ਬਠਿੰਡਾ 17ਅਪ੍ਰੈਲ(ਐੱਸ ਐੱਸ ਰਾਹੀ): 16 ਅਪ੍ਰੈਲ ਨੂੰ ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ਪਵਨਦੀਪ ਕੌਰ ਵਾਈਸ ਪ੍ਰਿੰਸੀਪਲ, ਮਨਦੀਪ ਕੌਰ ਟੀਜੀਟੀ , ਬਲਵਿੰਦਰ ਸਿੰਘ ਕਲਰਕ, ਕੁਲਵਿੰਦਰ ਕੌਰ ਦਰਜਾਚਾਰ ਨੇ ਮੀਟਿੰਗ ਕਰਕੇ ਦੱਸਿਆ ਕਿ ਮੁੱਖ ਮੁੱਦੇ ਡੀ ਜੀ ਐਸ ਈ ਪੰਜਾਬ ਦੇ ਧਿਆਨ ਵਿੱਚ ਲਿਆਂਦੇ ਗਏ ਜਿਵੇਂ ਕਿ ਭ੍ਰਿਸ਼ਟਾਚਾਰੀ ਅਤੇ ਤਾਨਾਸ਼ਾਹੀ ਪ੍ਰਾਈਵੇਟ ਮੈਨੇਜਮੇੰਟ ਸ਼੍ਰੀ ਰਾਧਾ ਕ੍ਰਿਸ਼ਨਾ ਸੇਵਾ ਸੰਮਤੀ ਨੂੰ ਸਕੂਲ ਤੋਂ ਤੁਰੰਤ ਹਟਾ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ. ਸਿ. ਬਠਿੰਡਾ ਨੂੰ ਪ੍ਰਬੰਧਕ ਲਗਾਇਆ ਜਾਵੇ ਅਤੇ ਮੈਨੇਜਮੇੰਟ ਤੇ ਡਿਪਟੀ ਕਮਿਸ਼ਨਰ ਬਠਿੰਡਾ ਦੁਆਰਾ ਕੀਤੀ ਜਾਂਚ ਰਿਪੋਰਟ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ,ਜਬਰਦਸਤੀ ਨੌਕਰੀ ਤੋਂ ਸਿੱਧੇ ਬਰਖ਼ਾਸਤ ਕੀਤੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀ ਨੌਕਰੀ ਤੁਰੰਤ ਬਹਾਲ ਕਰਦੇ ਹੋਏ ਭਵਿੱਖ ਪੂਰਨ ਸੁਰੱਖਿਅਤ ਕੀਤਾ ਜਾਵੇ, ਮਿਤੀ 31-03-2024 ਤੋਂ ਬਾਅਦ ਗਲਤ ਢੰਗ ਨਾਲ ਭਰਤੀ ਕੀਤੇ ਅਯੋਗ ਪ੍ਰਿੰਸੀਪਲ, ਸਟਾਫ਼ ਦੀ ਜਾਂਚ ਪੜਤਾਲ ਕਰਵਾਕੇ ਕਾਰਵਾਈ ਕੀਤੀ ਜਾਵੇ ਅਤੇ 31-03-2024 ਤੋਂ ਪਹਿਲਾਂ ਦੇ ਭਰਤੀ ਸਟਾਫ਼ ਦੇ ਮੈਨੇਜਮੇੰਟ ਵਲੋਂ ਜਬਰੀ ਬਾਰ ਬਾਰ ਬਦਲੇ ਅਹੁਦੇ ਉਨ੍ਹਾਂ ਦੀ ਵਿੱਦਿਅਕ ਯੋਗਤਾ ਅਨੁਸਾਰ ਸਹੀ ਕਰਵਾਏ ਜਾਣ,ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਦੀ ਬਣਦੀ ਪੈਂਡਿੰਗ ਰਾਸ਼ੀ ਮੈਨੇਜਮੇੰਟ ਤੋਂ ਬੱਚਿਆਂ ਦੇ ਖਾਤਿਆਂ ਵਿੱਚ ਵਾਪਿਸ ਕਰਵਾਈ ਜਾਵੇ, ਮੈਨੇਜਮੇੰਟ ਦੁਆਰਾ ਸਕੂਲ ਸਟਾਫ਼ ਤੋਂ ਅਨੇਕ ਗਲਤ ਤਰੀਕਿਆਂ ਨਾਲ ਕਰਵਾਏ ਕੈਸ਼ਬੈਕ ਦੀ ਰਕਮ ਅਧਿਆਪਕਾਂ ਦੇ ਖਾਤਿਆਂ ਵਿੱਚ ਵਾਪਿਸ ਕਰਵਾਉਣ ਲਈ ਮੈਨੇਜਮੇੰਟ ਦੇ ਖਾਤਿਆਂ ਅਤੇ ਆਮਦਨ ਤੋਂ ਵੱਧ ਸੰਪਤੀ ਦੀ ਜਾਂਚ ਕਰਵਾਈ ਜਾਵੇ,
ਮੈਨੇਜਮੇੰਟ ਤੇ ਸਖ਼ਤ ਨੋਟਿਸ ਲੈਂਦੇ ਹੋਏ ਸਕੂਲ ਸਟਾਫ਼ ਦੀ ਅਕਤੂਬਰ 2024 ਤੋਂ ਕੱਟੀ ਤਨਖਾਹ ਵਾਪਿਸ ਸਟਾਫ਼ ਦੇ ਖਾਤਿਆਂ ਵਿੱਚ ਜ਼ਾਰੀ ਕਰਵਾਈ ਜਾਵੇ,ਮੈਨੇਜਮੇੰਟ ਦੁਆਰਾ ਐਜੂਕੇਸ਼ਨਲ ਟ੍ਰਿਬਿਊਨਲ ਕੋਰਟ ਦੁਆਰਾ ਸਟੇਅ ਪ੍ਰਾਪਤ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਨਾ ਕਰਕੇ ਨਵੀਂ ਭਰਤੀ ਰੱਦ ਕਰਨ ਤੋਂ ਬਾਅਦ ਵੀ ਗੈਰਕਾਨੂੰਨੀ ਢੰਗ ਨਾਲ ਜ਼ਾਰੀ ਰੱਖਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਵੀਂ ਭਰਤੀ ਤੇ ਰੋਕ ਲਗਵਾਈ ਜਾਵੇ,ਮੈਨੇਜਮੇੰਟ ਦੀ ਸ਼ਹਿ ਤੇ 26 ਮਾਰਚ 2025 ਨੂੰ ਸ਼ਾਂਤਮਈ ਬੈਠੇ ਮਹਿਲਾ ਕਰਮਚਾਰੀਆਂ ਸਮੇਤ ਸਕੂਲ ਸਟਾਫ਼ ਦੇ ਹੱਥਾਂ ਤੇ ਕਟਰ ਚਲਾਉਣ ਅਤੇ ਕੁੱਟਮਾਰ ਕਰਨ ਵਾਲੇ ਪ੍ਰਾਈਵੇਟ ਬੰਦਿਆਂ ਤੇ ਬਠਿੰਡਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਜਿਸ ਸੰਬੰਧੀ ਥਾਣਾ ਸਦਰ ਗਿੱਲ ਕਲਾਂ ਬਠਿੰਡਾ ਵਿਖੇ ਦਰਖ਼ਾਸਤ ਅਤੇ ਸਿਵਲ ਹਸਪਤਾਲ ਰਾਮਪੁਰਾ ਵਿੱਚ ਇਲਾਜ ਲਈ ਭਰਤੀ ਕਰਮਚਾਰੀਆਂ ਦੇ ਬਿਆਨ ਮੌਜੂਦ ਹਨ ਅਤੇ ਝੂਠੇ ਪਰਚੇ ਪਾਕੇ 5 ਅਪ੍ਰੈਲ 2025 ਤੋਂ ਜ਼ੇਲ ਭੇਜੇ ਸਾਰੇ ਅਧਿਆਪਕਾਂ ਮਾਪਿਆਂ ਕਿਸਾਨਾਂ ਮਜਦੂਰਾਂ ਮੌਜੂਦਾ ਪੰਚਾਇਤ ਮੈਂਬਰ ਆਦਿ ਨੂੰ ਬਿਨਾਂ ਸ਼ਰਤ ਛੱਡਿਆ ਜਾਵੇ,ਭਵਿੱਖ ਵਿੱਚ ਆਦਰਸ਼ ਸਕੂਲ ਚਾਉਕੇ ਦੇ ਸਟਾਫ਼ ਅਤੇ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਪ੍ਰਾਈਵੇਟ ਮੈਨੇਜਮੇੰਟਾਂ ਦੀ ਭਾਈਵਾਲੀ ਖ਼ਤਮ ਕਰਕੇ 100% ਹਿੱਸਾ ਪੰਜਾਬ ਸਿੱਖਿਆ ਵਿਕਾਸ ਬੋਰਡ (ਪੀ ਈ ਡੀ ਬੀ ) ਅਧੀਨ ਹੀ ਰੱਖਦੇ ਹੋਏ ਪੰਜਾਬ ਸਰਕਾਰ ਦੁਆਰਾ ਬਹਾਲ ਕੀਤਾ ਜਾਵੇਇਸ ਮੀਟਿੰਗ ਵਿੱਚ ਡੀ ਐਸ ਈ ਸੈਕੰਡਰੀ ਪੰਜਾਬ, ਲੀਗਲ ਅਮਲਾ, ਇੰਟੈਲੀਜੇਂਸੀ ਦੀ ਮੌਜੂਦਗੀ ਵਿੱਚ ਡੀ ਜੀ ਐਸ ਈ ਪੰਜਾਬ ਨੇ ਡੀ ਸੀ ਬਠਿੰਡਾ ਦੀ ਜਾਂਚ ਵਿੱਚ ਦੋਸ਼ੀ ਪਾਈ ਗਈ ਪ੍ਰਾਈਵੇਟ ਮੈਨੇਜਮੇੰਟ ਤੇ ਕਾਰਵਾਈ ਕਰਦੇ ਹੋਏ ਸਕੂਲ ਦਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੂੰ ਦੇਣ ਦਾ ਭਰੋਸਾ ਦਿੱਤਾ ਅਤੇ ਪ੍ਰਭਾਵਿਤ ਸਟਾਫ਼ ਨੂੰ ਸੋਮਵਾਰ ਤੱਕ ਲਿਖਤੀ ਤੌਰ ਤੇ ਮੰਗਾਂ ਭੇਜਣ ਦਾ ਸਮਾਂ ਦਿੱਤਾ । ਇਸ ਦੌਰਾਨ ਮੀਟਿੰਗ ਕਰਕੇ ਉਲੀਕੇ ਗਏ ਪ੍ਰੋਗਰਾਮ ਅਨੁਸਾਰ 17 ਅਪ੍ਰੈਲ ਨੂੰ ਕੈਲਿਆ ਵਾਲੇ ਖੂਹ ਗੁਰਦੁਆਰਾ ਗੁਰ ਸਾਗਰ ਸਾਹਿਬ ਵਿਖੇ ਭਰਾਤਰੀ ਜਥੇਬੰਦੀਆਂ ਮਾਪਿਆ ਅਤੇ ਸਮੂੱਚੇ ਨਗਰ ਦੇ ਸਹਿਯੋਗ ਨਾਲ ਸਕੂਲ ਦੇ ਗੇਟ ਤੱਕ ਰੋਸ ਰੈਲੀ ਕੱਢੀ ਗਈ ਇਸ ਰੈਲੀ ਵਿੱਚ ਵਾਢੀ ਦੇ ਸੀਜਨ ਦੌਰਾਨ ਪਿੰਡ ਵਾਸੀਆਂ ਨੇ ਵੱਧ ਚੜ ਕੇ ਸਾਥ ਦਿੱਤਾ ਜਿਸ ਵਿੱਚ ਕੱਲ 18 ਅਪ੍ਰੈਲ ਨੂੰ ਮਾਨਸਾ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਨਵੇਂ ਐਕਸਨ ਉਲੀਕੇ ਜਾਣੇ ਹਨ ਮੀਟਿੰਗ ਤੋਂ ਬਾਅਦ ਮੁੜ ਚਾਉਕੇ ਪਿੰਡ ਚ ਰੈਲੀ ਕੱਢੀ ਜਾਵੇਗੀ । ਇਸ ਮੌਕੇ ਅਧਿਆਪਕ ਬਲਜੀਤ ਸਿੰਘ , ਗੁਰਤੇਜ ਸਿੰਘ ਰਾਜਵੀਰ ਕੌਰ , ਰਜਿੰਦਰ ਕੌਰ ਦਰਜਾ ਚਾਰ , ਬੀ ਕੇ ਯੂ ਉਗਰਾਹਾਂ ਦੇ ਸਿੰਗਾਰਾ ਸਿੰਘ ਜਿਲਾ ਪ੍ਰਧਾਨ , ਹਰਿੰਦਰ ਬਿੰਦੂ , ਗੁਰਦੀਪ ਸਿੰਘ ਰਾਮਪੁਰਾ ਬੀ ਕੀ ਯੂ ਡਕੌਦਾ , ਅੰਮ੍ਰਿਤਪਾਲ ਸਿੰਘ ਡੀ ਟੀ ਐਫ ਆਦਿ ਆਗੂਆਂ ਨੇ ਸੰਬੋਧਨ ਕੀਤਾ।