ਗੁਰਦੁਆਰਾ ਬਾਉਲੀ ਸਾਹਿਬ ਦੀ ਹਦੂਦ ਅੰਦਰ ਠੇਕੇ ਤੇ ਦਿੱਤੇ ਬਰਾਂਡੇ ਵਿੱਚ ਕਰਿੰਦਿਆਂ ਵੱਲੋਂ ਸ਼ਰੇਆਮ ਤੰਬਾਕੂ ਦੇ ਸੇਵਨ ਦੀ ਵੀਡੀਓ ਵਾਇਰਲ

Spread the love

ਗੋਇੰਦਵਾਲ ਸਾਹਿਬ 14 ਅਪ੍ਰੈਲ (ਕਰਨੈਲ ਸਿੰਘ ਰਿੰਕੂ )  ਸ਼੍ਰੀ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਦੀ ਕਾਰ ਪਾਰਕਿੰਗ ਵਿਚ ਐਸਜੀਪੀਸੀ ਵਲੋਂ ਇੱਕ ਬਰਾਂਡਾ ਜੋ ਬੀਤੇ ਸਮੇਂ ਤੋ ਠੇਕੇ ਤੇ ਦਿੱਤਾ ਜਾਂਦਾ ਹੈ । ਜਿਸ ਦਾ ਨਗਰ ਪੰਚਾਇਤ ਗੋਇੰਦਵਾਲ ਸਾਹਿਬ, ਕਿਸਾਨ ਜੱਥੇਬੰਦੀਆਂ , ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਬਰਾਂਡੇ ਦੀ ਬੋਲੀ  ਨਾ ਕਰਵਾਉਣ ਅਤੇ ਉਸ ਨੂੰ ਖ਼ਾਲੀ ਕਰਵਾਉਣ ਲਈ ‌ਜੱਦੋਜਹਿਦ ਕਰ  ਰਹੀਆਂ ਹਨ । ਪਰ ਇਸ ਦੇ ਬਾਵਜੂਦ ਐਸਜੀਪੀਸੀ ਨੇ ਬਰਾਂਡੇ ਦੀ ਦੋ ਮਹੀਨੇ ਦੀ ਮਿਆਦ ਹੋਰ ਵਧਾ ਦਿੱਤੀ ਹੈ। ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੰਗਤਾਂ ਦੀ ਸਹੂਲਤ ਲਈ ਬਣੇ ਬਰਾਂਡੇ ਵਿੱਚ ਵੱਖ ਵੱਖ ਤਰਾਂ ਦਾ ਸਮਾਨ ਵੇਚਿਆ ਜਾਂਦਾ ਹੈ । ਇਸ ਬਰਾਡੇ ਨੂੰ ਠੇਕੇ ਤੇ ਲੈਣ ਵਾਲੇ ਠੇਕੇਦਾਰ ਵਲੋਂ ਰੱਖੇ ਕਰਿੰਦਿਆਂ ਵਲੋਂ ਤੰਬਾਕੂ ਦਾ ਸੇਵਨ ਕਰਨ ਕਰਦਿਆਂ ਦੀ ਵੀਡੀਓ ਬੀਤੇ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਜਿਸ ਵਿਚ ਦੇਖਿਆ ਗਿਆ ਕਿ ਉਹ ਕਰਿੰਦੇ ਕਿਸ ਤਰਾਂ ਸਟੀਲ ਦੀ ਡੋਲਣੀ ਵਿਚੋਂ ਰੱਖੀਆਂ ਤੰਬਾਕੂ ਦੀਆਂ ਪੁੜੀਆ ਕੱਢ ਕੇ ਉਹਨਾਂ ਦਾ ਸੇਵਨ ਕਰ ਰਹੇ ਹਨ। ਜਿਕਰਯੋਗ ਹੈ ਕਿ ਇਸ ਬਰਾਂਡੇ ਨੂੰ ਠੇਕੇ ਤੇ ਦਿੱਤਾ ਜਾਣ ਦਾ ਜਿਥੇ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦੀ ਪੰਚਾਇਤ ਵਲੋਂ ਵਿਰੋਧ ਕੀਤਾ ਜਾ ਰਿਹਾ ਉਥੇ ਹੀ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ, ਸਮਾਜਸੇਵੀ ਆਗੂਆਂ ਤੇ ਵੱਖ ਵੱਖ ਪਿੰਡਾਂ ਦੇ ਮੋਹਤਬਰਾਂ ਨੇ ਵੀ ਇਸ ਬਰਾਂਡੇ ਨੂੰ ਖਾਲੀ ਕਰਾਉਣ ਲਈ ਸੰਘਰਸ਼ ਚ ਸ਼ਮੂਲੀਅਤ ਕਰਕੇ 15  ਮੈਂਬਰੀ ਕਮੇਟੀ ਬਣਾਈ ਹੈ । ਜਿਹੜੀ ਐਸਜੀਪੀਸੀ ਵਲੋਂ ਇਸ ਬਰਾਡੇ ਨੂੰ ਠੇਕੇ ਤੇ ਦਿੱਤੇ ਜਾਣ ਦਾ ਵਿਰੋਧ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਠੇਕੇਦਾਰ  ਦੇ ਕਰਿੰਦੇ ਤੰਬਾਕੂ ਦਾ ਸੇਵਨ ਕਰਦੇ ਹੋਏ ਕਥਿਤ ਤੌਰ ਤੇ ਬਾਹਰੋਂ ਆਈਆਂ ਸੰਗਤਾਂ ਨਾਲ ਮਾੜਾ ਵਰਤਾਓ ਕਰਦੇ ਹਨ। ਸੂਤਰਾਂ ਮੁਤਾਬਕ ਠੇਕੇਦਾਰ ਨੂੰ ਮੁੜ 2 ਮਹੀਨਿਆਂ ਲਈ ਉਕਤ ਬਰਾਂਡੇ ਨੂੰ ਦਿਵਾਉਣ ਚੋ ਅਕਾਲੀ ਦਲ ਦੇ ਇੱਕ ਜਿਲ੍ਹਾ ਪੱਧਰੀ ਆਗੂ ਦਾ ਨਾਮ ਵੀ ਸੰਘਰਸ਼ ਕਰ ਰਹੇ ਲੋਕਾਂ ਵਲੋਂ ਲਿਆ ਜਾ ਰਿਹਾ ਹੈ। ਧਾਰਮਿਕ ਅਸਥਾਨ ਦੀ ਹਦੂਰ ਅੰਦਰ ਬਣੇ ਇਸ ਬਰਾਂਡੇ ਵਿਚ ਗਲਤ ਹਰਕਤਾਂ ਕਰਨ ਵਾਲਿਆ ਦੀ ਮਦਦ ਕਰਨ ਵਾਲੇ ਤੇਜ਼ੀ ਨਾਲ ਇਸ ਵੀਡੀਓ ਦੇ ਵਾਇਰਲ ਹੋਣ ਤੋ ਬਾਅਦ ਕਿਸ ਤਰੀਕੇ ਨਾਲ ਇਸ ਠੇਕੇਦਾਰ ਦੀ ਮਦਦ ਕਰਨਗੇ । ਇਹ ਦੇਖਣਯੋਗ ਹੋਵੇਗਾ। ਇਸ ਮਾਮਲੇ ਸਬੰਧੀ ਜਦੋ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸੰਪਰਕ ਕੀਤਾ ਤਾ ਉਹਨਾਂ  ਕਿਹਾ ਕਿ ਕੋਈ ਵੀ 5 ਵਿਅਕਤੀ ਇਸ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵਿਖੇ ਸਬੂਤਾਂ ਸਮੇਤ ਇਸ ਮਾਮਲੇ ਬਾਰੇ ਜਾਣੂ ਕਰਵਾਉਣ ਉਪਰੰਤ ਅਗਲੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਹਦੂਦ ਅੰਦਰ ਤੰਬਾਕੂ ਦੀ ਵਰਤੋਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ।  ਇਸ ਸਬੰਧੀ ਜਦੋਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਰੀਸੀਵ  ਨਹੀਂ ਕੀਤਾ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *