ਪੁਲਿਸ ਚੌਕੀ ਉੱਗੀ ਵੱਲੋ ਇੱਕ ਨੌਜਵਾਨ 62 ਨਸ਼ੀਲੀਆ ਗੋਲੀਆ ਸਮੇਤ ਕਾਬੂ l

Spread the love

ਮੱਲ੍ਹੀਆਂ ਕਲਾਂ,13 ਅਪ੍ਰੈਲ (ਅਸ਼ੋਕ ਸ਼ਰਮਾ)  ਪੁਲਿਸ ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੀ ਪੁਲਿਸ ਟੀਮ ਗਸ਼ਤ ਦੌਰਾਨ ਇੱਕ ਨੌਜਵਾਨ ਨੂੰ ਨਸ਼ੀਲੀਆ ਗੋਲੀਆ  ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੌਕੀ ਇੰਚਾਰਜ ਐਸ ਆਈ ਜਸਪਾਲ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜਿਲਾ ਪੁਲਸ ਪ੍ਰਸ਼ਾਸਨ ਦੇ ਹਦਾਇਤਾ ਅਨੁਸਾਰ ਇਲਾਕੇ ਅੰਦਰ ਨਸ਼ਾ ਤਸਕਰ, ਲੁੱਟ ਖੋਹ ਅਤੇ ਸ਼ਰਾਰਤੀ ਅਨਸਰ ਖਿਲਾਫ ਤਹਿਤ ਪੁਲਸ ਵੱਲੋ ਗਸ਼ਤ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਦੇ ਤਹਿਤ ਪੁਲਸ ਪਾਰਟੀ ਨਕੋਦਰ-ਕਪੂਰਥਲਾ ਮੁੱਖ ਮਾਰਗ ਤੇ ਸਥਿਤ ਪਿੰਡ ਤਲਵੰਡੀ ਸਲੇਮ ਤੋ ਪਿੰਡ ਖੀਵਾ ਨੂੰ ਜਾ ਰਹੀ ਸੀ ਰਸਤੇ ਦੌਰਾਨ ਪਿੰਡ ਖੀਵੇ ਵੱਲੋ ਅਮਨਦੀਪ ਪਾਲ ਉਰਫ ਰੌਕੀ ਪੁੱਤਰ ਪ੍ਰੀਤਮ ਦਾਸ ਪੈਦਲ ਆ ਰਿਹਾ ਸੀ। ਕਥਿਤ ਮੁਲਜਮ ਨੇ ਪੁਲਿਸ ਵੇਖ ਇੱਕ ਲਿਫਾਫਾ ਸੜਕ ਦੇ ਕਿਨਾਰੇ ਸੁੱਟਿਆ ਪੁਲਿਸ ਨੇ  ਤੁਰੰਤ ਕਾਬੂ ਕਰ ਲਿਆ । ਤਲਾਸ਼ੀ  ਦੌਰਾਨ ਲਿਫਾਫੇ ਵਿੱਚੋ 62 ਨਸ਼ੀਲੀਆ ਗੋਲੀਆ ਬਰਾਮਦ ਕੀਤੀਆ ਗਈਆ। ਜਿਸ ਦੇ ਤਹਿਤ ਪੁਲਿਸ ਵੱਲੋ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦਿਆ ਮਾਮਲਾ ਦਰਜ ਕਰ ਲਿਆ ਗਿਆ। ਉਕਤ ਨੌਜਵਾਨ ਨੂੰ ਨਕੋਦਰ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ ਗਿਆ।

  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *