ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ

Spread the love

ਬਰਨਾਲਾ, 12 ਅਪ੍ਰੈਲ (ਸੁਖਰਾਜ ਚਹਿਲ):- ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਸਾਖੀ ਦਾ ਤਿਉਹਾਰ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ । ਇਹ ਪਰੰਪਰਾਗਤ ਤਿਉਹਾਰ ਸਾਰਿਆਂ ਲਈ ਖੁਸ਼ੀ ਅਤੇ ਉਤਸ਼ਾਹ ਦਾ ਸਮਾਂ ਲਿਆਉਂਦਾ ਹੈ। ਇਸ ਸ਼ੁਭ ਦਿਹਾੜੇ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਲਈ ਸਕੂਲ ਦੇ ਵਿਦਿਆਰਥੀ ਸੱਭਿਆਚਾਰਕ ਪੋਸ਼ਾਕ ਵਿਚ ਸਕੂਲ ਆਏ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਪਲੇ ਵੇ ਤੋਂ ਦੱਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਤਸ਼ਾਹ ਨਾਲ ਭਰੇ ਇਸ ਤਿਉਹਾਰ ਨੂੰ ਮਨਾਉਣ ਲਈ ਵਿਦਿਆਰਥੀਆਂ ਨੇ ਭੰਗੜਾ ,ਗਿੱਧਾ ,ਬੋਲੀਆਂ, ਗੀਤ ,ਕਵਿਤਾਂਵਾਂ ਦੀ ਪੇਸ਼ਕਾਰੀ ਕਰਕੇ ਖੁਸ਼ੀ ਨਾਲ ਇਹ ਤਿਉਹਾਰ ਮਨਾਇਆ।ਸਕੂਲ ਦੀ ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਅਤੇ ਅਧਿਆਪਕਾਂ ਨੇ ਵਿਸਾਖੀ ਦੇ ਤਿਉਹਾਰ ਦਾ ਮਹਤੱਵ ਦੱਸਦੇ ਹੋਏ ਕਿਹਾ ਕਿ ਵਸਾਖ ਮਹੀਨੇ ਦੀ ਪਹਿਲੀ ਤਾਰੀਖ ਨੂੰ ਲੱਗਣ ਵਾਲੇ ਮੇਲੇ ਨੂੰ ਵਿਸਾਖੀ ਕਹਿੰਦੇ ਹਨ। ਵਸਾਖੀ ਦੇ ਤਿਉਹਾਰ/ਮੇਲੇ ਨੂੰ ਕਈ ਕਾਰਨਾਂ ਕਰਕੇ ਪਵਿੱਤਰ ਮੰਨਿਆ ਜਾਂਦਾ ਹੈ। ਵਸਾਖੀ ਨੂੰ ਫ਼ਸਲਾਂ ਪੱਕ ਜਾਂਦੀਆਂ ਸਨ। ਇਸ ਲਈ ਫ਼ਸਲਾਂ ਪੱਕ ਜਾਣ ਤੇ ਲੋਕ ਖੁਸ਼ੀਆਂ ਮਨਾਉਂਦੇ ਸਨ। ਫ਼ਸਲਾਂ ਦੀ ਵਾਢੀ, ਵਿਸ਼ੇਸ਼ ਤੌਰ ਤੇ ਕਣਕ ਦੀ ਵਾਢੀ ਵਸਾਖੀ ਨੂੰ ਸ਼ੁਰੂ ਕੀਤੀ ਜਾਂਦੀ ਸੀ। ਲੋਕ ਖੁਸ਼ੀ ਵਿਚ ਨੱਚਦੇ ਸਨ। ਭੰਗੜਾ ਪਾਉਂਦੇ ਸਨ। ਥਾਂ-ਥਾਂ ਮੇਲੇ ਲੱਗਦੇ ਸਨ। ਇਸ ਤਰ੍ਹਾਂ ਵਸਾਖੀ ਨੂੰ ਇਕ ਮੌਸਮੀ ਤਿਉਹਾਰ ਦੇ ਤੌਰ ਤੇ ਮਨਾਇਆ ਜਾਂਦਾ ਸੀ/ਹੈ। ਵਸਾਖੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਲ 1699 ਵਿਚ ਅਨੰਦਪੁਰ ਸਾਹਿਬ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਇਆ ਸੀ ਅਤੇ ਫੇਰ ਉਨ੍ਹਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਸੀ। ਵਸਾਖੀ ਵਾਲੇ ਦਿਨ ਹੀ ਸਾਲ 1801 ਵਿਚ ਇਕ ਵੱਡੇ ਦਰਬਾਰ ਵਿਚ ਬਾਬਾ ਸਾਹਿਬ ਸਿੰਘ ਬੇਦੀ ਨੇ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਦਿੱਤੀ ਸੀ। ਇਸ ਦੀ ਲੋਕ ਤਿਉਹਾਰਾਂ ਦੇ ਭੋਜਨ ਨੂੰ ਸਾਂਝਾ ਕਰਨ ਅਤੇ ਸਾਂਝੇ ਕਰਨ ਲਈ ਇਕੱਠੇ ਹੁੰਦੇ ਹਨ। ਇਸ ਵਸਾਖੀ ਵਾਲੇ ਦਿਨ ਸਾਰੀਆਂ ਲਈ ਮਹਾਵਪੁਰਨ ਦੀ ਬਣ ਜਾਂਦਾ ਹੈ।ਇਸ ਵਸਾਖੀ ਵਾਲੇ ਦਿਨ ਟੰਡਨ ਸਕੂਲ ਦੇ ਸਾਰੀਆਂ ਵਿਦਿਆਰਥੀਆਂ ਨੇ ਆਪਣੇ ਭੋਜਨ ਨੂੰ ਦੂਸਰੇ ਵਿਦਿਆਰਥੀਆਂ ਨਾਲ ਭੋਜਨ ਸਾਂਝਾ ਕਰਕੇ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ।ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਵਸਾਖੀ ਦੇ ਤਿਉਹਾਰ ਦੀ ਸਾਰੀਆਂ ਨੂੰ ਵਧਾਈ ਦਿੱਤੀ ਵਧਾਈ ਦਿਤੀ ਅਤੇ ਕਿਹਾ ਕਿ ਇੰਟਰਨੈੱਟ ਮੀਡੀਆ ਦੇ ਪ੍ਰਭਾਵ ਹੇਠ ਆਉਣ ਕਾਰਨ ਨੌਜਵਾਨ ਪੀੜ੍ਹੀ ਆਪਣੇ ਪੁਰਾਤਨ ਸੱਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ। ਇਸ ਦਾ ਪ੍ਰਤੱਖ ਸਬੂਤ ਵਸਾਖ ਮਹੀਨੇ ਦੇ ਵਸਾਖੀ ਤਿਉਹਾਰ ਤੋਂ ਦੇਖਿਆ ਜਾ ਸਕਦਾ ਹੈ। ਪਰ ਬਦਲਦੇ ਸਮੇਂ ਦੇ ਨਾਲ ਇਹ ਤਿਉਹਾਰ ਵੀ ਅਲੋਪ ਹੁੰਦਾ ਜਾ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਸਾਖੀ ਦੀ ਤਿਆਰੀ ਸਿਰਫ ਸੱਜਣ-ਸਵਰਨ ਤੇ ਪਹਿਰਾਵੇ ਬਾਰੇ ਨਹੀਂ ਹੈ, ਸਗੋਂ ਸੱਭਿਆਚਾਰਕ ਮਾਣ ਅਤੇ ਵਿਰਾਸਤ ਨੂੰ ਸੁਰੱਖਿਅਤ ਰੱਖਣ ਬਾਰੇ ਵੀ ਹੈ। ਇਸ ਕਰਕੇ ਸ਼ਾਨੂੰ ਆਪਣੇ ਸੱਭਿਆਚਾਰਕ ਅਤੇ ਵਿਰਾਸਤ ਉਪਰ ਮਾਣ ਹੋਣਾ ਚਾਹੀਂਦਾ ਹੈ। ਆਪਣੇ ਸੱਭਿਆਚਾਰਕ ਨੂੰ ਸੁਰੱਖਿਅਤ ਰੱਖਣ ਲਈ ਸ਼ਾਨੂੰ ਆਪਣੇ ਤਿਉਹਾਰਾਂ ਨੂੰ ਵੀ ਸੁਰੱਖਿਅਤ ਅਤੇ ਯਾਦ ਰੱਖਣਾ ਹੋਵੇਗਾ ਤਾਂ ਹੀ ਆਪਣੀ ਵਿਰਾਸਤ ਬਚੇਗੀ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *