ਪਿੰਡ ਬਿੱਲੀਮਾਰ ’ਚ ਟਰਾਸਫਾਰਮਰ ਚੋਰ ਗਿਰੋਹ ਦੇ 2 ਮੈਂਬਰ ਪਿੰਡ ਵਾਸੀਆਂ ਵੱਲੋਂ ਰੰਗੇ ਹੱਥੀ ਕਾਬੂ , 1 ਫਰਾਰ

Spread the love
ਗੁਰੂਹਰਸਹਾਏ, 14 ਅਪ੍ਰੈਲ (ਪੰਜਾਬ ਦਾ ਖੁਲਾਸਾ)-ਪਿਛਲੇ ਕੁੱਝ ਲੰਮੇ ਸਮੇਂ ਤੋਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡਾਂ ’ਚ ਖੇਤਾਂ ਅੰਦਰ ਲੱਗੇ ਬਿਜਲੀ ਦੇ ਟਰਾਸਫਾਰਮਰਾਂ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਸ ਦੇ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਸਹਿਣ ਕਰਨ ਪੈ ਰਿਹਾ ਸੀ। ਇਸੇ ਤਰ੍ਹਾਂ ਹੀ 12 ਅਪ੍ਰੈਲ ਦੀ ਦੇਂਰ ਸ਼ਾਮ ਨੂੰ ਹਲਕਾ ਗੁਰੂਹਰਸਹਾਏ ਦੇ ਪੈਂਦੇ ਪਿੰਡ ਬਿੱਲੀਮਾਰ ਵਿਖੇ ਟਰਾਸਫਾਰਮ ਚੋਰ ਗਿਰੋਹ ਦੇ 3 ਮੈਂਬਰਾਂ ਵੱਲੋਂ ਟਰਾਸਫਾਰਮਰ ਨੂੰ ਚੋਰੀ ਕਰਨ ਦੀ ਘਟਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਤਾਂ ਜਿਸ ਦੀ ਜਾਣਕਾਰੀ ਪੀੜਤ ਕਿਸਾਨ ਰਾਮ ਚੰਦ ਨੰਬਰਦਾਰ ਨੂੰ ਮਿਲਣ ਤੇ ਉਹਨਾਂ ਸਮੇਤ ਪਿੰਡ ਵਾਸੀਆਂ ਦੀ ਮਦਦ ਨਾਲ ਦੋ ਚੋਰਾਂ ਨੂੰ ਰੰਗੇ ਹੱਥੀ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਗਿਆ ਹੈ। ਪੀੜਤ ਕਿਸਾਨ ਰਾਮ ਚੰਦ ਪੁੱਤਰ ਮਲਾਵਾ ਰਾਮ ਵਾਸੀ ਬਿੱਲੀਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਜ਼ਮੀਨ ਦਾ ਰਕਬਾ ਪਿੰਡ ਬਿੱਲੀਮਾਰ ਵਿਖੇ ਸਥਿਤ ਹੈ ਅਤੇ ਬੀਤੀ 12 /13 ਅਪ੍ਰੈਲ ਦੀ ਦੇਂਰ ਰਾਤ ਨੂੰ ਗੇੜਾ ਮਾਰ ਕੇ ਆਪਣੇ ਘਰ ਆ ਗਿਆ ਤਾਂ ਕੁੱਝ ਦੇਂਰ ਬਾਅਦ ਕਿਸੇ ਵਿਅਕਤੀ ਦੇ ਵੱਲੋਂ ਜਾਣਕਾਰੀ ਦਿੱਤੀ ਕਿ ਤੁਹਾਡੀ ਖੇਤ ਅੰਦਰ ਲੱਗੇ ਬਿਜਲੀ ਦੇ ਟਰਾਸਫਾਰਮ ਨੂੰ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਪਿੰਡ ਦੇ ਲੋਕਾਂ ਸਣੇ ਖੇਤਾਂ ਪੁੱਜਾ ਤਾਂ ਚੋਰ ਗਿਰੋਹ ਦੇ ਮੈਂਬਰਾਂ ਵੱਲੋਂ ਟਰਾਸਫਾਰਮ ਨੂੰ ਜ਼ਮੀਨ ’ਤੇ ਰੱਖ ਕੇ ਕੀਮਤੀ ਸਮਾਨ ਚੋਰੀ ਕਰ ਰਹੇ ਸਨ ਤਾਂ ਚੋਰ ਲੋਕਾਂ ਨੂੰ ਵੇਖ ਕੇ ਇੱਕਦਮ ਕਣਕ ਦੇ ਖੇਤਾਂ ’ਚ ਭੱਜਣ ਲੱਗਣ ਤਾਂ ਪਿੰਡ ਵਾਸੀਆਂ ਨੇ ਕਾਫੀ ਜੱਦੋ ਜ਼ਹਿਦ ਕਰਨ ਤੋਂ ਬਾਅਦ 2 ਚੋਰਾਂ ਨੂੰ ਮੌਕੇ ਤੋਂ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਤੇ ਉਨ੍ਹਾਂ ਦਾ ਇੱਕ ਸਾਥੀ ਭੱਜਣ ’ਚ ਕਾਮਯਾਬ ਹੋ ਗਿਆ। ਇਸ ਮਾਮਲੇ ਦੀ ਸੂਚਨਾ ਪੀੜਤ ਕਿਸਾਨ ਦੇ ਵੱਲੋਂ ਸਬੰਧਿਤ ਥਾਣਾ ਅਮੀਰ ਖਾਸ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਦੀ ਵਧੇਰੇ ਜਾਣਕਾਰੀ ਲੈਣ ਲਈ ਜਾਂਚ ਅਧਿਕਾਰੀ ਸਵਰਨ ਸਿੰਘ ਨਾਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਟੋਲ ਪਲਾਜਾ ਮਾਹਮੂ ਜੋਈਆ ਮੌਜੂਦ ਸਨ ਤਾਂ ਕਿਸਾਨ ਰਾਮ ਚੰਦ ਪੁੱਤਰ ਮਲਾਵਾ ਰਾਮ ਵਾਸੀ ਬਿੱਲੀਮਾਰ ਨੇ ਬਿਆਨ ਦਰਜ ਕਰਵਾਇਆ ਕਿ ਮੇਰੇ ਖੇਤ ’ਚ ਮੋਟਰ ’ਤੇ ਲੱਗਿਆ 10 ਕੇ.ਵੀ ਏ ਦਾ ਟਰਾਸਫਾਰਮ ਰਣਜੀਤ ਸਿੰਘ ਪੁੱਤਰ ਜਗਤ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਸੀ ਥਾਣਾ ਗੁਰੂਹਰਸਹਾਏ ਅਤੇ ਸੋਨੂੰ ਪੁੱਤਰ ਅਵਤਾਰ ਸਿੰਘ ਵਾਸੀ ਰੇਲਵੇ ਕਲੋਨੀ ਗੁਰੂਹਰਸਹਾਏ ਨੂੰ ਚੋਰੀ ਕਰਦੇ ਰੰਗੇ ਹੱਥੀ ਕਾਬੂ ਕੀਤਾ ਹੈ ਅਤੇ ਜ਼ਿਨ੍ਹਾਂ ਨੂੰ ਪੁਲਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੋਸ਼ੀਆਨ ਦੇ ਕਬਜ਼ੇ ’ਚ ਚੋਰੀ ਚੋਇਆ ਟਰਾਸਫਾਰਮਰ 10 ਕੇ.ਵੀ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
  • Related Posts

    ਗਿੱਦੜਬਾਹਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ 8 ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ, 7 ਕਾਬੂ, 1 ਫਰਾਰ

    Spread the love

    Spread the loveਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ) – ਥਾਣਾ ਗਿੱਦੜਬਾਹਾ ਪੁਲਿਸ ਨੇ ਲੁੱਟ ਦੀ ਯੋਜਨਾ ਬਣਾਉਂਦੇ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਤਿੰਦਰ…

    11 ਜੁਲਾਈ ਤੋਂ ਲਾਪਤਾ ਹੋਏ ਜਸਪ੍ਰੀਤ ਸਿੰਘ ਦੀ ਲਾਸ਼ ਨਹਿਰ ਦੀ ਪਟੜੀ ਤੋਂ ਮਿਲੀ, ਪੁਲਿਸ ਨੇ ਸ਼ਰੀਕੇ ਵਿਚੋਂ ਭਰਾ ਲੱਗਦੇ ਵਿਅਕਤੀ ਖਿਲਾਫ ਕੀਤਾ ਮਾਮਲਾ ਦਰਜ

    Spread the love

    Spread the loveਗਿੱਦੜਬਾਹਾ, 13 ਜੁਲਾਈ (ਮਨੀਸ਼ ਚਾਵਲਾ ) – ਬੀਤੀ 11 ਜੁਲਾਈ ਨੂੰ ਪਿੰਡ ਮੱਲਣ ਤੋਂ ਲਾਪਤਾ ਹੋਏ ਕਰੀਬ 17 ਸਾਲਾਂ ਬੱਚੇ ਦੀ ਲਾਸ਼ ਅੱਜ ਪਿੰਡ ਭੁੱਲਰ ਨੇੜੇ ਨਹਿਰ ਦੀ…

    Leave a Reply

    Your email address will not be published. Required fields are marked *