15 ਮੈਂਬਰੀ ਕਮੇਟੀ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁੁਲਾਕਤ ਕਰ ਸੌਪਿਆ ਬੇਨਤੀ ਪੱਤਰ,ਜਥੇਦਾਰ ਵਲੋੰ ਕਾਰਵਾਈ ਦਾ ਭਰੋਸਾ

Spread the love

ਸ੍ਰੀ ਗੋਇੰਦਵਾਲ ਸਾਹਿਬ 15 ਅਪ੍ਰੈਲ (  ਕਰਨੈਲ ਸਿੰਘ ਰਿੰਕੂ) ਗੁਰੂ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਪਾਰਕਿੰਗ ਚ ਬਣੇ ਬਰਾਂਡੇ ਦਾ ਮਸਲਾ ਦਿਨੋ ਦਿਨ ਭੱਖਦਾ ਜਾ ਰਿਹਾ,ਤਾਜ਼ਾ ਪ੍ਰਾਪਤ ਜਾਣਕਾਰੀ ਮੁਤਾਬਿਕ ਹੁਣ ਇਸ ਬਰਾਂਡੇ ਚ ਮੌਜੂਦ ਦੁਕਾਨ ਅੰਦਰ ਤਬਾਕੂ ਦੇ ਸੇਵਨ ਦਾ ਮਾਮਲਾ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੋਲ ਪਹੁੰਚ ਗਿਆ ਹੈ ਅਤੇ ਇਸ ਸਬੰਧ ਚ ਸ੍ਰੀ ਗੋਇੰਦਵਾਲ ਸਾਹਿਬ ਤੋਂ ਇਸ ਬਰਾਂਡੇ ਨੂੰ ਖਾਲੀ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਸੰਗਤਾਂ ਚੋਂ 15 ਮੈਂਬਰੀ ਕਮੇਟੀ ਦੇ ਨੁੁਮਾਇੰੰਦਿਆਂ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰ ਇੱਕ ਬੇਨਤੀ ਪੱਤਰ ਸੌਂਪਿਆ ,ਇਸ ਮੌਕੇ ਸਰਪੰਚ ਨਿਰਮਲ ਸਿੰਘ ਢੋਟੀ, ਹਰਪ੍ਰੀਤ ਸਿੰਘ ਧੁੰਨਾ, ਮਾਰਕੀਟ ਪ੍ਰਧਾਨ ਮਨਦੀਪ ਸਿੰਘ, ਦਵਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਢੋਟੀ, ਬਾਬਾ ਗੁਰਾ ਸਿੰਘ, ਡਾ ਦਿਲਬਾਗ ਸਿੰਘ ਤੁੜ, ਫਤਿਹ ਸਿੰਘ,ਅਤੇ ਬੱਬੂ ਭਲਵਾਨ ਨੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦੱਸਿਆ ਕਿ ਇਤਿਹਾਸਿਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਬਰਾਂਡਾ ਅਤੇ ਬਾਥਰੂਮ ਬਣਾਏ ਗਏ ਸਨ ਪਰ ਕੁਝ ਸਾਲਾਂ ਤੋਂ ਇਹ ਜਗ੍ਹਾ ਕਮੇਟੀ ਵੱਲੇ ਠੇਕੇ ਉੱਤੇ ਦੇ ਦਿੱਤੀ ਜਾਂਦੀ ਹੈ,ਜਿਸ ਕਾਰਨ ਸੰਗਤਾਂ ਨੂੰ ਗਰਮੀ ਅਤੇ ਬਾਰਿਸ਼ ਦੇ ਮੌਸਮ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਉਹਨਾਂ ਦੱਸਿਆ ਕਿ ਬਰਾਂਡੇ ਵਿਚ ਜੋ ਭਾਂਡਿਆ ਦੀ ਦੁਕਾਨ ਨਾਲ ਹੋਰ ਸਾਜ਼ੋ ਸਮਾਨ ਵੇਚਦਾ ਹੈ,ਉਸ ਬਰਾਂਡੇ ਵਿੱਚ ਇਹਨਾਂ ਵੱਲੋਂ ਕਈ ਤਰ੍ਹਾਂ ਦੀਆਂ ਕੁੁਤਾਹੀਆਂ ਕੀਤੀਆਂ ਜਾਂਦੀਆਂ ਹਨ,ਜਿਸਦਾ ਸਬੂਤ ਇਸ ਦੁਕਾਨ ਅੰਦਰ ਤਬਾਕੂ ਦੀ ਵਰਤੋੋ ਵਾਲੀ ਵੀਡੀਉ ਤੋੰ ਮਿਲਦਾ ਹੈ,ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ,ਕਮੇਟੀ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਬਰਾਂਡੇ ਦੀ ਬੋਲੀ ਨੂੰ ਤੁਰੰਤ ਰੋਕਿਆ ਜਾਵੇ ਅਤੇ ਇਸ ਬਰਾਂਡੇ ਨੂੰ ਸੰਗਤ ਦੀ ਸਹੂਲਤ ਲਈ ਖਾਲੀ ਰੱਖਿਆ ਜਾਵੇ ਅਤੇ ਸਿੱਖੀ ਸਿੱਧਾਂਤਾਂ ਅਤੇ ਗੁਰੂ ਘਰ ਦੀ ਮਰਿਯਾਦਾ ਨੂੰ ਰੱਖਦਿਆਂ ਸੰਗਤ ਦੀ ਬੇਨਤੀ ਤੇ ਗੌਰ ਕੀਤੀ ਜਾਵੇ,ਇਸ ਸਬੰਧੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸੰਗਤ ਨੂੰ ਭਰੋਸਾ ਦੁਆਇਆ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜਲਦ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ,ਇਸ ਸਬੰਧੀ ਜਦ ਤਬਾਕੂ ਵਾਲੀ ਵਾਇਰਲ ਵੀਡੀਉ ਚ ਪੱਖ ਜਾਨਣ ਲਈ ਸਬੰਧਿਤ ਠੇਕੇਦਾਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਪੁਰਾਣੀ ਵੀਡੀਉ ਹੈ ਅਤੇ ਉਸ ਵਿਅਕਤੀ ਨੂੰ ਵੀ ਹਟਾ ਦਿੱਤਾ ਗਿਆ ਹੈ,ਇਸ ਮੌਕੇ ਹੋਰਨਾ ਤੋੰ ਇਲਾਵਾ ਗੁਰਸਾਹਿਬ ਸਿੰਘ,ਸਵਰਨ ਸਿੰਘ ਲਾਲੀ, ਸੁਖਬੀਰ ਸਿੰਘ,ਬਲਵਿੰਦਰ ਸਿੰਘ ਰੰਧਾਵਾ, ਜਸਬੀਰ ਸਿੰਘ,ਇਕਬਾਲ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਹਰਭਜਨ ਸਿੰਘ ਕੰਗ, ਸਤਨਾਮ ਸਿੰਘ,ਗੁਰਦੇਵ ਸਿੰਘ ,ਬਾਬਾ ਫੂਲਾ ਸਿੰਘ, ਦਵਿੰਦਰ ਸਿੰਘ ਰੰਧਾਵਾ, ਰਾਜਨ, ਬਲਦੇਵ ਸਿੰਘ ਫੌਜੀ,ਤਰਸੇਮ ਸਿੰਘ, ਬਲਜਿੰਦਰ ਸਿੰਘ,ਟਹਿਲ ਸਿੰਘ, ਅਨੰਦ ਸਿੰਘ, ਹਰਚਰਨ ਸਿੰਘ,ਹਰਜੀਤ ਸਿੰਘ, ਗੁਰਜਿੰਦਰ ਸਿੰਘ ਰੰਧਾਵਾ, ਮਨਜੀਤ ਸਿੰਘ ਫੌਜੀ, ਸਤਨਾਮ ਸਿੰਘ,ਸੁਰਜੀਤ ਸਿੰਘ ਜੀਤੂ, ਸੋਨੂੰ ਬਾਵਾ,ਮਨਜੀਤ ਸਿੰਘ ਮੱਲੀ ,ਬੱਬਾ, ਸਾਹਿਬ ਧੰਜੂ, ਰਾਣਾ ,ਰਾਮ ਸਿੰਘ ਦੁਬਈ ਵਾਲੇ ,ਕਸ਼ਮੀਰ ਸਿੰਘ ਅਤੇ ਹਰਪਿੰਦਰ ਸਿੰਘ ਆਦਿ ਹਾਜ਼ਰ ਸਨ

  • Related Posts

    ਈਡੀ ਦੀ ਰੇਡ ਨੂੰ ਲੈ ਕੇ ਵਿਧਾਇਕ ਗਿਆਸਪੁਰਾ ਦਾ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ਹੋਈ ਕਾਰਵਾਈ ਦਾ ਵਿਰੋਧ; ਕਿਹਾ—“ਪੰਜਾਬੀ ਨਾ ਡਰਨਗੇ, ਨਾ ਝੁਕਣਗੇ”

    Spread the love

    Spread the loveਦੋਰਾਹਾ, 24 ਸਤੰਬਰ (ਗੁਰਦੀਪ ਸਿੰਘ ਸ਼ਾਹਪੁਰ)=ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਗੁਰਪ੍ਰੀਤ ਸਿੰਘ ਦੇ ਘਰ ਹੋਈ ਈਡੀ ਦੀ ਰੇਡ ਨੂੰ ਲੈ ਕੇ ਪਾਇਲ ਹਲਕੇ ਤੋਂ…

    ਨਸ਼ਾ ਮੁਕਤ ਪੰਜਾਬ ਦੇ ਦਾਅਵਿਆਂ ‘ਤੇ ਸੇਠੀ ਸਰਪੰਚ ਥੋਪੀਆ ਨੇ ਘੇਰੀ ਮਾਨ ਸਰਕਾਰ

    Spread the love

    Spread the love ਬਲਾਚੌਰ , 23 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਦੇ ਸੀਨੀਅਰ ਆਗੂ ਅਤੇ ਹਲਕ ਇੰਚਾਰਜ ਬਲਾਚੌਰ ਸੇਠੀ ਸਰਪੰਚ ਥੋਪੀਆ ਨੇ ਪੰਜਾਬ…

    Leave a Reply

    Your email address will not be published. Required fields are marked *