ਗਿੱਦੜਬਾਹਾ, 16 ਅਪ੍ਰੈਲ ( ਰਣਜੀਤ ਗਿੱਲ ) ਦੀਵੇ ਥੱਲੇ ਹਨੇਰੇ ਵਾਲੀ ਕਹਾਵਤ ਗਿੱਦੜਬਾਹਾ ਵਿਖੇ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ।ਜਿੱਥੇ ਪ੍ਰਾਈਵੇਟ ਤੌਰ ਤੇ ਆਰਜ਼ੀ ਅਨਾਜ ਮੰਡੀਆਂ ਬਣਾ ਕੇ ਮੰਡੀ ਬੋਰਡ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਹੈ ਜਦਕਿ ਵਿਭਾਗ ਨੂੰ ਇਸ ਬਾਰੇ ਕੋਈ ਪਤਾ ਨਹੀਂ ਅਤੇ ਮੰਡੀ ਦੇ ਨਾਲ ਕੰਧ ਸਾਂਝੀ ਹੈ।ਦਰਅਸਲ ਗਿੱਦੜਬਾਹਾ ਮਾਰਕੀਟ ਕਮੇਟੀ ਦੇ ਦਫ਼ਤਰ ਨਾਲ ਹੀ ਦੋ ਫ਼ਰਮਾਂ ਵੱਲੋਂ ਬਿਨਾਂ ਕਿਸੇ ਇਜਾਜ਼ਤ ਦੇ ਕਣਕ ਕਿਸਾਨਾਂ ਤੋ ਸਿੱਧੀ ਖਰੀਦ ਕੀਤੀ ਜਾ ਰਹੀ ਹੈ ਅਤੇ ਵੱਡੇ ਪੱਧਰ ਤੇ ਮੰਡੀ ਫ਼ੀਸ ਚੋਰੀ ਕੀਤੀ ਜੀ ਰਹੀ ਹੈ।ਦੱਸ ਦੇਈਏ ਸਰਕਾਰੀ ਅਨਾਜ ਮੰਡੀ ਨਾਲ ਕਥਿਤ ਤੌਰ ਤੇ ਫੜ ਲਾ ਕੇ ਕਣਕ ਦਾ ਕੰਡਾ ਕਰਵਾਕੇ ਤੋਲੀ ਜਾ ਰਹੀ ਹੈ ।ਜਾਣਕਾਰੀ ਇਹਨਾਂ ਫ਼ਰਮਾਂ ਕੋਲ ਵਿਭਾਗ ਦੀ ਮਨਜ਼ੂਰੀ ਨਹੀਂ ਹੈ ਅਤੇ ਫੇਰ ਵੀ ਇਹ ਫਰਮਾਂ ਵੱਡੇ ਪੱਧਰ ਕਣਕ ਦੀ ਗ਼ੈਰਕਾਨੂੰਨੀ ਤੌਰ ਖਰੀਦ ਕਰ ਰਹੀਆਂ ਹਨ।ਉੱਥੇ ਹੀ ਗਿੱਦੜਬਾਹਾ ਦੀ ਮੇਨ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਵੀ ਘੱਟ ਹੋ ਰਹੀ ਹੈ।ਇਸ ਬਾਰੇ ਜਦ ਮੰਡੀ ਬੋਰਡ ਦੇ ਸਕੱਤਰ ਅਨਿਲ ਖੂੰਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਦੋ ਥਾਵਾਂ ਤੇ ਬਿਨਾਂ ਇਜਾਜ਼ਤ ਕਣਕ ਖਰੀਦੀ ਜਾ ਰਹੀ ਹੈ ਅਤੇ ਵਿਭਾਗ ਵੱਲੋ ਉਹਨਾਂ ਦੋਨੋ ਫਰਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ।







