ਸਾਨੂੰ ਸਾਰੇ ਧਰਮਾਂ ਦੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ – ਧਰਮਾ ਪ੍ਰਧਾਨ

Spread the love

ਅੰਮ੍ਰਿਤਸਰ, 15 ਅਪ੍ਰੈਲ (ਦਿਨੇਸ਼ ਸੋਨੀ ) ਸਥਾਨਕ ਛੇਹਰਟਾ ਚੌਂਕ ਵਿਖੇ ਵਿਸਾਖੀ ਦੇ ਪਵਿਤਰ ਤਿਉਹਾਰ ਦੇ ਸੰਬੰਧ ਵਿੱਚ ਸਰਬੱਤ ਦੇ ਭਲੇ ਲਈ ਜੀ.ਟੀ ਰੋਡ ਛੇਹਰਟਾ ਦੇ ਸਮੂੰਹ ਦੁਕਾਨਦਾਰਾਂ ਵੱਲੋਂ ਇਲਾਕਾਨਿਵਾਸੀਆਂ ਦੇ ਸਹਿਯੋਗ ਨਾਲ ਧਰਮਾ ਪ੍ਰਧਾਨ ਛੇਹਰਟਾ ਦੀ ਅਗਵਾਈ ਵਿੱਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਅਤੁੱਟ ਲੰਗਰ ਵਰਤਾਏ ਗਏ।ਇਸ ਮੌਕੇ ਧਰਮਾ ਪ੍ਰਧਾਨ ਛੇਹਰਟਾ ਨੇ ਦੱਸਿਆ ਕਿ ਦੁਕਾਨਦਾਰ ਐਸੋਸੀਏਸ਼ਨ ਛੇਹਰਟਾ ਵੱਲੋਂ ਵੱਖ-ਵੱਖ ਤਿਉਹਾਰਾਂ ‘ਤੇ ਅਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੰਗਰ ਲਗਾਏ ਜਾਂਦੇ ਹਨ ਅਤੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ।ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਹੀ ਅਜਿਹਾ ਦੇਸ਼ ਹੈ ਜਿਥੇ ਸਾਰੇ ਧਰਮਾਂ ਦੇ ਦਿਨ ਤਿਉਹਾਰ ਲੋਕ ਆਪਸ ਵਿੱਚ ਮਿਲ ਜੁਲਕੇ ਮਨਾਉਂਦੇ ਹਨ।ਇਸ ਮੌਕੇ ਸਾਬਕਾ ਕੌਂਸਲਰ ਅਵਿਨਾਸ਼ ਸ਼ੈਲਾ,ਸਾਬਕਾ ਕੌਂਸਲਰ ਅਰਵਿੰਦ ਸ਼ਰਮਾ,ਡਾ.ਸੰਦੀਪ ਜਵਾਹਰ ਨਗਰ,ਸੁਰਿੰਦਰ ਕੁਮਾਰ ਸ਼ਿੰਦਾ,ਸਤਨਾਮ ਸਿੰਘ,ਬਲਵਿੰਦਰ ਕੁਮਾਰ,ਰਿੰਕੂ,ਸ਼ੇਰਾ,ਕੁਲਵੰਤ ਸਿੰਘ,ਅਰੁਣ ਕੁਮਾਰ,ਮਨਿੰਦਰ ਸਿੰਘ,ਕਾਲਾ,ਬੰਟੀ ਮੋਟਾ,ਸੁੱਖਾ ਮੱਲੀ,ਸਾਹਿਲ ਕੁਮਾਰ,ਸੰਨੀ ਕੱਕੜ,ਵੰਸ਼ ਕੱਕੜ,ਅੰਸ਼ ਕੱਕੜ,ਰਮਨ ਖੰਡਵਾਲਾ,ਨੀਤੀਸ਼ ਕੱਕੜ,ਅਦੀਪ ਕੱਕੜ, ਹਰਸ਼ ਕੱਕੜ ਆਦਿ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *