ਬਠਿੰਡਾ 16 ਅਪ੍ਰੈਲ(ਐੱਸ ਐੱਸ ਰਾਹੀ:ਪੰਜਾਬ ਰੋਡਵੇਜ਼/ਪਨ ਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ 25/11 ਵਲੋ ਅੱਜ 15/04/2025 ਨੂੰ ਪ੍ਰੈਸ ਬਿਆਨ ਜਾਰੀ ਕਰਦਿਆਂ ਡਿਪੂ ਪ੍ਰਧਾਨ ਰਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਪ੍ਰੈਲ ਦਾ ਅੱਧਾ ਮਹੀਨਾ ਬੀਤ ਜਾਣ ਦੇ ਬਾਵਜੂਦ ਮਾਰਚ ਮਹੀਨੇ ਦੀ ਤਨਖਾਹ ਅਜੇ ਤਕ ਨਹੀਂ ਆਈ। ਕੱਚੇ ਮੁਲਾਜਮਾਂ ਦੀਆਂ ਤਨਖਾਹਾਂ ਪਹਿਲਾ ਹੀ ਬਹੁਤ ਘੱਟ ਹਨ ਉਪਰੋ ਮੈਨੇਜਮੈਂਟ ਤਨਖਾਹਾਂ ਸਮੇਂ ਸਿਰ ਨਾ ਪਾ ਕੇ ਮੁਲਾਜਮਾਂ ਦਾ ਸ਼ੋਸ਼ਣ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੱਤਾ ਹਾਸਲ ਕਰਨ ਤੋ ਪਹਿਲਾ ਵੱਡੇ ਵੱਡੇ ਵਾਅਦੇ ਕਰਦੇ ਨਹੀ ਸੀ ਥੱਕਦੇ ਕਿ ਠੇਕਾ ਮੁਲਾਜ਼ਮ ਪੱਕੇ ਕੀਤੇ ਜਾਣਗੇ,ਅਉਟਸੋਰਸਿੰਗ ਦੀ ਭਰਤੀ ਬੰਦ ਕੀਤੀ ਜਾਵੇਗੀ ਅਤੇ ਵਿਚੋਲੀਏ ਵੀ ਬਾਹਰ ਕੱਢੇ ਜਾਣਗੇ । ਪਰ ਕੁਝ ਵੀ ਨਹੀਂ ਬਦਲਿਆ ਸਾਰਾ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਸਰਕਾਰ ਨੇ ਅੱਜ ਤੱਕ ਨਾ ਹੀ ਮਹਿਕਮੇ ਵਿੱਚ ਕੋਈ ਨਵੀ ਬੱਸ ਪਾਈ ਹੈ ਅਤੇ ਨਾ ਹੀ ਕੋਈ ਮੁਲਾਜ਼ਮ ਪੱਕਾ ਕੀਤਾ । ਸਗੋ ਇਸ ਦੇ ਉਲਟਾ ਕਿਲੋਮੀਟਰ ਸਕੀਮ ਬੱਸਾ ਪਾਈਆ ਹਨ । ਅਤੇ ਪਿਛਲੇ ਤਿੰਨ ਸਾਲਾ ਤੋ ਅਉਟਸੋਰਸਿੰਗ ਵਿਚ ਭਰਤੀਆ ਕੀਤੀਆਂ ਜਾ ਰਹੀਆਂ ਹਨ।
ਅਤੇ ਪੰਜਾਬ ਸਰਕਾਰ ਵਲੋਂ ਔਰਤਾਂ ਨੂੰ ਫਰੀ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਪਰ ਉਸ ਸਫ਼ਰ ਦਾ ਕਰੋੜਾਂ ਰੁਪਏ ਬਕਾਇਆ ਪੰਜਾਬ ਸਰਕਾਰ ਵੱਲ ਖੜਾ ਹੈ ਜਿਸ ਕਰਕੇ ਵਿਭਾਗ ਦੀ ਆਮਦਨ 0 ਹੈ ਅਤੇ ਪੈਸੇ ਦੀ ਘਾਟ ਕਾਰਨ ਡਿਪੂਆਂ ਵਿੱਚ ਕੋਈ ਸਪੇਅਰ ਪਾਰਟ ਨਹੀ ਆ ਰਿਹਾ । ਜਿਸ ਕਾਰਨ ਵਰਕਸ਼ਾਪਾ ਵਿੱਚ ਬਹੁਤ ਸਾਰੀਆਂ ਬੱਸਾਂ ਖਰਾਬ ਖੜੀਆਂ ਹਨ । ਇਸ ਕਾਰਣ ਅੱਡਿਆਂ ਉੱਪਰ ਸਵਾਰੀਆ ਖੱਜਲ ਖਰਾਬ ਹੋ ਰਹੀਆਂ ਹਨ । ਅਗਰ ਕੱਚਾ ਵਰਕਰ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ੳਸ ਸਮੇੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਂਦਾ । ਉਲਟਾ ਸਰਕਾਰ ਵੱਲੋਂ ਤਨਖਾਹ ਨਾ ਪਾ ਕੇ ਮੁਲਾਜ਼ਮਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਮੁਲਾਜ਼ਮ ਦੇ ਘਰਾ ਦਾ ਗੁਜਾਰਾ ਤਨਖਾਹ ਨਾਲ ਹੀ ਚਲਦਾ ਹੈ । ਅੱਜ ਤੱਕ ਤਨਖਾਹ ਕਿਸੇ ਮਹੀਨੇ ਵੀ ਸਮੇ ਸਿਰ ਨਹੀ ਮਿਲੀ । ਇਥੇ ਇਹ ਜ਼ਿਕਰਯੋਗ ਹੈ ਕਿ ਰੈਗੂਲਰ ਮੁਲਾਜਮਾ ਦੀ ਵੀ ਅੱਧੀ ਤਨਖਾਹ ਪਾ ਦਿੱਤੀ ਗਈ ਹੈ ਅਤੇ ਕੱਚੇ ਮੁਲਾਜ਼ਮ ਸੰਤਾਪ ਹੀ ਭੋਗ ਰਹੇ ਹਨ। ਅਗਰ ਅੱਜ ਵੀ ਸਾਡੀ ਪੂਰੀ ਤਨਖਾਹ ਸਾਡੇ ਕੱਚੇ ਮੁਲਾਜ਼ਮ ਦੇ ਖਾਤਿਆਂ ਵਿੱਚ ਨਾ ਆਈ ਤਾ ਸਾਡੀ ਜਥੇਬੰਦੀ ਪੰਜਾਬ ਰੋਡਵੇਜ/ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ 25/11 ਆਪਣੇ ਪਹਿਲਾ ਤੋ ਹੀ ਦਿੱਤੇ ਨੋਟਿਸਾਂ ਤਹਿਤ ਕਿਸੇ ਵੀ ਤਰਾ ਦਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਵਰਕਸ਼ਾਪ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਲੋਕਾ ਦੀ ਖੱਜਲ ਖਰਾਬੀ ਅਤੇ ਮਹਿਕਮੇ ਦੇ ਹੋਣ ਵਾਲੇ ਵਿੱਤੀ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।