੋ ਇਸ Safe Punjab Helpline ਪ੍ਰੋਜੈਕਟ ਤਹਿਤ ਫਰੀਦਕੋਟ ਰੇਂਜ ਵਿੱਚ ਕੁੱਲ 295 ਕਾਲਾਂ ਮੌਸੂਲ ਹੋਈਆਂ ਹਨ, ਜਿੰਨ੍ਹਾਂ ਨੂੰ ਵੈਰੀਫਾਈ ਕਰਨ ਉਪਰੰਤ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਖਿਲ਼ਾਫ ਪੰਜਾਬ ਪੁਲਿਸ ਵੱਲੋਂ ਸਖਤ ਰੁੱਖ ਅਪਣਾਉਣਦੇ ਹੋਏ ਢੁਕਵੀਂ ਕਾਰਵਾਈ ਕੀਤੀ ਗਈ ਹੈ।
ਪ੍ਰੋਜੈਕਟ ਸੰਪਰਕ:-
                       ਆਮ ਪਬਲਿਕ ਨੂੰ ਨਸ਼ਿਆਂ ਦੇ ਭੈੜੇ ਨਤੀਜਿਆਂ ਤੋਂ ਜਾਗਰੂਕ ਕਰਨ ਲਈ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਚਲਾਈ ਗਈ “ਪ੍ਰੋਜੈਕਟ ਸੰਪਰਕ” ਮੁਹਿੰਮ ਤਹਿਤ ਆਮ ਪਬਲਿਕ, ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਅਤੇ ਵੱਖ-2 ਪੇਸ਼ੇ ਨਾਲ ਸਬੰਧਿਤ ਵਿਅਕਤੀਆਂ ਅਤੇ ਟਰੱਕ ਡਰਾਈਵਰਾਂ ਨਾਲ ਹੁਣ ਤੱਕ ਫਰੀਦਕੋਟ ਰੇਂਜ ਵੱਲੋ ਕੁੱਲ 1127 ਮੀਟਿੰਗਾਂ ਕੀਤੀਆਂ ਗਈਆਂ ਹਨ।”ਪ੍ਰੋਜੈਕਟ ਸੰਪਰਕ” ਤਹਿਤ ਕੀਤੀਆਂ ਗਈਆਂ ਮੀਟਿੰਗਾਂ ਦਾ ਆਮ ਪਬਲਿਕ ਵਿੱਚ ਬਹੁਤ ਅੱਛਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।ਪੁਲਿਸ ਦੀ ਇਸ ਪਹਿਲਕਦਮੀ ਤੋਂ ਹਰੇਕ ਫਿਰਕੇ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।ਜਿਸ ਤਹਿਤ ਪ੍ਰਭਾਵਿਤ ਹੋ ਕੇ ਰੇਂਜ ਅਧੀਨ ਆਂਉਦੇ ਜ਼ਿਲਿਆਂ ਦੇ ਨਸ਼ਾ ਪ੍ਰਭਾਵਿਤ ਪਿੰਡਾਂ/ਵਾਰਡਾਂ ਨੂੰ ਨਸ਼ਾ ਮੁਕਤ ਕਰਨ ਲਈ ਕੁੱਲ 184 ਪੰਚਾਇਤਾਂ ਵੱਲੋਂ ਮਤੇ ਪਾਏ ਗਏ ਹਨ ਅਤੇ ਅਜਿਹੇ ਨਸ਼ਾ ਮੁਕਤ ਪਿੰਡਾਂ ਦੀ ਲੜੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।
ਨਸ਼ਾ ਛੁਡਾਊ ਸੈਂਟਰਾਂ ਵਿੱਚ ਦਾਖਲ ਕਰਵਾਏ ਵਿਅਕਤੀ:-
               ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲ਼ਾਫ ਚਲਾਈ ਗਈ ਮੁਹਿੰੰਮ ਤਹਿਤ ਸੰਪਰਕ ਮੀਟਿੰਗਾਂ ਅਤੇ ਖੇਡ ਟੂਰਨਾਮੈਂਟ/ਸਪੋਰਟਸ ਈਵੈਂਟਸ ਤੋਂ ਪ੍ਰਭਾਵਿਤ ਹੋ ਕੇ ਕਈ ਨੋਜਵਾਨਾਂ ਵੱਲੋਂ ਸਵੈ ਇੱਛਾ ਨਾਲ ਨਸ਼ਾ ਛੱਡਣ ਦਾ ਪ੍ਰਣ ਕੀਤਾ, ਜਿਸ ਤਹਿਤ ਕੁੱਲ 113 ਨਸ਼ਾ ਪੀੜਤ ਵਿਆਕਤੀਆਂ ਨੂੰ ਦਾਖਲ ਕਰਾਇਆ ਗਿਆ ਹੈ। ਇਸਤੋਂ ਇਲਾਵਾ ਲਗਾਤਾਰ ਜੋ ਵਿਅਕਤੀ ਨਸ਼ੇ ਦਾ ਸੇਵਨ ਕਰ ਰਹੇ ਹਨ ਉਹਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਪੰਜਾਬ ਪੁਲਿਸ ਵੱਲੋਂ ਹਰ ਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ ਗੈਰਕਾਨੂੰਨੀ ਤਾਰੀਕੇ ਨਾਲ ਚੱਲ ਰਹੇ 02 ਨਸ਼ਾ ਛਡਾਊ ਕੇਂਦਰਾਂ ਨੂੰ ਸੀਲ ਕਰਕੇ ਉੱਥੇ ਨਜਰਬੰਦ 59 ਵਿਆਕਤੀਆਂ ਦਾ ਸਰਕਾਰੀ ਤੌਰ ਪਰ ਇਲਾਜ ਕਰਵਾਇਆ ਜਾ ਰਿਹਾ ਹੈ।
“ਯੁੱਧ ਨਸ਼ਿਆ ਵਿਰੱਧ” ਵਿੱਚ ਕੀਤੀ ਰਿਕਵਰੀ:-
                        ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਸਫਲ ਬਣਾਉਂਦੇ ਹੋਏ ਫਰੀਦਕੋਟ ਰੇਂਜ ਅਧੀਨ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖਿਲ਼ਾਫ ਸਾਲ 2025 ਦੌਰਾਨ ਕੁੱਲ 557 ਮੁਕੱਦਮੇ ਦਰਜ ਕਰਕੇ ਕੁੱਲ 895 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨ੍ਹਾਂ ਵਿਚੋਂ ਕੁੱਲ 12 ਸਮੱਗਲਰਾਂ (Big Fish) ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਡਰੱਗਜ ਦੀ ਰਿਕਵਰੀ ਕੀਤੀ ਗਈ ਹੈ, ਜਿੰਨ੍ਹਾਂ ਪਾਸੋਂ ਸਖਤੀ ਨਾਲ ਪੁੱਛ-ਗਿੱਛ ਕਰਦੇ ਹੋਏ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ Backward & Forward Linkage ਸਥਾਪਿਤ ਕਰਕੇ ਕੁੱਲ 128 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਨਸ਼ੇ ਦੇ ਸੌਦਾਗਰਾਂ ਦੀ ਜਬਤ ਕੀਤੀ ਪ੍ਰਾਪਰਟੀ:-
                         ਇਸਤੋਂ ਇਲਾਵਾ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਸੋਦਾਗਰਾਂ/ਸਮੱਗਲਰਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ ਗਈ ਚੱਲ/ਅਚੱਲ ਪ੍ਰਾਪਰਟੀ ਨੂੰ ਵੈਰੀਫਾਈ ਕਰਨ ਉਪਰੰਤ ਫਰੀਦਕੋਟ ਰੇਂਜ ਅਧੀਨ ਆਉਂਦੇ ਜਿੋਲ੍ਹਿਆਂ ਵੱਲੌਂ ਸਾਲ 2024 ਅਤੇ 2025 ਦੌਰਾਨ ਕੁੱਲ 85 ਕੇਸ ਕੰਪੀਟਿੰਟ ਅਥਾਰਟੀ ਨਵੀ ਦਿੱਲੀ ਪਾਸ ਭੇਜੇ ਗਏ ਸਨ, ਜਿੰਨ੍ਹਾਂ ਪਾਸੋਂ ਕੰਨਫਰਮੇਸ਼ਨ ਆਰਡਰ ਮੌਸੂਲ ਹੋਣ ਉਪਰੰਤ ਕੁੱਲ 32,19,66,089/- ਦੀ ਪ੍ਰਾਪਰਟੀ ਹੁਣ ਤੱਕ ਅਟੈਚ ਕਰਵਾਈ ਜਾ ਚੁੱਕੀ ਹੈ। ਇਸਤੋਂ ਇਲਾਵਾ ਇਸੇ ਲੜੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਨਸ਼ੇ ਦੇ ਸਮੱਗਲਰਾਂ ਵੱਲੋ ਕੀਤੀਆਂ ਗਈਆਂ ਨਜਾਇਜ ਉਸਾਰੀਆਂ ਖਿਲ਼ਾਫ ਸਬੰਧਿਤ ਮਹਿਕਮੇ ਨਾਲ ਰਾਬਤਾ ਕਾਇਮ ਕਰਦੇ ਹੋਏ ਇਸ ਰੇਂਜ ਅਧੀਨ ਕੁੱਲ 07 ਨਸ਼ਾ ਤੱਸਕਰਾਂ ਦੀਆਂ ਪ੍ਰਾਪਰਟੀਆਂ ਨੂੰ Demolish ਕੀਤਾ ਜਾ ਚੁੱਕਾ ਹੈ।
ਗੈਂਗਸਟਰਾਂ ਵਿਰੁੱਧ ਕਾਰਵਾਈ:-
  ਪੰਜਾਬ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਬਣਾਈ ਰੱਖਣ ਲਈ ਪੰਜਾਬ ਪੁਲਿਸ ਵੱਲੋਂ ਹਰ ਪ੍ਰਕਾਰ ਦੀ ਸੰਭਵ ਕੋਸ਼ਿਸ਼ ਦੇ ਤਹਿਤ ਇਸ ਰੇਂਜ ਅਧੀਨ ਆਉਂਦੇ ਜਿਿਲ੍ਹਆਂ ਵਿੱਚ ਵੱਖ-ਵੱਖ ਗਰੁੱਪਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ ਦੇ ਕੁੱਲ 20 ਸਹਿਯੋਗੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ, ਜੋ ਇਸ ਲੜੀ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ।
                       ਸ੍ਰੀ ਅਸ਼ਵਨੀ ਕਪੂਰ, ਡੀ.ਆਈ.ਜੀ ਫਰੀਦਕੋਟ ਰੇਂਜ, ਫਰੀਦਕੋਟ ਵੱਲੋਂ ਉਤਸ਼ਾਹਜਨਕ ਵੇਰਵੇ ਦੇਣ ਦੇ ਨਾਲ ਨਸ਼ਿਆਂ ਵਿਰੁੱਧ ਲੜ੍ਹਾਈ ਵਿੱਚ ਹਰ ਵਿਅਕਤੀ ਦੀ ਭੂਮਿਕਾ ਤੇ ਇਸ ਮੁਹਿੰਮ ਦੀ ਅਹਿਮੀਅਤ ਬਾਰੇ ਰੋਸ਼ਨੀ ਪਾਈ ਹੈ। ਉੇਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪੁਲਿਸ ਅਤੇ ਪਬਲਿਕ ਵੱਲੋਂ ਮਿਲਕੇ ਕੀਤੇ ਗਏ ਸਾਂਝੇ ਯਤਨਾਂ ਸਦਕਾ ਹੀ ਯੁੱਧ ਨਸ਼ਿਆਂ ਵਿਰੁੱਧ ਜਿੱਤਿਆ ਜਾ ਸਕਦਾ ਹੈ। ਇੱਕ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਹੁਣ ਇੱਕ ਸੁਪਨਾ ਹੀ ਨਹੀ ਬਲਕਿ ਹਕੀਕਤ ਬਣਦੀ ਜਾ ਰਹੀ ਹੈ। ਸਮਾਜ ਦੇ ਹਰੇਕ ਵਿਅਕਤੀ ਦੀ ਭਾਗੀਦਾਰੀ ਨਾਲ ਹੀ ਭਵਿੱਖ ਵਿੱਚ ਅਸੀ ਨਸ਼ਿਆਂ ਤੋਂ ਮੁਕਤ ਪੰਜਾਬ ਦੀ ਸਥਾਪਨਾ ਕਰ ਸਕਦੇ ਹਨ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *