ਗੁਰਦੁਆਰਾ ਭਗਤ ਜੱਲਣ ਦਾਸ ਜੀ ਨੋਸ਼ਹਿਰਾ ਢਾਲਾ ਵਿਖੇ ਪਹਿਲੇ ਦਿਨ ਧਾਰਮਿਕ ਦੀਵਾਨ ਸਜਾਏ ਗਏ

Spread the love

ਸਰਾਏ ਅਮਾਨਤ ਖਾਂ, 13 ਅਪ੍ਰੈਲ (ਗੁਰਸ਼ਰਨ ਸਿੰਘ ਔਲਖ):-ਖਾਲਸਾ ਸਾਜਨਾ ਦਿਵਸ ਵਿਸਾਖੀ ਤੇ ਹਰ ਸਾਲ ਸਰਹੱਦ ਤੇ ਵੱਸਦੇ ਪਿੰਡ ਨਸ਼ਹਿਰਾ ਢਾਲਾ ਵਿਖੇ ਗੁਰਦੁਆਰਾ ਭਗਤ ਜੱਲਣ ਦਾਸ ਜੀ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ। ਜਿਥੇ 26 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿਖੇ ਦੀਵਾਨ ਸਜਾਏ ਗਏ ਜਿਥੇ ਕੌਮ ਦੇ ਪ੍ਰਸਿੱਧ ਕੀਰਤਨੀਏ, ਰਾਗੀ, ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਵਾਰਾ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।ਇਸ ਮੋਕੇ ਗੁਰਦੁਆਰਾ ਭਗਤ ਜੱਲਣ ਦਾਸ ਜੀ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਨਿਰਮਲ ਸਿੰਘ ਅਤੇ ਦਵਿੰਦਰ ਸਿੰਘ ਲਾਲੀ ਢਾਲਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਖੁਸ਼ੀਆਂ ਤੇ ਖੇੜੇ ਦਾ ਤਿਉਹਾਰ ਹੈ ਜਿਸ ਦਿਨ ਕਿਸਾਨ ਆਪਣੀ ਫਸਲ ਨੂੰ ਪੱਕਦੀ ਵੇਖ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੈ ਤੇ ਵਿਸਾਖੀ ਦੇ ਦਿਹਾੜੇ ਤੇ ਹੀ ਗੁਰੂ ਸਾਹਿਬ ਨੇ ਖਾਲਸੇ ਦੀ ਸਿਰਜਨਾ ਕੀਤੀ ਸੀ ਤੇ ਸਾਨੂੰ ਖੰਡੇ ਦੀ ਪਹੁਲ ਛੱਕਾ ਕੇ ਗੁਰੂ ਵਾਲੇ ਬਣਾਇਆ। ਦੀਵਾਨ ਤੋਂ ਉਪਰੰਤ ਬਲਦਾਂ ਦੀਆਂ ਦੌੜਾਂ ਕਰਵਾਈਆਂ

ਗਈਆਂ ਜਿਸ ਵਿਚ ਜੇਤੂ ਬਲਦਾਂ ਦੀ ਜੋੜੀ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ,ਦਵਿੰਦਰ ਸਿੰਘ ਲਾਲੀ ਢਾਲਾ, ਜਸਮਿੰਦਰ ਸਿੰਘ ਸੰਧੂ, ਗ੍ਰੰਥੀ ਅਮਨਦੀਪ ਸਿੰਘ, ਬਲਵਿੰਦਰ ਸਿੰਘ ਪ੍ਰਚਾਰਕ, ਜਸਪਾਲ ਸਿੰਘ ਰਿਕਾਰਡ ਕੀਪਰ ਗੁ ਬੀੜ ਸਾਹਿਬ,ਮਨਜਿੰਦਰ ਸਿੰਘ ਮੰਨਾ ਨੋਸ਼ਹਿਰਾ ਢਾਲਾ, ਯੋਧਾ ਹਵੇਲੀਆਂ,ਹਰਮਨ ਸਿੰਘ ਹੰਮਾ,ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਸੁਖਜੀਤ ਸਿੰਘ ਸੰਧੂ,ਅਮਰਜੀਤ ਸਿੰਘ ਲਾਡੀ,ਮਹਿੰਦਰ ਸਿੰਘ ਰਾਣਾ ਆਧੀ,ਸਾਬਕਾ ਸਰਪੰਚ ਕੇਹਰ ਸਿੰਘ,ਅਰਸ਼ ਢਾਲਾ,ਸ਼ੈਲੀ ਸੋਹਲ,ਗੁਰਭਾਗ ਸਿੰਘ ਭਾਗਾ ਸੋਹਲ,ਗੋਰਾ ਬਾਵਾ,ਸੋਨੂੰ ਬਾਵਾ,ਭਗਵਾਨ ਸਿੰਘ ਭਾਗਾ ਨੋਸਹਿਰਾ,ਦਵਿੰਦਰ ਸਿੰਘ ਹਵੇਲੀਆਂ,ਗੁਰਜੰਟ ਸਿੰਘ,ਜੋਧਾ ਬਾਵਾ,ਸ਼ਮਸ਼ੇਰ ਸਿੰਘ ਸ਼ੇਰਾ,ਸੁਚੇਤ ਬਾਵਾ,ਗੁਰਜੀਤ ਸਿੰਘ ਬਾਵਾ,ਆੜਤੀ ਗੁਰਬੀਰ ਸਿੰਘ ਲਾਡੀ, ਮੁਖ਼ਤਾਰ ਸਿੰਘ ਹਵੇਲੀਆਂ,ਬਲਦੇਵ ਸਿੰਘ,ਹਰਦੇਵ ਸਿੰਘ ਸ਼ਾਹ,ਗੁਰਸੇਵਕ ਸਿੰਘ ਬਾਵਾ,ਸੁਖਮਨ ਸਿੰਘ,ਰਾਣਾ ਹਵੇਲੀਆਂ,ਕਰਮਨ ਹਵੇਲੀਆਂ,ਬਲਕਾਰ ਸਿੰਘ,ਸੁਲਤਾਨ ਸਿੰਘ,ਸਰਪੰਚ ਮੰਗਲ ਸਿੰਘ ਢਾਲਾ ਆਦਿ ਹਾਜਰ ਸਨ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *