ਸੀ ਜਿਸਦਾ ਨਜਾਰਾ ਦਿਲਕਸ਼ ਸੀ ਪਰ ਹੁਣ ਅਫਸੋਸ ਇਹ ਹੈ ਕਿ ਇਹ ਸ਼ਹੀਦਾਂ ਦਾ ਸਥਾਨ ਸਿਆਸਤਦਾਨਾਂ ਦੀ ਭੇਟ ਚੜ੍ਹ ਕੇ ਹੋਲੀ ਹੋਲੀ ਆਪਣੀ ਦਿੱਖ ਗਵਾਉਣ ਲਈ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਕਿਉਕਿ ਪੁਰਾਤਨ ਸਮੇ ਤੋ ਇਸ ਸਥਾਨ ਤੇ 23 ਮਾਰਚ ਤੇ 13 ਅਪ੍ਰੈਲ ਵਾਲੇ ਦਿਨਾਂ ਚ ਰਾਜਸੀ ਪ੍ਰੋਗਰਾਮ ਹੁੰਦੇ ਸੀ ਇਹਨਾਂ ਪ੍ਰੋਗਰਾਮਾਂ ਚ ਸਿਆਸਤਦਾਨਾਂ ਦੇ ਵੱਡੇ ਵੱਡੇ ਲੀਡਰ ਪ੍ਰਧਾਨ ਮੰਤਰੀ,ਮੁੱਖ ਮੰਤਰੀ ਤੋ ਇਲਾਵਾ ਹੋਰ ਉਘੀਆਂ ਸ਼ਖਸ਼ੀਅਤਾਂ ਆ ਕੇ ਸ਼ਹੀਦਾਂ ਨੂੰ ਨਮਨ ਕਰਦੀਆਂ ਸਨ ਪਰ ਹੋਲੀ ਹੋਲੀ ਇਹ ਰਾਜਸੀ ਪ੍ਰੋਗਰਾਮ ਸਿਰਫ ਤੇ ਸਿਰਫ ਫਿਰੋਜ਼ਪੁਰ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ ਤੇ ਇਸ ਸਥਾਨ ਨੂੰ ਦੁਰਕਾਰਨ ਲਈ ਸਿਆਸਤਦਾਨਾਂ ਤੋ ਇਲਾਵਾ ਲੋਕਲ ਪ੍ਰਸ਼ਾਸ਼ਨ ਵਲੋ ਵੀ ਬੜੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ ਇਸ ਸਥਾਨ ਤੇ ਆਧੁਨਿਕ ਤੇ ਬੁਨਿਆਦੀ ਸਹੂਲਤਾਂ ਦੀ ਘਾਟ ਰਹਿੰਦੀ ਹੈ ਜਿਵੇ ਕਿ ਨਾ ਹੀ ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਹੈ,ਸਾਫ ਸਫਾਈ ਪੱਖੋ ਵੀ ਬੁਰਾ ਹਾਲ ਹੈ, ਇਥੇ ਬਣੇ ਬਾਥਰੂਮਾਂ ਦਾ ਵੀ ਹਾਲ ਬਹੁਤ ਮਾੜਾ ਹੈ,ਲੋਕਾਂ ਦੇ ਬੈਠਣ ਲਈ ਕੋਈ ਵੀ ਢੁਕਵਾਂ ਪ੍ਰਬੰਧ ਨਹੀ ਹੈ ਤੇ ਜੇਕਰ ਕੋਈ ਬੰਦਾ ਬਾਰਿਸ਼ ਚ ਫਸ ਜਾਂਦਾ ਹੈ ਤਾਂ ਉਸ ਦੇ ਬਚਾਅ ਲਈ ਵੀ ਕੋਈ ਉਚਿਤ ਪ੍ਰਬੰਧ ਨਹੀ ਹੈ,ਨਾ ਹੀ ਖਾਣ ਪੀਣ ਲਈ ਕੰਨਟੀਨ, ਇਸ ਸਥਾਨ ਦੇ ਪਾਰਕ ਚ ਬੱਚਿਆ ਲਈ ਬਣਾਏ ਝੂਲੇ ਆਦਿ ਦੀ ਬੰਦ ਸਥਿਤੀ ਤੇ ਹਾਲਤ ਖਸਤਾ ਹੈ,ਬੋਟਿੰਗ ਆਦਿ ਸਭ ਬੰਦ ਚੱਲ ਰਿਹਾ ਹੈ ਜਿਸ ਕਾਰਨ ਇਥੇ ਆਏ ਸਾਰੇ ਸੈਲਾਨੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਦਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੀ ਮੋਜੂਦਾ ਸਰਕਾਰ ਨੇ ਵੀ ਰਵਾਇਤੀ ਪਾਰਟੀਆਂ ਵਾਂਗ ਇਸ ਸਥਾਨ ਨੂੰ ਦੁਰਕਾਰਿਆ ਹੀ ਹੈ ਤੇ ਇਸ ਸਥਾਨ ਦੀ ਦਿੱਖ ਸਵਾਰਨ ਦੀ ਬਜਾਏ ਵਿਗਾੜਨ ਚ ਮੋਜੂਦਾ ਸਰਕਾਰ ਅਹਿਮ ਯੋਗਦਾਨ ਪਾ ਰਹੀ ਹੈ ਕਿਉਕਿ ਜਦੋ ਦੀ ਮੋਜੂਦਾ ਸਰਕਾਰ ਸੱਤਾ ਚ ਆਈ ਹੈ ਇੱਕ ਦੋ ਪ੍ਰੋਗਰਾਮਾਂ ਨੂੰ ਛੱਡ ਕਿ ਹੋਰ ਕੋਈ ਵੀ ਰਾਜਸੀ ਪ੍ਰੋਗਰਾਮ ਨਹੀ ਰੱਖਿਆ ਗਿਆ ਤੇ ਨਾ ਹੀ ਇਸ ਸਥਾਨ ਦੀਆਂ ਆਧੁਨਿਕ ਤੇ ਬੁਨਿਆਦੀ ਸਹੂਲਤਾਂ ਵੱਲ ਝਾਤ ਮਾਰੀ ਗਈ ਸੋ ਮੋਜੂਦਾ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਸ਼ਹੀਦਾਂ ਦੀਆਂ ਸਮਾਰਕਾਂ ਤੇ ਸਮੇ ਸਮੇ ਤੇ ਬਣਦੀਆਂ ਬੁਨਿਆਦੀ ਤੇ ਆਧੁਨਿਕਾਂ ਸਹੂਲਤਾਂ ਵੱਲ ਧਿਆਨ ਦਿੱਤਾ ਜਾਵੇ ਤੇ ਰਾਜਸੀ ਪ੍ਰੋਗਰਾਮ ਕਰਵਾਏ ਜਾਣ ਇਸ ਸਥਾਨ ਤੇ ਆਉਣ ਲਈ ਟਰਾਂਸਪੋਰਟ ਤੇ ਰੇਲ ਸਹੂਲਤਾਂ ਰੋਜਾਨਾ ਹੀ ਚਲਾਈ ਜਾਵੇ ਜੋ ਕਿ ਹੁਣ ਸਾਲ ਚ ਸਿਰਫ ਦੋ ਦਿਨ ਹੀ ਚੱਲਦੀ ਹੈ। ਇਸ ਸਥਾਨ ਨੂੰ ਪਿਕਨਿਕ ਹੱਬ ਵਜੋ ਬਣਾਇਆ ਜਾਵੇ ਤਾਂ ਕਿ ਇਸ ਸਥਾਨ ਤੇ ਆਉਣ ਵਾਲਾ ਹਰ ਸੈਲਾਨੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਪਿਕਨਿਕ ਹੱਬ ਦਾ ਆਨੰਦ ਮਾਣੇ।Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…
Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…